ਰਾਇਲ ਐਨਫੀਲਡ ਦਾ ਧਾਂਸੂ ਆਫਰ, ਹਰ ਬਾਈਕ ''ਤੇ ਬਚਾਓ 10,000 ਰੁਪਏ
Saturday, May 16, 2020 - 06:35 PM (IST)
ਆਟੋ ਡੈਸਕ- ਕੋਰੋਨਾਵਾਇਰਸ ਆਊਟਬ੍ਰੇਕ ਦਾ ਆਟੋਮੋਬਾਇਲ ਇੰਡਸਟਰੀ 'ਤੇ ਕਾਫੀ ਬੁਰਾ ਅਸਰ ਪਿਆ ਹੈ। ਅਪ੍ਰੈਲ ਮਹੀਨੇ 'ਚ ਜ਼ਿਆਦਾਤਰ ਬ੍ਰਾਂਡਸ ਦੀ ਸੇਲ ਜ਼ੀਰੋ ਰਹੀ ਜਾਂ ਬਹੁਤ ਘੱਟ ਰਹੀ। ਅਜਿਹੇ 'ਚ ਸੇਲ ਨੂੰ ਬੂਸਟ ਕਰਣ ਲਈ ਕੰਪਨੀਆਂ ਨਵੀਆਂ ਸਕੀਮਾਂ ਅਤੇ ਆਫਰਜ਼ ਲਿਆ ਰਹੀਆਂ ਹਨ ਜਿਸ ਨਾਲ ਗਾਹਕਾਂ ਨੂੰ ਆਕਰਸ਼ਿਤ ਕੀਤਾ ਜਾ ਸਕੇ। ਹੁਣ ਦਿੱਗਜ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਰਾਇਲ ਐਨਫੀਲਡ ਵੀ ਨਵਾਂ ਆਫਰ ਲੈ ਕੇ ਆਈ ਹੈ। ਕੰਪਨੀ ਆਪਣੀਆਂ ਸਾਰੀਆਂ ਬਾਈਕਸ ਦੀ ਖਰੀਦ 'ਤੇ 10,000 ਰੁਪਏ ਤਕ ਦੇ ਫਾਇਦੇ ਦੇ ਰਹੀ ਹੈ। ਇਹ ਆਫਰ ਕੰਪਨੀ ਦੇ ਸਾਰੇ ਮਾਡਲਾਂ 'ਤੇ ਮਿਲੇਗਾ।
ਇਹ ਵੀ ਪੜ੍ਹੋ- ਭਾਰਤ 'ਚ ਲਾਈਵ ਹੋਇਆ Messenger Rooms ਫੀਚਰ, ਇੰਝ ਕਰੋ ਇਸਤੇਮਾਲ
ਕੀ ਹੈ ਆਫਰ?
ਕੰਪਨੀ ਬਾਈਕ ਦੀ ਖਰੀਦ 'ਤੇ 10,000 ਰੁਪਏ ਤਕ ਦੇ ਫਾਇਦੇ ਗਾਹਕਾਂ ਨੂੰ ਆਫਰ ਕਰ ਰਹੀ ਹੈ। ਇਸ ਵਿਚ ਗਾਹਕਾਂ ਨੂੰ ਮੋਟਰਸਾਈਕਲ ਐਕਸੈਸਰੀ, ਐਕਸਟੈਂਡਿਡ ਵਾਰੰਟੀ, ਫਰੀ ਹੈਲਮੇਟ ਅਤੇ ਐਕਸੈਸਰੀਜ਼ 'ਤੇ 20 ਫੀਸਦੀ ਐਡੀਸ਼ਨਲ ਡਿਸਕਾਊਂਟ ਵਰਗੇ ਆਪਸ਼ੰਸ ਮਿਲਣਗੇ। ਆਪਣੀ ਲੋੜ ਜਾਂ ਪਸੰਦ ਮੁਤਾਬਕ, ਗਾਹਕ ਇਨ੍ਹਾਂ 'ਚੋਂ ਕੋਈ ਵੀ ਆਪਸ਼ਨ ਚੁਣ ਸਕਦੇ ਹਨ।
ਰਾਇਲ ਐਨਫੀਲਡ ਦਾ ਇਹ ਆਫਰ ਇਕ ਲਿਮਟਿਡ ਪੀਰੀਅਡ ਆਫਰ ਹੈ। 31 ਮਈ 2020 ਤਕ ਤੁਸੀਂ ਇਸ ਆਫਰ ਦਾ ਫਾਇਦਾ ਚੁੱਕ ਸਕਦੇ ਹੋ। ਰਾਇਲ ਐਨਫੀਲਡ ਦੇ ਉਨ੍ਹਾਂ ਗਾਹਕਾਂ ਨੂੰ ਵੀ ਇਹ ਆਫਰ ਮਿਲੇਗਾ ਜਿਨ੍ਹਾਂ ਨੇ ਲਾਕਡਾਊਨ ਤੋਂ ਪਹਿਲਾਂ ਰਾਇਲ ਐਨਫੀਲਡ ਬਾਈਕ ਬੁੱਕ ਕੀਤੀ ਸੀ ਪਰ ਅਜੇ ਤਕ ਡਲਿਵਰੀ ਨਹੀਂ ਹੋਈ।
ਅਪ੍ਰੈਲ 'ਚ ਵਿਕੀਆਂ 91 ਰਾਇਲ ਐਨਫੀਲਡ ਬਾਈਕਸ
ਅਪ੍ਰੈਲ ਮਹੀਨੇ 'ਚ ਜਿਥੇ ਜ਼ਿਆਦਾਤਰ ਕੰਪਨੀਆਂ ਦੀ ਸੇਲ ਜ਼ੀਰੋ ਰਹੀ ਉਥੇ ਹੀ ਰਾਇਲ ਐਨਫੀਲਡ 91 ਬਾਈਕਸ ਵੇਚਣ 'ਚ ਕਾਮਯਾਬ ਰਹੀ। ਲਾਕਡਾਊਨ ਦੌਰਾਨ ਵੀ ਕਈ ਗਾਹਕਾਂ ਨੇ ਰਾਇਲ ਐਨਫੀਲਡ ਬਾਈਕ ਬੁੱਕ ਕੀਤੀ ਅਤੇ ਹੁਣ ਡਲਿਵਰੀ ਦਾ ਇੰਤਜ਼ਾਰ ਕਰ ਰਹੇ ਹਨ।