ਹੈਂ, ਇੱਕੋ ਦਿਨ ਜੰਮਿਆ ਸਾਰਾ ਪਿੰਡ

Friday, Oct 27, 2017 - 08:16 PM (IST)

ਹੈਂ, ਇੱਕੋ ਦਿਨ ਜੰਮਿਆ ਸਾਰਾ ਪਿੰਡ

ਦੇਹਰਾਦੂਨ— ਜਾਣ ਕੇ ਥੋੜਾ ਜਿਹਾ ਅਜ਼ੀਬ ਲੱਗੇਗਾ ਪਰ ਇਹ ਖਬਰ ਪੜ੍ਹ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਉੱਤਰਾਖੰਡ 'ਚ ਇਕ ਪਿੰਡ ਇਸ ਤਰ੍ਹਾਂ ਦਾ ਵੀ ਹੈ ਜਿੱਥੇ ਹਰੇਕ ਆਦਮੀ ਦੀ ਜਨਮ ਤਾਰੀਖ 1 ਜਨਵਰੀ ਹੀ ਹੈ ਸਿਰਫ ਸਾਲ ਬਦਲੇ ਹੋਏ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੇ ਆਧਾਰ ਕਾਰਡ ਤੋਂ ਸਾਹਮਣੇ ਆਉਦੀ ਹੈ।
ਜਾਣਕਾਰੀ ਦੇ ਮੁਤਾਬਕ ਉੱਤਰਾਖੰਡ ਦੇ ਗੈਂਡੀ ਪਿੰਡ 'ਚ ਇਹ ਮਾਮਲਾ ਸਾਹਮਣੇ ਆਇਆ ਹੈ। ਇਸ ਪਿੰਡ 'ਚ ਲਗਭਗ 800 ਲੋਕ ਰਹਿੰਦੇ ਹਨ ਅਤੇ ਸਾਰੇ ਲੋਕਾਂ ਦੇ ਜਨਮ ਦੀ ਤਾਰੀਖ 1 ਜਨਵਰੀ ਹੀ ਦਰਜ਼ ਕੀਤੀ ਗਈ ਹੈ। ਪਿੰਡ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਆਧਾਰ ਕਾਰਡ ਏਜੰਸੀ ਨੂੰ ਰਾਸ਼ਨ ਕਾਰਡ, ਵੋਟਰ ਕਾਰਡ ਆਈ ਡੀ, ਜਿਹੀਆਂ ਚੀਜ਼ਾਂ ਦਿੱਤੀਆਂ ਸਨ ਜਿਸ ਨਾਲ ਉਹ ਸਾਡੀ ਜਨਮ ਤਾਰੀਖ ਦੇਖ ਸਕਦੇ ਸਨ ਅਤੇ ਉਸ ਦੇ ਹਿਸਾਬ ਨਾਲ ਆਧਾਰ ਕਾਰਡ 'ਚ ਲਿਖ ਸਕਦੇ ਸਨ। ਪਰ ਏਜੰਸੀ ਨੇ ਗੜਬੜੀ ਕਰਦੇ ਹੋਏ ਸਾਰਿਆਂ ਦੀ ਜਨਮ ਤਾਰੀਖ ਇਕ ਹੀ ਕਰ ਦਿੱਤੀ। ਇਸ ਤਰ੍ਹਾਂ ਨਹੀਂ ਹੈ ਕਿ ਦੇਹਰਾਦੂਨ 'ਚ ਇਸ ਤਰ੍ਹਾਂ ਜਾ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ।
ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਪੂਰੇ ਪਿੰਡ ਦੇ ਲੋਕਾਂ ਦੀ ਜਨਮ ਦੀ ਤਾਰੀਖ ਇਕ ਹੀ ਲਿਖੀ ਗਈ ਹੈ। ਅਗਸਤ ਮਹੀਨੇ 'ਚ ਹੀ ਉੱਤਰ ਪ੍ਰਦੇਸ਼ ਦੇ ਆਗਰਾ ਅਤੇ ਇਲਾਹਾਬਾਦ 'ਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਹਨ। ਜਿੱਥੇ ਪੂਰੇ ਪਿੰਡ ਦੇ ਲੋਕਾਂ ਦੀ ਜਨਮ ਤਾਰੀਫ 1 ਜਨਵਰੀ ਹੀ ਦਰਜ਼ ਕੀਤੀ ਗਈ। ਜਦੋਂ ਇਨ੍ਹਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਸੀ ਤਾਂ ਉਨ੍ਹਾਂ ਲੋਕਾਂ ਨੇ ਵੀ ਇਸ ਏਜੰਸੀਆਂ ਦੀ ਲਾਪਰਵਾਹੀ ਦੱਸਿਆ ਸੀ। ਇਸ ਗੱਲ ਦੀ ਵੀ ਜਾਣਕਾਰੀ ਮਿਲੀ ਸੀ ਕਿ ਅਕਸਰ ਗ੍ਰਾਮੀਣ ਲੋਕ ਆਪਣੇ ਬੱਚੇ ਦੀ ਜਨਮ ਤਾਰੀਫ ਯਾਦ ਰੱਖਣ 'ਚ ਲਾਪਰਵਾਹ ਸਨ। ਉਨ੍ਹਾਂ ਨੇ ਸਹੀ ਜਨਮ ਤਾਰੀਖ ਵਾਲ ਕੋਈ ਵਿਸ਼ੇਸ਼ ਸਰੋਕਾਰ ਨਹੀਂ ਸੀ। ਇਸ ਤਰ੍ਹਾਂ ਦਾ ਸਥਿਤੀ 'ਚ ਜਦੋਂ ਸਕੂਲ 'ਚ ਬੱਚੇ ਦੀ ਜਨਮ ਤਾਰੀਖ ਦਰਜ਼ ਕਰਨੀ ਹੁੰਦੀ ਸੀ ਤਾਂ ਅਧਿਆਪਕ ਆਪਣੀ ਸੁਵਿਧਾ ਅਨੁਸਾਰ ਸਾਰੇ ਬੱਚਿਆਂ ਦੀ ਜਨਮ ਤਾਰੀਖ 1 ਜਨਵਰੀ ਜਾ 1 ਜੁਲਾਈ ਲਿਖ ਦਿੱਤੀ ਜਾਂਦੀ ਸੀ। ਇਸ ਦਾ ਪਰਿਣਾਮ ਹੋਇਆ ਕਿ ਕੁਝ ਜਗ੍ਹਾ 'ਤੇ ਸਾਰੇ ਪਿੰਡਾਂ ਦੀ ਜਨਮ ਤਾਰੀਖ ਇਕੋ ਹੀ ਪਾਈ ਗਈ। 

 


Related News