ਏਅਰਬਸ ਨੂੰ ਚੀਨ ਤੋਂ ਮਿਲਿਆ 300 ਨਵੇਂ ਜਹਾਜ਼ਾਂ ਦਾ ਆਰਡਰ, ਬੋਇੰਗ ਨੂੰ ਲੱਗਿਆ ਝਟਕਾ

03/26/2019 7:15:58 PM

ਨਵੀਂ ਦਿੱਲੀ—ਯੂਰੋਪੀਅਨ ਕੰਪਨੀ ਏਅਰਬਸ ਨੇ ਬੋਇੰਗ 737 ਮੈਕਸ ਨੂੰ ਇਕ ਜ਼ੋਰਦਾਰ ਝਟਕਾ ਦਿੱਤਾ ਹੈ। ਪਿਛਲੇ ਪੰਜ ਮਹੀਨਿਆਂ ਤੋਂ ਵੀ ਘਟ ਸਮੇਂ 'ਚ ਬੋਇੰਗ 737 ਮੈਕਸ ਦੋ ਹਾਦਸਿਆਂ ਤੋਂ ਬਾਅਦ ਸੰਕਟਾਂ ਨਾਲ ਜੂਝ ਰਿਹਾ ਹੈ। ਇਸ ਦੌਰਾਨ ਦਿੱਗਜ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਨੂੰ ਉਸ ਦੇ ਵਿਰੋਧੀ ਏਅਰਬਸ ਨੇ ਚੀਨ ਨੂੰ 300 ਜਹਾਜ਼ ਵੇਚਣ ਦੇ ਸੌਦੇ ਦਾ ਐਲਾਨ ਕੀਤਾ ਹੈ। ਇਹ ਸੌਦਾ ਬੋਇੰਗ ਦੇ ਤਾਬੂਤ ਦੀ ਅੰਤਿਮ ਕੀਲ ਸਾਬਤ ਹੋ ਸਕਦਾ ਹੈ, ਕਿਉਂਕਿ ਇਸ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਜਹਾਜ਼ 737 ਮੈਕਸ ਹੀ ਹੈ, ਜਿਸ ਦੇ ਉਡਾਣ 'ਤੇ ਲਗਭਗ ਦੁਨੀਆਭਰ 'ਚ ਰੋਕ ਲੱਗ ਚੁੱਕੀ ਹੈ। ਗਾਹਕਾਂ ਦਾ ਭਰੋਸਾ ਹੁਣ ਬੋਇੰਗ 737 ਮੈਕਸ ਜਹਾਜ਼ ਤੋਂ ਉਠ ਗਿਆ ਹੈ, ਜਿਸ ਕਾਰਨ ਉਹ ਏਅਰਬਸ 'ਤੇ ਫੋਕਸ ਕਰ ਰਹੇ ਹਨ। ਸੀ.ਐੱਨ.ਐੱਨ. ਨੇ ਏਅਰਬਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੌਦੇ 'ਤੇ ਦਸਤਖਤ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਫਰਾਂਸ ਦੌਰੇ ਦੌਰਾਨ ਕੀਤੇ ਸਨ।

ਸੂਤਰਾਂ ਮੁਤਾਬਕ, ਇਸ ਆਰਡਰ ਤਹਿਤ ਏ320 ਫੈਮਿਲੀ ਦੇ 290 ਜਹਾਜ਼ ਅਤੇ ਏ350 ਫੈਮਿਲੀ ਦੇ 10 ਜਹਾਜ਼ ਚੀਨ ਨੂੰ ਵੇਚੇ ਜਾਣਗੇ। ਇਹ ਸੌਦਾ ਚੀਨ ਦੇ ਬੇਹਦ ਤੇਜ਼ੀ ਨਾਲ ਵਧਦੇ ਜਹਾਜ਼ਾ ਬਾਜ਼ਾਰ ਨਾਲ ਭਾਰੀ ਮੰਗ ਦਾ ਸੰਕੇਤ ਹੈ। ਏਅਰਬਸ ਨੇ ਸੌਦੇ ਦੀ ਕੁਲ ਰਕਮ ਅਤੇ ਇਸ ਨਾਲ ਜੁੜੀ ਜ਼ਿਆਦਾ ਜਾਣਕਾਰੀਆਂ ਦਾ ਖੁਲਾਸਾ ਨਹੀਂ ਕੀਤਾ। ਦੱਸਣਯੋਗ ਹੈ ਕਿ ਚੀਨ ਪਹਿਲਾ ਦੇਸ਼ ਹੈ, ਜਿਸ ਨੇ 10 ਮਾਰਚ ਨੂੰ ਇਥੋਪੀਅਨ ਏਅਰਲਾਇੰਸ ਦੇ ਜਹਾਜ਼ ਦੇ ਕ੍ਰੈਸ਼ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਬੋਇੰਗ 737 ਮੈਕਸ ਜਹਾਜ਼ ਦੇ ਉਡਾਣ 'ਤੇ ਰੋਕ ਲਗਾਈ ਸੀ। ਇਸ ਕ੍ਰੈਸ਼ 'ਚ 189 ਲੋਕਾਂ ਦੀ ਮੌਤ ਹੋ ਗਈ ਸੀ। ਮੁੱਦੇ ਦੀ ਗੱਲ ਇਹ ਹੈ ਕਿ ਬੋਇੰਗ ਨੇ ਕਿਸੇ ਨਵੇਂ ਪੈਸੇਂਜਰ ਜਹਾਜ਼ ਦੇ ਡਿਵੈੱਲਪਮੈਂਟ ਦੀ ਜਗ੍ਹਾ ਬੋਇੰਗ 737 ਦੇ ਅਪਗ੍ਰੇਡੇਸ਼ਨ ਨੂੰ ਪਹਿਲ ਦਿੱਤੀ, ਜਿਸ ਕਾਰਨ ਉਸ ਕੋਲ ਫਿਲਹਾਲ ਇਸ ਨਾਲ ਉਨੰਤ ਪੈਸੇਂਜਰ ਜਹਾਜ਼ ਨਹੀਂ ਹੈ। ਇਕ ਨਵੇਂ ਪੈਸੇਂਜਰ ਜਹਾਜ਼ ਵਿਕਸਿਤ ਕਰਨ 'ਚ ਘਟੋ-ਘੱਟ 10 ਸਾਲ ਦਾ ਸਮਾਂ ਲੱਗਦਾ ਹੈ। ਇਸ ਤਰ੍ਹਾਂ ਜੇਕਰ ਬੋਇੰਗ ਗਾਹਕਾਂ 'ਚ 737 ਮੈਕਸ ਜਹਾਜ਼ ਦੇ ਪ੍ਰਤੀ ਭਰੋਸਾ ਦੋਬਾਰਾ ਨਹੀਂ ਜਾਗ ਪਾਇਆ ਹੈ। ਇਸ ਦਾ ਪੂਰਾ ਫਾਇਦਾ ਏਅਰਬਸ ਨੂੰ ਹੋਵੇਗਾ। ਬੋਇੰਗ ਕੋਲ ਸੈਕੜਾਂ ਜਹਾਜ਼ ਦੇ ਆਰਡਰ ਹਨ, ਪਰ ਦਿੱਕਤ ਇਹ ਹੈ ਕਿ ਦੋਵੇਂ ਜਹਾਜ਼ ਹਾਸਦੇ ਤੋਂ ਬਾਅਦ ਜਹਾਜ਼ ਕੰਪਨੀਆਂ ਇਨ੍ਹਾਂ ਨੂੰ ਰੱਦ ਕਰਨ 'ਤੇ ਵਿਚਾਰ ਕਰ ਰਹੀ ਹੈ, ਜਿਸ ਦਾ ਸੰਕੇਤ ਉਹ ਕਈ ਵਾਰ ਦੇ ਚੁੱਕਿਆ ਹੈ।

ਸੀ.ਐੱਨ.ਐੱਨ. ਦੀ ਰਿਪੋਰਟ ਮੁਤਾਬਕ ਏਅਰਬਸ ਦਾ ਏ320 ਨਿਓ ਜਹਾਜ਼ ਬੋਇੰਗ 737 ਮੈਕਸ ਦੇ ਟੱਕਰ ਦਾ ਜਹਾਜ਼ ਹੈ। ਦੋਵੇਂ ਹੀ ਨੌਰੋ-ਬਾਡੀ ਏਅਰਕ੍ਰਾਫਟ ਹਨ, ਜੋ ਘਟ ਦੂਰੀ ਅਤੇ ਲੰਬੀ ਦੂਰੀ ਦੇ ਮਾਰਗਾਂ 'ਤੇ ਉਡਾਣ ਭਰਦੇ ਹਨ। ਦੋਵਾਂ ਨੂੰ ਦੁਨੀਆਭਰ ਦੀ ਜਹਾਜ਼ ਸੇਵਾ ਪ੍ਰਦਾਤਾ ਕੰਪਨੀਆਂ ਤੋਂ ਹਜ਼ਾਰਾ ਆਰਡਰ ਮਿਲੇ ਹਨ। ਇਸ ਤੋਂ ਪਹਿਲਾਂ ਬੋਇੰਗ ਨੇ ਵੀ ਦੋ ਸਾਲ ਪਹਿਲੇ ਇਸ ਤਰ੍ਹਾਂ ਦੀ ਭਾਰੀ-ਭਰਕਮ ਆਰਡਰ ਮਿਲਣ ਦਾ ਐਲਾਨ ਕੀਤਾ ਸੀ। ਏਅਰਬਸ ਅਤੇ ਬੋਇੰਗ ਦੋਵਾਂ ਕੰਪਨੀਆਂ ਨੂੰ ਆਰਡਰ ਚੀਨ ਸਰਕਾਰ ਦੀ ਹੋਲਡਿੰਗ ਕੰਪਨੀ ਦਿੰਦੀ ਹੈ ਅਤੇ ਇਹ ਜਹਾਜ਼ ਸਰਕਾਰੀ ਜਹਾਜ਼ ਕੰਪਨੀਆਂ ਏਅਰ ਚਾਈਨਾ ਅਤੇ ਚਾਈਨ ਸਾਊਦਰਨ ਏਅਰਲਾਇੰਸ ਲਈ ਖਰੀਦੇ ਜਾਂਦੇ ਹਨ।


Karan Kumar

Content Editor

Related News