ਵੱਡੀ ਸੌਗਾਤ! ਟੂਰਿਸਟ ਪਰਮਿਟ ਲੈਣਾ ਹੋਵੇਗਾ ਸੌਖਾ, ਲਾਗੂ ਹੋ ਰਿਹੈ ਨਵਾਂ ਨਿਯਮ

03/14/2021 4:28:01 PM

ਨਵੀਂ ਦਿੱਲੀ- ਹੁਣ ਸਰਬ ਭਾਰਤੀ ਟੂਰਿਸਟ ਪਰਮਿਟ ਲਈ ਤੁਹਾਨੂੰ ਲੰਮਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ। ਸੈਰ-ਸਪਾਟਾ ਨੂੰ ਉਤਸ਼ਾਹਤ ਕਰਨ ਲਈ ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਕੀਤਾ ਹੈ। ਹੁਣ ਆਨਲਾਈਨ ਅਰਜ਼ੀ ਜਮ੍ਹਾ ਹੋਣ ਦੇ 30 ਦਿਨਾਂ ਦੇ ਅੰਦਰ-ਅੰਦਰ ਹੀ 'ਆਲ ਇੰਡੀਆ ਟੂਰਿਸਟ ਪਰਮਿਟ' ਜਾਰੀ ਕਰ ਦਿੱਤਾ ਜਾਵੇਗਾ। ਨਵੇਂ ਨਿਯਮ 1 ਅਪ੍ਰੈਲ 2021 ਤੋਂ ਲਾਗੂ ਹੋ ਰਹੇ ਹਨ।

ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲਾ ਨੇ ਇਸ ਲਈ ਇਕ ਨਵੀਂ ਯੋਜਨਾ ਦੀ ਘੋਸ਼ਣਾ ਕੀਤਾ ਹੈ, ਜਿਸ ਤਹਿਤ ਕੋਈ ਵੀ ਟੂਰਿਸਟ ਵਾਹਨ ਚਾਲਕ ਆਨਲਾਈਨ ਜ਼ਰੀਏ ਸਰਬ ਭਾਰਤੀ ਟੂਰਿਸਟ ਪਰਮਿਟ ਲਈ ਅਰਜ਼ੀ ਦੇ ਸਕੇਗਾ।

ਇਹ ਵੀ ਪੜ੍ਹੋ- ਬੈਂਕਾਂ ਦੀ ਕੱਲ ਤੋਂ ਦੋ ਦਿਨਾਂ ਹੜਤਾਲ, ਇਨ੍ਹਾਂ ਖਾਤਾਧਾਰਕਾਂ ਨੂੰ ਹੋ ਸਕਦੀ ਹੈ ਪ੍ਰੇਸ਼ਾਨੀ

 

ਇਹ ਵੀ ਪੜ੍ਹੋ- ਦਿੱਲੀ, ਮੁੰਬਈ ਸਣੇ ਇਨ੍ਹਾਂ Airports ਦੀ ਰਹਿੰਦੀ ਹਿੱਸੇਦਾਰੀ ਵੀ ਵੇਚੇਗੀ ਸਰਕਾਰ

ਮੰਤਰਾਲਾ ਨੇ ਕਿਹਾ ਕਿ ਆਨਲਾਈਨ ਅਰਜ਼ੀ ਦੇ ਨਾਲ ਸਬੰਧਤ ਜ਼ਰੂਰੀ ਦਸਤਾਵੇਜ਼ਾਂ ਤੇ ਫ਼ੀਸ ਜਮ੍ਹਾ ਕਰਾਉਣ ਦੇ 30 ਦਿਨਾਂ ਦੇ ਅੰਦਰ ਪਰਮਿਟ ਜਾਰੀ ਕਰ ਦਿੱਤਾ ਜਾਵੇਗਾ। ਨਵੇਂ ਨਿਯਮਾਂ ਨੂੰ ''ਆਲ ਇੰਡੀਆ ਟੂਰਿਸਟ ਵ੍ਹੀਕਲਸ ਆਥੋਰਾਈਜ਼ੇਸ਼ਨ ਐਂਡ ਪਰਮਿਟ ਰੂਲਜ਼, 2021'' ਦਾ ਨਾਂ ਦਿੱਤਾ ਗਿਆ ਹੈ। ਮੌਜੂਦਾ ਪਰਮਿਟ ਆਪਣੀ ਮਿਆਦ ਤੱਕ ਲਾਗੂ ਰਹਿਣਗੇ। ਨਵੀਂ ਸਕੀਮ ਵਿਚ ਵਾਹਨ ਚਾਲਕ ਤਿੰਨ ਮਹੀਨੇ ਤੋਂ ਤਿੰਨ ਸਾਲ ਤੱਕ ਦਾ ਟੂਰਿਸਟ ਪਰਮਿਟ ਲੈ ਸਕੇਗਾ।

ਟੂਰਿਸਟ ਪਰਮਿਟ ਦੇ ਨਵੇਂ ਨਿਯਮਾਂ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News