Airtel ਨੂੰ 854 ਕਰੋੜ ਰੁਪਏ ਦਾ ਲਾਭ, ਰਿਕਾਰਡ ਪੱਧਰ ''ਤੇ ਪਹੁੰਚਿਆ ਏਕੀਕ੍ਰਿਤ ਸ਼ੁੱਧ ਲਾਭ

02/04/2021 2:26:15 PM

ਨਵੀਂ ਦਿੱਲੀ (ਭਾਸ਼ਾ) – ਨਿੱਜੀ ਖੇਤਰ ਦੀ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ ਦਸੰਬਰ 2020 ’ਚ ਸਮਾਪਤ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ 854 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਲਾਭ ਕਮਾਇਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ ’ਚ ਕੰਪਨੀ ਨੂੰ 1,035 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਆਮਦਨ ’ਚ ਸੁਧਾਰ ਅਤੇ ਗਾਹਕਾਂ ਦੀ ਗਿਣਤੀ ’ਚ ਵਾਧੇ ਨਾਲ ਕੰਪਨੀ ਮੁਨਾਫੇ ’ਚ ਪਰਤੀ ਹੈ। ਤਿਮਾਹੀ ਦੌਰਾਨ ਕੰਪਨੀ ਨੇ ਆਪਣੀ ਹੁਣ ਤੱਕ ਦੀ ਸਭ ਤੋਂ ਉੱਚੀ 26,518 ਕਰੋੜ ਰੁਪਏ ਦੀ ਏਕੀਕ੍ਰਿਤ ਆਮਦਨ ਦਰਜ ਕੀਤੀ। ਇਹ ਅੰਕੜਾ ਪਿਛਲੇ ਸਾਲ ਦੀ ਸਮਾਨ ਮਿਆਦ ਤੋਂ 24.2 ਫੀਸਦੀ ਵੱਧ ਹੈ।

ਇਹ ਵੀ ਪੜ੍ਹੋ : ਜਾਣੋ ਇੰਪੋਰਟ ਡਿਊਟੀ ਘਟਾਉਣ ਤੋਂ ਬਾਅਦ ਕਿੰਨਾ ਸਸਤਾ ਹੋਵੇਗਾ ਸੋਨਾ

ਕੰਪਨੀ ਨੇ ਬੁੱਧਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਇਸ ਤਿਮਾਹੀ ਦੌਰਾਨ ਉਸਦੇ ਘਰੇਲੂ ਕਾਰੋਬਾਰ ਦੀ ਆਮਦਨੀ 25.1 ਪ੍ਰਤੀਸ਼ਤ ਵਧ ਕੇ 19,007 ਕਰੋੜ ਰੁਪਏ ਰਹੀ। ਇਹ ਕਿਸੇ ਵੀ ਤਿਮਾਹੀ ਵਿਚ ਕੰਪਨੀ ਦਾ ਸਭ ਤੋਂ ਉੱਚਾ ਘਰੇਲੂ ਕਾਰੋਬਾਰ ਹੈ। ਸਮੀਖਿਆ ਅਧੀਨ ਤਿਮਾਹੀ ਵਿਚ ਕੰਪਨੀ ਦੀ ਪ੍ਰਤੀ ਗਾਹਕ ਔਸਤਨ ਕਮਾਈ (ਏਆਰਪੀਯੂ) ਵਧ ਕੇ 166 ਰੁਪਏ ਹੋ ਗਈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ 135 ਰੁਪਏ ਸੀ।

ਇਹ ਵੀ ਪੜ੍ਹੋ : ਹੁਣ ਟ੍ਰੇਨ 'ਚ ਵੀ ਮੰਗਵਾ ਸਕੋਗੇ ਆਪਣਾ ਮਨਪਸੰਦ ਭੋਜਨ, ਰੇਲਵੇ ਨੇ ਸ਼ੁਰੂ ਕੀਤੀ ਵਿਸ਼ੇਸ਼ ਸਹੂਲਤ

ਏਅਰਟੈੱਲ ਦੇ ਮੈਨੇਜਿੰਗ ਡਾਇਰੈਕਟਰ ਅਤੇ ਚੀਫ ਐਗਜ਼ੀਕਿਊਟਿਵ ਅਫਸਰ (ਸੀਈਓ) ਭਾਰਤ ਅਤੇ ਦੱਖਣੀ ਏਸ਼ੀਆ ਗੋਪਾਲ ਵਿੱਟਲ ਨੇ ਕਿਹਾ, 'ਕੰਪਨੀ ਨੂੰ ਸਾਰੇ ਸਾਲ ਦੌਰਾਨ ਬਹੁਤ ਸਾਰੇ ਉਤਰਾਅ ਚੜਾਅ ਦਾ ਸਾਹਮਣਾ ਕਰਨਾ ਪਿਆ। ਇਸਦੇ ਬਾਵਜੂਦ ਇਸ ਤਿਮਾਹੀ ਦੌਰਾਨ ਸਾਡੀ ਕਾਰਗੁਜ਼ਾਰੀ ਕਾਫ਼ੀ ਵਧੀਆ ਰਹੀ। ਸਾਡੇ ਪੋਰਟਫੋਲੀਓ ਦੇ ਸਾਰੇ ਹਿੱਸਿਆਂ ਨੇ ਵਧੀਆ ਪ੍ਰਦਰਸ਼ਨ ਕੀਤਾ।'

ਇਹ ਵੀ ਪੜ੍ਹੋ : LPG ਸਿਲੰਡਰ ਬੁੱਕ ਕਰਨ ਲਈ ਕਰੋ ਸਿਰਫ਼ ਇਕ ‘ਫੋਨ ਕਾਲ’, ਨਹੀਂ ਕਰਨਾ ਪਵੇਗਾ ਲੰਮਾ ਇੰਤਜ਼ਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News