ਬਕਾਇਆ ਭੁਗਤਾਨ ਕਰਨ ਦੀ ਸਥਿਤੀ ''ਚ ਵੋਡਾਫੋਨ-ਆਈਡਿਆ ਦੀ ਕੀਮਤ ''ਤੇ Airtel ਨੂੰ ਹੋ ਸਕਦਾ ਹੈ ਫਾਇਦਾ : ਰਿਪੋਰਟ

12/07/2019 5:52:48 PM

ਨਵੀਂ ਦਿੱਲੀ — ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਦੀ ਬੈਲੇਂਸ ਸ਼ੀਟ ਬਜ਼ਾਰ 'ਚ ਉਸਦੀ ਪੁਰਾਣੀ ਮੁਕਾਬਲੇ ਬਾਜ਼ ਕੰਪਨੀ ਵੋਡਾਫੋਨ ਆਈਡਿਆ ਦੀ ਤੁਲਨਾ ਵਿਚ ਬਿਹਤਰ ਹੈ। ਜੇਕਰ ਇਨ੍ਹਾਂ ਦੋਵਾਂ ਕੰਪਨੀਆਂ ਦੀ ਸਮੀਖਿਆ ਪਟੀਸ਼ਨ ਸੁਪਰੀਮ ਕੋਰਟ ਵਿਚ ਰੱਦ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਲਾਇਸੈਂਸ ਡਿਊਟੀ ਵਰਗੇ ਪੁਰਾਣੇ ਬਕਾਏ ਦਾ ਪੂਰਾ ਭੁਗਤਾਨ ਕਰਨਾ ਪੈਂਦਾ ਹੈ ਤਾਂ ਉਸ ਸਥਿਤੀ ਵਿਚ ਵੋਡਾਫੋਨ-ਆਈਡਿਆ ਦੀ ਕਮਜ਼ੋਰ ਸਥਿਤੀ ਦਾ ਫਾਇਦਾ ਭਾਰਤੀ ਏਅਰਟੈੱਲ ਨੂੰ ਮਿਲ ਸਕਦਾ ਹੈ।

ਨਿਵੇਸ਼ ਅਤੇ ਵਿਚੌਲਿਆ ਸੇਵਾ ਕੰਪਨੀ ਮਾਰਗਨ ਸਟਾਨਲੀ ਦੀ ਇਕ ਰਿਪੋਰਟ ਵਿਚ ਕਿਹਾ ਗਿਆ, 'ਦੇਣਦਾਰੀਆਂ ਬਹੁਤ ਜ਼ਿਆਦਾ ਹਨ। ਏਅਰਟੈੱਲ 'ਤੇ 4.8 ਅਰਬ ਅਤੇ ਵੋਡਾਫੋਨ ਆਈਡਿਆ 'ਤੇ ਪੰਜ ਅਰਬ ਡਾਲਰ ਦਾ ਬਕਾਇਆ ਹੈ। ਜੇਕਰ ਸੁਪਰੀਮ ਕੋਰਟ ਦੋਵਾਂ ਕੰਪਨੀਆਂ ਦੀ ਸਮੀਖਿਆ ਪਟੀਸ਼ਨ ਰੱਦ ਕਰ ਦਿੰਦੀ ਹੈ ਤਾਂ ਉਨ੍ਹਾਂ ਨੂੰ ਪੂਰਾ ਬਕਾਇਆ ਭੁਗਤਾਨ ਕਰਨਾ ਹੋਵੇਗਾ। ਇਹ ਏਅਰਟੈੱਲ ਲਈ ਵੀ ਨੁਕਸਾਨਦੇਹ ਹੋਵੇਗਾ ਪਰ ਵੋਡਾਫੋਨ ਆਈਡਿਆ ਲਈ ਸਥਿਤੀ ਜ਼ਿਆਦਾ ਗੰਭੀਰ ਹੋ ਜਾਵੇਗੀ ਕਿਉਂਕਿ 24 ਜਨਵਰੀ 2020 ਤੋਂ ਪਹਿਲਾਂ ਇਸ ਭੁਗਤਾਨ ਲਈ ਪੈਸੇ ਇਕੱਠੇ ਕਰਨੇ ਉਨ੍ਹਾਂ ਲਈ ਮੁਸ਼ਕਲ ਹੋਣਗੇ'।

ਰਿਪੋਰਟ ਵਿਚ ਕਿਹਾ ਗਿਆ ਕਿ ਇਹ ਦੂਰਸੰਚਾਰ ਉਦਯੋਗ ਦੇ ਬਜ਼ਾਰ ਦੀ ਹਿੱਸੇਦਾਰੀ 'ਤੇ ਅਸਰ ਪਾ ਸਕਦੀ ਹੈ ਅਤੇ ਭਾਰਤੀ ਏਅਰਟੈੱਲ ਦੀ ਸਥਿਤੀ ਮਜ਼ਬੂਤ ਹੋ ਸਕਦੀ ਹੈ। ਦੋਵੇਂ ਕੰਪਨੀਆਂ ਨੇ ਵੱਖ-ਵੱਖ ਪਟੀਸ਼ਨ ਦਾਇਰ ਕਰਕੇ ਸੁਪਰੀਮ ਕੋਰਟ ਨੂੰ 24 ਅਕਤੂਬਰ ਦੇ ਆਦੇਸ਼ ਦੀ ਸਮੀਖਿਆ ਦੀ ਅਪੀਲ ਕੀਤੀ ਹੈ। ਸੁਪਰੀਮ ਕੋਰਟ ਨੇ 24 ਅਕਤੂਬਰ ਦੇ ਆਦੇਸ਼ 'ਚ ਕਿਹਾ ਹੈ ਕਿ ਦੂਰਸੰਚਾਰ ਕੰਪਨੀਆਂ ਨੂੰ ਤਿੰਨ ਮਹੀਨੇ ਅੰਦਰ ਭੁਗਤਾਨ ਕਰਨਾ ਹੋਵੇਗਾ। ਦੂਰਸੰਚਾਰ ਕੰਪਨੀਆਂ ਨੇ ਇਸ ਦੇ ਤਹਿਤ 1.47 ਲੱਖ ਕਰੋੜ ਦਾ ਭੁਗਤਾਨ ਕਰਨਾ ਹੈ।

 


Related News