ਆਈ.ਟੀ. ਸੈਕਟਰ ਦੇ ਲਈ ਖਤਰੇ ਦੀ ਘੰਟੀ! ਇਸ ਕਾਰਨ ਕਰਕੇ ਵਧੀ ਟੈਨਸ਼ਨ
Friday, Oct 28, 2022 - 04:36 PM (IST)

ਬਿਜਨੈੱਸ ਡੈਸਕ—ਅਮਰੀਕਾ 'ਚ ਮੰਦੀ ਦੇ ਖਦਸ਼ੇ ਦੇ ਚੱਲਦੇ ਯੂ.ਐੱਸ. ਆਈ.ਟੀ. ਕੰਪਨੀਆਂ ਦੇ ਨਤੀਜਿਆਂ 'ਤੇ ਇਸ ਦਾ ਸਾਫ਼ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸਤੰਬਰ ਤਿਮਾਹੀ ਵਿੱਚ ਉਮੀਦ ਤੋਂ ਕਮਜ਼ੋਰ ਪ੍ਰਦਰਸ਼ਨ ਕਾਰਨ ਅਲਫਾਬੇਟ ਇੰਕ (ਗੂਗਲ ਦੀ ਪੈਰੇਂਟ ਕੰਪਨੀ) ਅਤੇ ਮਾਈਕ੍ਰੋਸਾਫਟ ਕਾਰਪੋਰੇਸ਼ਨ ਦੇ ਸ਼ੇਅਰਾਂ 'ਚ ਬੁੱਧਵਾਰ ਨੂੰ 9.6 ਫ਼ੀਸਦੀ ਅਤੇ 7.7 ਫ਼ੀਸਦੀ ਦੀ ਤੇਜ਼ ਗਿਰਾਵਟ ਦੇਖਣ ਨੂੰ ਮਿਲੀ। ਇਨ੍ਹਾਂ ਦਿੱਗਜ ਤਕਨਾਲੋਜੀ ਕੰਪਨੀਆਂ ਦਾ ਕਾਰੋਬਾਰ ਪ੍ਰਭਾਵਿਤ ਹੋਣ ਨਾਲ ਇਸ ਦਾ ਅਸਰ ਇੰਡੀਅਨ ਆਈ.ਟੀ. ਕੰਪਨੀਆਂ 'ਤੇ ਵੀ ਦੇਖਣ ਨੂੰ ਮਿਲ ਸਕਦਾ ਹੈ।
ਦਰਅਸਲ ਭਾਰਤੀ ਆਈ.ਟੀ. ਉਦਯੋਗ ਨੂੰ ਸਭ ਤੋਂ ਜ਼ਿਆਦਾ ਕਾਰੋਬਾਰ ਯੂਰਪ ਅਤੇ ਅਮਰੀਕਾ ਵਰਗੇ ਦੇਸ਼ਾਂ ਤੋਂ ਹੀ ਮਿਲਦਾ ਹੈ। ਟੀ.ਸੀ.ਐੱਸ ਅਤੇ ਇੰਫੋਸਿਸ ਦੇ ਰੈਵੇਨਿਊ ਵਿੱਚ ਉੱਤਰੀ ਅਮਰੀਕੀ ਅਤੇ ਯੂਰਪੀ ਬਾਜ਼ਾਰਾਂ ਦੀ ਹਿੱਸੇਦਾਰੀ 80 ਫ਼ੀਸਦੀ ਤੋਂ ਵੱਧ ਹੈ।
ਕਈ ਕੰਪਨੀਆਂ ਨੇ ਘਟਾਇਆ ਆਈ.ਟੀ. ਬਜਟ
ਵਧਦੀ ਮਹਿੰਗਾਈ ਅਤੇ ਵਿਆਜ ਦਰਾਂ ਵਿੱਚ ਵਾਧੇ ਨਾਲ ਅਮਰੀਕੀ ਅਰਥਵਿਵਸਥਾ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਮੰਦੀ ਦੇ ਡਰ ਨੇ ਕਈ ਕੰਪਨੀਆਂ ਆਪਣੇ ਆਈ.ਟੀ. ਬਜਟ ਨੂੰ ਘਟ ਕਰਨ ਲਈ ਮਜਬੂਰ ਹੋਈਆਂ ਹਨ। ਇਸ ਨਾਲ ਤਕਨੀਕੀ ਕੰਪਨੀਆਂ ਦੇ ਉਤਪਾਦਾਂ ਅਤੇ ਸੇਵਾਵਾਂ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਈਆਂ ਹਨ। ਅਮਰੀਕਾ ਅਤੇ ਯੂਰਪ ਵਿੱਚ ਖਰਾਬ ਮੈਕਰੋਇਕਨੋਮਿਕ ਹਾਲਤ ਆਰਡਰ ਦੇ ਪ੍ਰਵਾਹ, ਕਾਰੋਬਾਰੀ ਗਰੋਥ ਅਤੇ ਰੈਵੇਨਿਊ ਦੇ ਚੱਲਦੇ ਭਾਰਤੀ ਆਈ.ਟੀ. ਕੰਪਨੀਆਂ ਦਾ ਪ੍ਰਦਰਸ਼ਨ ਜ਼ਿਆਦਾ ਚੰਗਾ ਨਹੀਂ ਰਹਿਣ ਦੀ ਉਮੀਦ ਹੈ ਅਤੇ ਉਹਨਾਂ ਦੇ ਸ਼ੇਅਰਾਂ ਦੀਆਂ ਕੀਮਤਾਂ ਘੱਟ ਰਹਿ ਸਕਦੀਆਂ ਹਨ।
2022 ਵਿੱਚ ਆਈ.ਟੀ. ਇੰਡੈਕਸ 'ਚ ਆਈ ਵੱਡੀ ਗਿਰਾਵਟ
ਇਸ ਸਾਲ 2022 'ਚ ਆਈ.ਟੀ. ਇੰਡੈਕਸ ਹੁਣ ਤੱਕ 26 ਫ਼ੀਸਦੀ ਡਿੱਗ ਚੁੱਕਾ ਹੈ। ਉਧਰ ਅਮਰੀਕਾ ਅਤੇ ਯੂਰਪ ਵਿੱਚ ਆਰਥਿਕ ਮੰਦੀ ਦੇ ਹੋਰ ਡੂੰਘੇ ਹੋਣ ਨਾਲ ਭਾਰਤੀ ਆਈ.ਟੀ. ਕੰਪਨੀਆਂ ਦੀ ਅਰਨਿੰਗ ਗ੍ਰੋਥ 'ਤੇ ਅਸਰ ਪਵੇਗਾ। ਮਿਉਚੁਅਲ ਫੰਡਾਂ ਆਈ.ਟੀ. ਸ਼ੇਅਰਾਂ 'ਚ ਆਪਣੀ ਹਿੱਸੇਦਾਰੀ ਕਾਫ਼ੀ ਘੱਟ ਕਰ ਦਿੱਤੀ ਹੈ। ਮਾਰਚ ਦੇ ਅੰਤ ਤੱਕ ਮਿਊਚਲ ਫੰਡ ਹਾਊਸ ਦੇ ਕੋਲ ਆਪਣੇ ਇਕਵਿਟੀ ਏ.ਯੂ.ਐੱਮ ਦਾ 13 ਫ਼ੀਸਦੀ ਆਈ.ਟੀ. ਸ਼ੇਅਰਾਂ 'ਚ ਸੀ ਪਰ ਸਤੰਬਰ ਤੱਕ ਇਹ ਅੰਕੜਾ ਅੱਧੇ ਤੋਂ ਘੱਟ ਹੋ ਕੇ 6.17 ਫ਼ੀਸਦੀ ਹੋ ਗਿਆ ਸੀ। ਬਾਜ਼ਾਰ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਕਿਸੇ ਵੀ ਤਿਮਾਹੀ 'ਚ ਭਾਰਤੀ ਆਈ.ਟੀ. ਕੰਪਨੀਆਂ ਦੀ ਆਰਡਰ ਬੁਕਿੰਗ 'ਚ ਗਿਰਾਵਟ ਆਉਂਦੀ ਹੈ ਤਾਂ ਉਨ੍ਹਾਂ ਦੇ ਵੈਲਿਊਏਸ਼ਨ 'ਚ ਕੁਰੈਕਸ਼ਨ ਦੇਖਣ ਨੂੰ ਮਿਲ ਸਕਦੀ ਹੈ।