AirIndia ਵਲੋਂ ਸੀਨੀਅਰ ਅਹੁਦਿਆਂ ’ਤੇ ਨਿਯੁਕਤੀਆਂ ਦਾ ਐਲਾਨ, ਕਲੌਸ ਗੋਅਰਸ਼ ਚੀਫ ਆਪ੍ਰੇਟਿੰਗ ਅਧਿਕਾਰੀ ਨਿਯੁਕਤ

Saturday, Oct 28, 2023 - 04:50 PM (IST)

AirIndia ਵਲੋਂ ਸੀਨੀਅਰ ਅਹੁਦਿਆਂ ’ਤੇ ਨਿਯੁਕਤੀਆਂ ਦਾ ਐਲਾਨ, ਕਲੌਸ ਗੋਅਰਸ਼ ਚੀਫ ਆਪ੍ਰੇਟਿੰਗ ਅਧਿਕਾਰੀ ਨਿਯੁਕਤ

ਮੁੰਬਈ (ਭਾਸ਼ਾ) – ਏਵੀਏਸ਼ਨ ਕੰਪਨੀ ਏਅਰ ਇੰਡੀਆ ਨੇ ਕਾਰਜਕਾਰੀ ਉੱਪ-ਪ੍ਰਧਾਨ ਅਤੇ ਮੁੱਖ ਆਪ੍ਰੇਟਿੰਗ ਅਧਿਕਾਰੀ ਵਜੋਂ ਕਲਾਸ ਗੋਅਰਸ਼ ਦੀ ਨਿਯੁਕਤੀ ਦੇ ਨਾਲ-ਨਾਲ ਕਈ ਹੋਰ ਸੀਨੀਅਰ ਅਹੁਦਿਆਂ ’ਤੇ ਨਿਯੁਕਤੀਆਂ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ। ਏਅਰਲਾਈਨ ’ਚ ਨਵੇਂ ਸਿਰਜੇ ਗਏ ਅਹੁਦੇ ’ਤੇ ਗੋਅਰਸ਼ ਦਾ ਕੰਮ ਉਡਾਣ ਸੰਚਾਲਨ, ਇੰਜੀਨੀਅਰਿੰਗ, ਗਰਾਊਂਡ ਸੰਚਾਲਨ, ਏਕੀਕ੍ਰਿਤ ਸੰਚਾਲਨ ਕੰਟਰੋਲ ਅਤੇ ਚਾਲਕ ਦੇ ਮੈਂਬਰਾਂ ਦੇ ਕੰਮਾਂ ਦੀ ਦੇਖ-ਰੇਖ ’ਚ ਕਰਨਾ ਹੋਵੇਗਾ।

ਇਹ ਵੀ ਪੜ੍ਹੋ :   ਹਾਂਗਕਾਂਗ ਵਲੋਂ ਵੱਡਾ ਐਲਾਨ : ਵਿਦੇਸ਼ੀ ਘਰ ਖਰੀਦਦਾਰਾਂ ਅਤੇ ਸ਼ੇਅਰ ਕਾਰੋਬਾਰੀਆਂ ਲਈ ਟੈਕਸਾਂ ’ਚ ਕੀਤੀ ਕਟੌਤੀ

ਏਅਰ ਇੰਡੀਆ ਨੇ ਕਿਹਾ ਕਿ ਮੌਜੂਦਾ ਸੰਚਾਲਨ ਮੁਖੀ ਆਰ. ਐੱਸ. ਸੰਧੂ ਸਲਾਹਕਾਰ ਦੀ ਭੂਮਿਕਾ ’ਚ ਏਅਰਲਾਈਨ ਦੇ ਨਾਲ ਬਣੇ ਰਹਿਣਗੇ। ਸੰਧੂ ਇਸ ਨਵੀਂ ਭੂਮਿਕਾ ’ਚ ਟਾਟਾ ਦੀਆਂ ਚਾਰ ਏਅਰਲਾਈਨਜ਼ ਦੀਆਂ ਸੰਚਾਲਨ ਪ੍ਰਕਿਰਿਆਵਾਂ ਦੇ ਤਾਲਮੇਲ, ਏਅਰਬੱਸ ਏ350 ਸੇਵਾ ’ਚ ਐਂਟਰੀ ਪ੍ਰੋਗਰਾਮ ਅਤੇ ਕੈਰੀਅਰ ਦੀ ਨਵੀਂ ਸਿਖਲਾਈ ਅਕੈੱਡਮੀ ਦੀ ਸਥਾਪਨਾ ਕਰਨ ਵਾਲੀ ਟੀਮ ਦੀ ਸਥਾਪਨਾ ਕਰਨਗੇ। ਲਾਈਸੈਂਸ ਧਾਰਕ ਬੀ777/787 ਪਾਇਲਟ ਨੇ ਬ੍ਰਿਟਿਸ਼ ਏਅਰਵੇਜ਼ ਅਤੇ ਏਅਰ ਕੈਨੇਡਾ ਦੋਹਾਂ ’ਚ ਇਕੋ ਜਿਹੇ ਅਹੁਦਿਆਂ ’ਤੇ ਸੇਵਾਵਾਂ ਦਿੱਤੀਆਂ ਹਨ।

ਇਹ ਵੀ ਪੜ੍ਹੋ :   ਗੁਜਰਾਤ 'ਚ Bank of Baroda ਨੂੰ 100 ਕਰੋੜ ਰੁਪਏ ਦਾ ਚੂਨਾ ਲਗਾ ਕੇ ਅਮਰੀਕਾ ਫ਼ਰਾਰ ਹੋਇਆ ਜੋੜਾ

ਏਅਰ ਇੰਡੀਆ ਨੇ ਮਨੀਸ਼ ਉੱਪਲ ਨੂੰ ਉਡਾਣ ਸੰਚਾਲਨ ਲਈ ਸੀਨੀਅਰ ਉੱਪ-ਪ੍ਰਧਾਨ ਵਜੋਂ ਨਿਯੁਕਤ ਕਰਨ ਦਾ ਵੀ ਐਲਾਨ ਕੀਤਾ ਹੈ। ਉੱਥੇ ਹੀ ਐਮਰਜੈਂਸੀ ਪ੍ਰਤੀਕਿਰਿਆ ਨੂੰ ਸ਼ਾਮਲ ਕਰਨ ਲਈ ਹੈਨਰੀ ਡੋਨੋਹੋ ਦੀ ਕਾਰਪੋਰੇਟ ਸੁਰੱਖਿਆ, ਸੁਰੱਖਿਆ ਅਤੇ ਗੁਣਵੱਤਾ ਭੂਮਿਕਾ ਦਾ ਵਿਸਤਾਰ ਕੀਤਾ ਜਾਏਗਾ। ਉਨ੍ਹਾਂ ਦਾ ਅਹੁਦਾ ਬਦਲ ਕੇ ਸੀਨੀਅਰ ਉੱਪ-ਪ੍ਰਧਾਨ ਕਰ ਦਿੱਤਾ ਜਾਏਗਾ। ਪ੍ਰੈੱਸ ਨੋਟ ਮੁਤਾਬਕ ਜਹਾਜ਼ ਵਿਚ ਉਤਪਾਦ ਅਤੇ ਸੇਵਾ ਦਾ ਕੰਮ ਹੁਣ ਰਾਜੇਸ਼ ਡੋਗਰਾ ਦੇ ਕਸਟਮਰ ਐਕਸਪੀਰੀਐਂਸ ਡਿਵੀਜ਼ਨ ਨੂੰ ਸੌਂਪਿਆ ਜਾਏਗਾ। ਪੰਕਜ ਹਾਂਡਾ ਗਰਾਊਂਡ ਆਪ੍ਰੇਸ਼ਨਸ ਦੀ ਅਗਵਾਈ ਕਰਨਗੇ, ਚੁਰਾ ਸਿੰਘ ਇੰਟੀਗ੍ਰੇਟੇਡ ਆਪ੍ਰੇਸ਼ਨਸ ਕੰਟਰੋਲ ਸੈਂਟਰ ਦੇ ਡਿਵੀਜ਼ਨਲ ਉਪ-ਪ੍ਰਧਾਨ ਹੋਣਗੇ ਅਤੇ ਜੂਲੀ ਐੱਨ. ਜੀ. ਚਾਲਕ ਦਲ ਦੇ ਮੈਂਬਰਾਂ ਲਈ ਡਿਵੀਜ਼ਨਲ ਉੱਪ-ਪ੍ਰਧਾਨ ਹੋਵੇਗੀ। ਗੋਅਰਸ਼, ਡੋਗਰਾ ਅਤੇ ਡੋਨੋਹੋ ਏਅਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਕੈਂਪਬੇਲ ਵਿਲਸਨ ਦੇ ਅਧੀਨ ਕੰਮ ਕਰਨਗੇ।

ਇਹ ਵੀ ਪੜ੍ਹੋ :    ਨਾਰਾਇਣ ਮੂਰਤੀ ਦੀ ਹਫ਼ਤੇ 'ਚ 70 ਘੰਟੇ ਕੰਮ ਕਰਨ ਦੀ ਸਲਾਹ 'ਤੇ ਛਿੜੀ ਬਹਿਸ

ਪ੍ਰਬੰਧਨ ਕਮੇਟੀ ਦੇ ਮੌਜੂਦਾ ਮੈਂਬਰ ਨਿਪੁਨ ਅੱਗਰਵਾਲ, ਸੱਤਯ ਰਾਮਾਸਵਾਮੀ, ਸੁਰੇਸ਼ ਦੱਤ ਤ੍ਰਿਪਾਠੀ ਅਤੇ ਵਿਨੋਦ ਹੇਜਮਾਦੀ ਵੀ ਵਿਲਸਨ ਦੇ ਅਧੀਨ ਕੰਮ ਕਰਨਗੇ। ਇਨ੍ਹਾਂ ਦੀਆਂ ਸੇਵਾਵਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਹਾਂਡਾ, ਸਿੰਘ ਅਤੇ ਜੂਲੀ ਤੋਂ ਇਲਾਵਾ ਉੱਪਲ ਅਤੇ ਸੀਨੀਅਰ ਉੱਪ-ਪ੍ਰਧਾਨ ਇੰਜੀਨੀਅਰਿੰਗ ਸਿਸਿਰਾ ਕਾਂਤਾ ਦਾਸ਼ ਗੋਅਰਸ਼ ਦੇ ਅਧੀਨ ਕੰਮ ਕਰਨਗੇ। ਵਿਲਸਨ ਨੇ ਕਿਹਾ ਕਿ ਇਹ ਬਦਲਾਅ ਉਤਰਾਧਿਕਾਰ ਦੇ ਪ੍ਰਬੰਧਨ, ਸੰਗਠਨ ਨੂੰ ਵਿਵਸਥਿਤ ਕਰਨ, ਟਾਟਾ ਏਅਰਲਾਈਨ ਸਮੂਹ ਦੇ ਅੰਦਰ ਪ੍ਰਤਿਭਾ ਨੂੰ ਅਨੁਕੂਲਿਤ ਕਰਨ ਅਤੇ ਇਸ ਨੂੰ ਭਵਿੱਖ ਦੇ ਵਿਕਾਸ ਅਤੇ ਸਫਲਤਾ ਲਈ ਮਜ਼ਬੂਤੀ ਨਾਲ ਸਥਾਪਿਤ ਕਰਨ ਦੇ ਨਜ਼ਰੀਏ ਨਾਲ ਕੀਤੇ ਗਏ ਹਨ। ਟਾਟਾ ਸਮੂਹ ਘਾਟੇ ’ਚ ਚੱਲ ਰਹੀ ਏਅਰ ਇੰਡੀਆ ਦਾ ਕੰਟਰੋਲ ਪਿਛਲੇ ਸਾਲ ਜਨਵਰੀ ’ਚ ਆਪਣੇ ਹੱਥ ’ਚ ਲੈਣ ਤੋਂ ਬਾਅਦ ਏਅਰਲਾਈਨ ਕਾਰੋਬਾਰ ਨੂੰ ਮਜ਼ਬੂਤ ਕਰਨ ’ਚ ਜੁਟਿਆ ਹੈ।

ਇਹ ਵੀ ਪੜ੍ਹੋ :    ਜੀਓ ਨੇ ਪੇਸ਼ ਕੀਤਾ Jio Space Fiber, ਹੁਣ ਸੈਟੇਲਾਈਟ ਰਾਹੀਂ ਦੇਸ਼ ਦੇ ਹਰ ਕੋਨੇ ਤੱਕ ਪਹੁੰਚੇਗਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News