ਏਅਰਟੈੱਲ ਨੇ 5ਜੀ ਦੇ ਅਨੁਕੂਲ ਰੇਡੀਓ ਨੈੱਟਵਰਕ ਲਈ ਐਰਿਕਸਨ ਨਾਲ ਸਮਝੌਤੇ ਦੀ ਵਧਾਈ ਮਿਆਦ

Wednesday, Oct 07, 2020 - 10:02 PM (IST)

ਏਅਰਟੈੱਲ ਨੇ 5ਜੀ ਦੇ ਅਨੁਕੂਲ ਰੇਡੀਓ ਨੈੱਟਵਰਕ ਲਈ ਐਰਿਕਸਨ ਨਾਲ ਸਮਝੌਤੇ ਦੀ ਵਧਾਈ ਮਿਆਦ

ਨਵੀਂ ਦਿੱਲੀ– ਦੂਰਸੰਚਾਰ ਸੇਵਾ ਪ੍ਰੋਵਾਈਡਰ ਕੰਪਨੀ ਭਾਰਤੀ ਏਅਰਟੈੱਲ ਨੇ 5ਜੀ ਰੇਡੀਓ ਨੈੱਟਵਰਕ ਤਿਆਰ ਕਰਨ ਨੂੰ ਲੈ ਕੇ ਐਰਿਕਸਨ ਦੇ ਨਾਲ ਆਪਣੇ ਸਮਝੌਤੇ ਦੀ ਮਿਆਦ ਨੂੰ ਵਧਾ ਦਿੱਤਾ ਹੈ। ਐਰਿਕਸਨ ਨੇ ਬਿਆਨ ’ਚ ਕਿਹਾ ਕਿ ਭਾਰਤ ਨਿਰਮਿਤ (ਮੇਡ ਇਨ ਇੰਡੀਆ) 5ਜੀ-ਰੈਡੀ ਐਰਿਕਸਨ ਰੇਡੀਓ ਸਿਸਮ ਉਤਪਾਦਾਂ ਨਾਲ ਏਅਰਟੈੱਲ ਗਾਹਕਾਂ ਦੇ ਨੈੱਟਵਰਕ ਤਜ਼ਰਬੇ ਦੇ ਵਧਣ ਦੀ ਉਮੀਦ ਹੈ। ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਸਮਝੌਤੇ ਨੂੰ ਕਿੰਨੇ ਸਮੇਂ ਲਈ ਵਧਾਇਆ ਗਿਆ ਹੈ।

ਐਰਿਕਸਨ ਨੇ ਬਿਆਨ ’ਚ ਕਿਹਾ ਕਿ ਭਾਰਤੀ ਏਅਰਟੈੱਲ ਅਤੇ ਐਰਿਕਸਨ ਨੇ 5ਜੀ-ਰੈਡੀ ਰੇਡੀਓ ਅਤੇ ਟਰਾਂਸਪੋਰਟ ਹੱਲ ਦੀ ਸਪਲਾਈ ਅਤੇ ਤਾਇਨਾਤੀ ਲਈ ਨਵੇਂ ਸਿਰੇ ਤੋਂ ਬਹੁ-ਸਾਲਾਂ ਕਾਂਟ੍ਰੈਕਟ ਨਾਲ ਆਪਣੀ ਲੰਮੀ ਮਿਆਦ ਦੀ ਸਾਂਝੇਦਾਰੀ ਨੂੰ ਮਜ਼ਬੂਤ ਕੀਤਾ ਹੈ।

ਉਸ ਨੇ ਕਿਹਾ ਕਿ ਇਹ ਦੋਵੇ ਕੰਪਨੀਆਂ ਦੀ 25 ਸਾਲ ਦੀ ਹਿੱਸੇਦਾਰੀ ’ਚ ਇਕ ਨਵਾਂ ਮੀਲ ਦਾ ਪੱਥਰ ਹੈ। ਭਾਰਤੀ ਏਅਰਟੈੱਲ ਦੇ ਮੁੱਖ ਤਕਨਾਲੌਜੀ ਅਧਿਕਾਰੀ ਰਣਦੀਪ ਸੇਖੋਂ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਖਪਤਕਾਰਾਂ ਨੂੰ ਸ਼ਾਨਦਾਰ ਨੈੱਟਵਰਕ ਤਜ਼ਰਬਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਐਰਿਕਸਨ ਦੇ ਮੁਖੀ (ਦੱਖਣ ਪੂਰਬੀ ਏਸ਼ੀਆ, ਓਸ਼ਿਨੀਆ ਅਤੇ ਭਾਰਤ) ਨੁਨਜੀਓ ਮਿਰਤਿਲੋ ਨੇ ਕਿਹਾ ਕਿ ਭਾਰਤ ’ਚ ਬਣੇ ਉਤਪਾਦ ਦੀ ਨੈੱਟਵਰਕ ਸਮਰੱਥਾ ਨੂੰ ਵਧਾ ਕੇ ਅਤੇ ਦੇਸ਼ ਦੀ ਤੇਜ਼ੀ ਨਾਲ ਵਧਦੀ ਡਾਟਾ ਟ੍ਰੈਫਿਕ ਲੋੜਾਂ ਨੂੰ ਪੂਰਾ ਕਰਨ ਲਈ ਸਮਰੱਥ ਕਰ ਕੇ ਭਾਰਤੀ ਯੂਜ਼ਰਸ ਨੂੰ ਲਾਭ ਪਹੁੰਚਾਉਣਾ ਜਾਰੀ ਰੱਖਣਗੇ।


author

Sanjeev

Content Editor

Related News