Airtel ਨੂੰ ਮਹਿੰਗਾ ਪੈ ਸਕਦੈ ਲਾਈਫਟਾਈਮ ਫ੍ਰੀ ਇਨਕਮਿੰਗ ਬੰਦ ਕਰਨਾ!
Friday, Dec 28, 2018 - 12:46 PM (IST)

ਗੈਜੇਟ ਡੈਸਕ– ਏਅਰਟੈੱਲ ਦੁਆਰਾ ਹਾਲ ਹੀ ’ਚ ਪ੍ਰੀਪੇਡ ਕਨੈਕਸ਼ਨ ਲਈ ਲਾਈਫਟਾਈਮ ਫ੍ਰੀ ਇਨਕਮਿੰਗ ਪਲਾਨ ਨੂੰ ਬੰਦ ਕਰਨ ਦਾ ਫੈਸਲਾ ਕੰਪਨੀ ਨੂੰ ਮਹਿੰਗਾ ਪੈ ਸਕਦਾ ਹੈ। ਇਕ ਰਿਪੋਰਟ ਮੁਤਾਬਕ ਕੰਪਨੀ ਫ੍ਰੀ ਲਾਈਫਟਾਈਮ ਇਨਕਮਿੰਗ ਬੰਦ ਕਰਕੇ ਆਪਣੇ 5 ਤੋਂ 7 ਕਰੋੜ ਗਾਹਕਾਂ ਨੂੰ ਗੁਆ ਸਕਦੀ ਹੈ। ਜ਼ਿਕਰਯੋਗ ਹੈ ਕਿ ਕੰਪਨੀ ਨੇ ਹਾਲ ਹੀ ’ਚ ਆਪਣੇ ਪ੍ਰੀਪੇਡ ਗਾਹਕਾਂ ਨੂੰ ਘੱਟੋ-ਘੱਟ 35 ਰੁਪਏ ਦਾ ਬੈਲੇਂਸ ਮੇਂਟੇਨ ਕਰਨ ਲਈ ਕਿਹਾ ਹੈ। ਜੇਕਰ ਗਾਹਕ ਨੇ ਬੈਲੇਂਸ ਮੇਂਟੇਨ ਨਹੀਂ ਕੀਤਾ ਤਾਂ ਕੰਪਨੀ ਉਨ੍ਹਾਂ ਦਾ ਕਨੈਕਸ਼ਨ ਬੰਦ ਕਰ ਦੇਵੇਗੀ।
ਮੀਡੀਆ ਰਿਪੋਰਟਾਂ ਮੁਤਾਬਕ, ਇਕ ਸੀਨੀਅਰ ਐਗਜ਼ੀਕਿਊਟਿਵ ਨੇ ਪਬਲੀਕੇਸ਼ਨ ਨੂੰ ਦੱਸਿਆ ਹੈ ਕਿ ਏਅਰਟੈੱਲ ਆਪਣੇ ਇਸ ਨੁਕਸਾਨ ਲਈ ਚਿੰਤਤ ਨਹੀਂ ਹੈ ਸਗੋਂ ਕੰਪਨੀ ਦਾ ਇਹ ਫੈਸਲਾ ਉਨ੍ਹਾਂ ਲਈ ਜ਼ਿਆਦਾ ਐਵਰੇਜ ਰੈਵੇਨਿਊ ਜਨਰੇਟ ਕਰੇਗਾ। ਐਗਜ਼ੀਕਿਊਟਿਵ ਨੇ ਪਬਲੀਕੇਸ਼ਨ ਨੂੰ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਸਾਡੇ 5 ਤੋਂ 7 ਕਰੋੜ ਗਾਹਕ ਕਨੈਕਸ਼ਨ ਛੱਡ ਸਕਦੇ ਹਨ।
ਅੱਗੇ ਇਕ ਰਿਪੋਰਟਰ ਨੇ ਸਵਾਲ ਪੁੱਛਿਆ ਕਿ ਕੰਪਨੀ ਨਵੇਂ ਗਾਹਕਾਂ ਨੂੰ ਕਿਵੇਂ ਆਕਰਸ਼ਿਤ ਕਰੇਗੀ? ਇਸ ’ਤੇ ਐਗਜ਼ੀਕਿਊਟਿਵ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਗਾਹਕ ਫੀਚਰ ਫੋਨ ਤੋਂ 4ਜੀ ਇਨੇਬਲਡ ਫੋਨ ਵਲ ਸ਼ਿਫਟ ਕਰ ਰਹੇ ਹਨ ਅਤੇ ਅਸੀਂ ਉਨ੍ਹਾਂ ਨੂੰ ਬਿਹਤਰ ਸਰਵਿਸ ਅਤੇ ਜ਼ਿਆਦਾ ਤੋਂ ਜ਼ਿਆਦਾ ਕੰਟੈਂਟ ਦੇ ਕੇ ਆਪਣਾ ARPU ਵਧਾ ਸਕਦੇ ਹਾਂ।