Air India ਨੇ ਅਫਗਾਨ ਹਵਾਈ ਖੇਤਰ ਤੋਂ ਬਚਣ ਲਈ ਸ਼ਿਕਾਗੋ-ਦਿੱਲੀ ਉਡਾਣ ਦਾ ਰਸਤਾ ਬਦਲਿਆ

Monday, Aug 16, 2021 - 02:56 PM (IST)

ਨਵੀਂ ਦਿੱਲੀ (ਏਜੰਸੀ) : ਏਅਰ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਆਪਣੀ ਸ਼ਿਕਾਗੋ-ਦਿੱਲੀ ਉਡਾਣ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਸ਼ਾਰਜਾਹ ਵੱਲ ਮੋੜ ਦਿੱਤਾ ਹੈ ਤਾਂ ਜੋ ਅਫਗਾਨਿਸਤਾਨ ਦੇ ਹਵਾਈ ਖੇਤਰ ਵਿੱਚ ਦਾਖਲ ਹੋਣ ਤੋਂ ਬਚਿਆ ਜਾ ਸਕੇ। ਇਸ ਤੋਂ ਪਹਿਲਾਂ ਕਾਬੁਲ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਅਫਗਾਨਿਸਤਾਨ ਦਾ ਹਵਾਈ ਖੇਤਰ “ਬੇਕਾਬੂ” ਹੈ।

ਅਧਿਕਾਰੀਆਂ ਨੇ ਦੱਸਿਆ ਕਿ ਸ਼ਿਕਾਗੋ-ਦਿੱਲੀ ਉਡਾਣ ਜਹਾਜ਼ ਨੂੰ ਰਿਫਿਲ ਕਰਨ ਲਈ ਸ਼ਾਰਜਾਹ ਵਿੱਚ ਉਤਰੇਗੀ। ਉਸ ਤੋਂ ਬਾਅਦ ਉਡਾਣ ਦਿੱਲੀ ਲਈ ਰਵਾਨਾ ਹੋਵੇਗੀ ਅਤੇ ਅਫਗਾਨ ਹਵਾਈ ਖੇਤਰ ਦੀ ਵਰਤੋਂ ਨਹੀਂ ਕਰੇਗੀ। ਕਾਬੁਲ ਨੂੰ ਤਾਲਬਾਨਿਆਂ ਵਲੋਂ ਘੇਰਨ ਤੋਂ ਬਾਅਦ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਦੇਸ਼ ਛੱਡ ਦਿੱਤਾ ਅਤੇ ਅਫਗਾਨਿਸਤਾਨ ਦਾ ਭਵਿੱਖ ਹੁਣ ਅਨਿਸ਼ਚਿਤ ਹੈ।

ਕਾਬੁਲ 'ਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। ਏਅਰ ਇੰਡੀਆ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਾਬੁਲ ਹਵਾਈ ਅੱਡੇ ਦੁਆਰਾ ਅਫਗਾਨਿਸਤਾਨ ਦੇ ਹਵਾਈ ਖੇਤਰ ਨੂੰ 'ਬੇਕਾਬੂ' ਘੋਸ਼ਿਤ ਕੀਤਾ ਗਿਆ ਹੈ ਅਤੇ ਉਡਾਣਾਂ ਨੂੰ ਇਸ ਹਵਾਈ ਖ਼ੇਤਰ ਦਾ ਇਸਤੇਮਾਲਲ ਕਰਨ ਤੋਂ ਬਚਣ ਲਈ ਕਿਹਾ ਗਿਆ ਹੈ । ਇਹ ਸਾਫ਼ ਨਹੀਂ ਹੈ  ਕਿ ਕੀ ਏਅਰ ਇੰਡੀਆ ਸੋਮਵਾਰ ਨੂੰ ਆਪਣੀ ਦਿੱਲੀ-ਕਾਬੁਲ-ਦਿੱਲੀ ਉਡਾਣ ਦਾ ਸੰਚਾਲਨ ਕਰੇਗੀ ਜਾਂ ਨਹੀਂ ।

ਇਹ ਵੀ ਪੜ੍ਹੋ : ਦੇਸ਼ ਦੇ 20 ਮਸ਼ਹੂਰ ਬ੍ਰਾਂਡਸ ਨੂੰ ਅਦਾਲਤ 'ਚ ਘੜੀਸਣ ਦੀ ਤਿਆਰੀ ਕਰ ਰਹੀ ਪੀ.ਵੀ. ਸਿੰਧੂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News