ਕੋਰੋਨਾ ਖ਼ਿਲਾਫ਼ ਜੰਗ 'ਚ Airtel ਵੀ ਆਈ ਅੱਗੇ, ਇਸ ਨਵੀਂ ਪਹਿਲ ਦੀ ਕੀਤੀ ਸ਼ੁਰੂਆਤ

Saturday, May 15, 2021 - 06:13 PM (IST)

ਕੋਰੋਨਾ ਖ਼ਿਲਾਫ਼ ਜੰਗ 'ਚ Airtel ਵੀ ਆਈ ਅੱਗੇ, ਇਸ ਨਵੀਂ ਪਹਿਲ ਦੀ ਕੀਤੀ ਸ਼ੁਰੂਆਤ

ਨਵੀਂ ਦਿੱਲੀ (ਭਾਸ਼ਾ) – ਭਾਰਤੀ ਏਅਰਟੈੱਲ ਨੇ ਆਪਣੇ ਡਿਜੀਟਲ ਪਲੇਟਫਾਰਮ ਰਾਹੀਂ ਗਾਹਕਾਂ ਲਈ ਕੋਵਿਡ ਮਦਦ ਨਾਲ ਜੁੜੀ ਇਕ ਨਵੀਂ ਪਹਿਲ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੀ ਭਾਰਤੀ ਏਅਰਟੈੱਲ ਉਨ੍ਹਾਂ ਕੰਪਨੀਆਂ ਦੀ ਵਧਦੀ ਸੂਚੀ ’ਚ ਸ਼ਾਮਲ ਹੋ ਗਈ, ਜਿਨ੍ਹਾਂ ਨੇ ਮਹਾਮਾਰੀ ਦੀ ਦੂਜੀ ਲਹਿਰ ਦਰਮਿਆਨ ਲੋਕਾਂ ਦੀ ਮਦਦ ਲਈ ਆਪਣੇ ਡਿਜੀਟਲ ਪਲੇਟਫਾਰਮ ’ਤੇ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਸ਼ੁਰੂ ਕੀਤੀਆਂ ਹਨ।

ਇਹ ਵੀ ਪੜ੍ਹੋ : ਇਟਲੀ ਨੇ ਗੂਗਲ 'ਤੇ ਠੋਕਿਆ 904 ਕਰੋੜ ਰੁਪਏ ਦਾ ਜੁਰਮਾਨਾ, ਕਿਹਾ- ਨਹੀਂ ਚੱਲੇਗੀ ਮਨਮਾਨੀ

ਦੂਰਸੰਚਾਰ ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਉਸ ਨੇ ਸੌਖਾਲੀ ਪਹੁੰਚ ਵਾਲੇ ਕੋਵਿਡ ਮਦਦ ਸੋਮਿਆਂ ਅਤੇ ਸਬੰਧਤ ਸੂਚਨਾ ਨੂੰ ‘ਏਅਰਟੈੱਲ ਥੈਂਕਸ’ ਐਪ ਦੇ ਐਕਸਪਲੋਰ ਸੈਗਮੈਂਟ ’ਚ ਏਕੀਕ੍ਰਿਤ ਕੀਤਾ ਹੈ। ਯੂਜ਼ਰਜ਼ ਨੂੰ ਐਪ ਦਾ ਨਵਾਂ ਐਡੀਸ਼ਨ ਡਾਊਨਲੋਡ ਕਰਨ ਤੋਂ ਬਾਅਦ ਐਕਸਪਲੋਰ ਸੈਂਗਮੈਂਟ ’ਚ ਜਾ ਕੇ ਕੋਵਿਡ ਸਪੋਰਟ ਬੈਨਰ ’ਤੇ ਕਲਿਕ ਕਰਨਾ ਹੋਵੇਗਾ। ਬਿਆਨ ’ਚ ਕਿਹਾ ਗਿਆ ਹੈ ਕਿ ਕੋਵਿਡ ਐੱਸ. ਓ. ਐੱਸ. (ਜੀਵਨ ਬਚਾਉਣ ਦੀ ਗੁਹਾਰ ਦਾ ਸੰਦੇਸ਼) ਦਵਾਈਆਂ, ਆਕਸੀਜਨ, ਪਲਾਜ਼ਮਾ ਡੋਨਰਸ, ਐਂਬੂਲੈਂਸ , ਹਸਪਤਾਲ ਦੇ ਬੈੱਡ ਅਤੇ ਜਾਂਚ ਕੇਂਦਰਾਂ ਵਰਗੀਆਂ ਜ਼ਰੂਰੀ ਸਪਲਾਈਆਂ ਲਈ ਪ੍ਰਮਾਣਿਤ ਅਤੇ ਅਪ-ਟੂ-ਡੇਟ ਸੰਪਰਕ ਜਮ੍ਹਾ ਕਰਦਾ ਹੈ।

ਇਹ ਵੀ ਪੜ੍ਹੋ : ਕੋਵਿਡ ਟੀਕੇ ਦੀ ਭਾਰੀ ਕਮੀ ਤੇ ਲਾਜ਼ਮੀ ਲਾਇਸੈਂਸ ਦੀ ਦਿਸ਼ਾ ਵਿਚ ਇਕਪਾਸੜ ਕਾਰਵਾਈ ਤੋਂ ਬਚਿਆ ਜਾਵੇ : FICCI

ਕੁਝ ਕਲਿੱਕ ਦੇ ਨਾਲ ਇਹ ਪਲੇਟਫਾਰਮ ਯੂਜ਼ਰਸ ਨੂੰ ਇਨ੍ਹਾਂ ਸੇਵਾ ਪ੍ਰੋਵਾਈਡਰਾਂ/ਸੋਮਿਆਂ ਨਾਲ ਜੋੜ ਦਿੰਦਾ ਹੈ ਅਤੇ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਇਹ ਅੰਕੜਾ ਹਾਸਲ ਕਰਨ ਲਈ ਯੂਜ਼ਰਜ਼ ਨੂੰ ਆਪਣਾ ਕੀਮਤੀ ਸਮਾਂ ਬਰਬਾਦ ਨਾ ਕਰਨਾ ਪਵੇ। ਕੰਪਨੀ ਨੇ ਦੱਸਿਆ ਕਿ ਕੋਵਿਡ ਐੱਸ. ਓ. ਐੱਸ. ’ਤੇ ਉਪਲਬਧ ਸੂਚਨਾ ਏਅਰਟੈੱਲ ਦੀਆਂ ਟੀਮਾਂ ਵਲੋਂ ਪ੍ਰਮਾਣਿਤ ਸੂਚਨਾ ਹੈ। ਬਿਆਨ ਮੁਤਾਬਕ ਏਅਰਟੈੱਲ ਥੈਂਕਸ ਐਪ ਦੇ ਯੂਜ਼ਰਸ ਇਸ ਐਪ ਰਾਹੀਂ ਆਪਣੇ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਲਈ ਟੀਕਾ ਲਗਵਾਉਣ ਦਾ ਸਲਾਟ ਵੀ ਬੁੱਕ ਕਰ ਸਕਦੇ ਹਨ।

ਇਹ ਵੀ ਪੜ੍ਹੋ : ਭਾਰਤ ਦੀ ਮਦਦ ਲਈ ਅੱਗੇ ਆਏ ਇਹ ਵਿਦੇਸ਼ੀ ਨੌਜਵਾਨ, ਕੀਤੇ 1 ਅਰਬ ਡਾਲਰ ਦਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News