Airtel ਪੇਮੈਂਟ ਬੈਂਕ ਦੀ ਬੈਂਕਿੰਗ ਕੇਂਦਰਾਂ ਤੇ ਸੇਵਾਵਾਂ ਦੇ ਦਾਇਰੇ ਨੂੰ ਵਧਾਉਣ ਦੀ ਤਿਆਰੀ

Sunday, Jul 09, 2023 - 05:00 PM (IST)

Airtel ਪੇਮੈਂਟ ਬੈਂਕ ਦੀ ਬੈਂਕਿੰਗ ਕੇਂਦਰਾਂ ਤੇ ਸੇਵਾਵਾਂ ਦੇ ਦਾਇਰੇ ਨੂੰ ਵਧਾਉਣ ਦੀ ਤਿਆਰੀ

ਨਵੀਂ ਦਿੱਲੀ — ਭਾਰੀ ਮੰਗ ਦੇ ਮੱਦੇਨਜ਼ਰ ਏਅਰਟੈੱਲ ਪੇਮੈਂਟਸ ਬੈਂਕ ਇਸ ਸਾਲ ਆਪਣੇ ਬੈਂਕਿੰਗ ਕੇਂਦਰਾਂ ਦਾ ਵਿਸਤਾਰ ਕਰਨ ਦੇ ਨਾਲ-ਨਾਲ ਸੇਵਾਵਾਂ ਦਾ ਦਾਇਰਾ ਵਧਾਏਗਾ। ਏਅਰਟੈੱਲ ਪੇਮੈਂਟਸ ਬੈਂਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਨੁਬਰਤਾ ਬਿਸਵਾਸ ਨੇ ਕਿਹਾ ਕਿ ਕੰਪਨੀ ਦਾ ਟੀਚਾ ਗਾਹਕਾਂ ਦੀ ਗਿਣਤੀ ਅਤੇ ਪ੍ਰਤੀ ਗਾਹਕ ਔਸਤ ਰਸੀਦ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਏਅਰਟੈੱਲ ਪੇਮੈਂਟਸ ਬੈਂਕ ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ, 2023) ਵਿੱਚ ਪੇਂਡੂ ਗਾਹਕਾਂ ਲਈ ਫਿਜ਼ੀਕਲ ਡੈਬਿਟ ਕਾਰਡ ਵੀ ਲਾਂਚ ਕਰੇਗਾ। ਇਸ ਨੂੰ ਸ਼ਹਿਰੀ ਬਾਜ਼ਾਰ ਵਿਚ ਪਹਿਲਾਂ ਹੀ ਲਾਂਚ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ :  ਕੈਨੇਡੀਅਨਾਂ ਲਈ ਵੱਡੀ ਮੁਸੀਬਤ ਬਣੀਆਂ ਵਿਆਜ ਦਰਾਂ, ਉਮਰ ਭਰ ਦੇ ਕਰਜ਼ਦਾਰ ਹੋ ਰਹੇ ਮਕਾਨ ਮਾਲਕ

ਵਿਸ਼ਵਾਸ ਨੇ ਕਿਹਾ, "ਇਸ ਸਮੇਂ ਚੰਗੀ ਮੰਗ ਹੈ, ਇਸ ਲਈ ਸਾਡਾ ਮੁੱਖ ਫੋਕਸ ਖਪਤਕਾਰਾਂ ਦੀ ਪਸੰਦ, ਟਿਕਾਊ ਮਾਡਲ ਅਤੇ ਲਾਗਤ 'ਤੇ ਹੈ। ਜਦੋਂ ਤੱਕ ਅਸੀਂ ਆਪਣੇ ਗਾਹਕਾਂ ਦੀਆਂ ਲੋੜਾਂ ਅਤੇ ਸਮੱਸਿਆਵਾਂ ਨੂੰ ਹੱਲ ਕਰਨ 'ਤੇ ਕੇਂਦ੍ਰਿਤ ਰਹਿੰਦੇ ਹਾਂ ਉਸ ਸਮੇਂ ਤੱਕ ਸਾਡੇ ਕੋਲ ਮੌਕੇ ਅਸੀਮਤ ਹਨ। ਏਅਰਟੈੱਲ ਦੇ ਪੇਮੈਂਟਸ ਬੈਂਕ ਨੇ 2018 ਦੇ ਮੱਧ ਤੋਂ 2023 ਦੇ ਮੱਧ ਤੱਕ ਸਾਲਾਨਾ ਆਧਾਰ 'ਤੇ 35-40 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸਾਡਾ ਪ੍ਰਤੀ ਗਾਹਕ ਔਸਤ ਮਾਲੀਆ (ARPU) ਬਹੁਤ ਘੱਟ ਹੈ। ਜਿਵੇਂ-ਜਿਵੇਂ ਸਾਡੇ ਉਤਪਾਦਾਂ ਦੀ ਪਹੁੰਚ ਵਧੇਗੀ, ਸਾਡਾ ARPU ਵੀ ਵਧੇਗਾ।

ਇਹ ਵੀ ਪੜ੍ਹੋ : ਜੈੱਕ ਮਾ ਦੇ ਐਂਟ ਗਰੁੱਪ ਸਮੇਤ ਕਈ ਕੰਪਨੀਆਂ ’ਤੇ ਲੱਗਾ 98.5 ਕਰੋੜ ਡਾਲਰ ਦਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News