ਮਹਿੰਗਾ ਹੋ ਸਕਦੈ ਹਵਾਈ ਸਫ਼ਰ, ਜਹਾਜ਼ ਈਂਧਣ ਕੀਮਤਾਂ ਵਿਚ ਹੋਇਆ 2.75 ਫੀਸਦੀ ਦਾ ਵਾਧਾ

Monday, Jan 03, 2022 - 11:07 AM (IST)

ਮਹਿੰਗਾ ਹੋ ਸਕਦੈ ਹਵਾਈ ਸਫ਼ਰ, ਜਹਾਜ਼ ਈਂਧਣ ਕੀਮਤਾਂ ਵਿਚ ਹੋਇਆ 2.75 ਫੀਸਦੀ ਦਾ ਵਾਧਾ

ਨਵੀਂ ਦਿੱਲੀ (ਭਾਸ਼ਾ) - ਕੌਮਾਂਤਰੀ ਪੱਧਰ ਉੱਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ’ਚ ਜਹਾਜ਼ ਈਂਧਣ (ਏ. ਟੀ. ਐੱਫ.) ਦੇ ਮੁੱਲ 2.75 ਫੀਸਦੀ ਵਧਾਏ ਗਏ ਹਨ। ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਦੀ ਮੁੱਲ ਸੂਚਨਾ ਅਨੁਸਾਰ ਰਾਸ਼ਟਰੀ ਰਾਜਧਾਨੀ ਵਿਚ ਏ. ਟੀ. ਐੱਫ. ਦਾ ਮੁੱਲ 2,039.63 ਰੁਪਏ ਪ੍ਰਤੀ ਕਿਲੋਲਿਟਰ ਵਧਾ ਕੇ 76,062.04 ਰੁਪਏ ਪ੍ਰਤੀ ਕਿਲੋਲਿਟਰ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਦਸੰਬਰ ਵਿਚ ਜਹਾਜ਼ ਈਂਧਣ ਕੀਮਤਾਂ ਵਿਚ 2 ਵਾਰ ਕਟੌਤੀ ਕੀਤੀ ਗਈ ਸੀ।

ਨਵੰਬਰ ਦੇ ਦੂਜੇ ਪੰਦਰਵਾੜੇ ਅਤੇ ਦਸੰਬਰ ਵਿਚਕਾਰ ਕੌਮਾਂਤਰੀ ਪੱਧਰ ਉੱਤੇ ਤੇਲ ਕੀਮਤਾਂ ਵਿਚ ਗਿਰਾਵਟ ਦੀ ਵਜ੍ਹਾ ਨਾਲ ਏ. ਟੀ. ਐੱਫ. ਦੇ ਮੁੱਲ ਘੱਟ ਹੋਏ ਸਨ। ਉਸ ਤੋਂ ਬਾਅਦ ਕੌਮਾਂਤਰੀ ਪੱਧਰ ਉੱਤੇ ਕੱਚੇ ਤੇਲ ਦੇ ਮੁੱਲ ਚੜ੍ਹੇ ਹਨ। ਨਵੰਬਰ ਵਿਚਕਾਰ ਏ. ਟੀ. ਐੱਫ. ਦੀ ਕੀਮਤ 80,835.04 ਰੁਪਏ ਪ੍ਰਤੀ ਕਿਲੋਲਿਟਰ ਦੇ ਉੱਚ ਪੱਧਰ ਉੱਤੇ ਪਹੁੰਚ ਗਈ ਸੀ। ਉਸ ਤੋਂ ਬਾਅਦ ਇਕ ਅਤੇ 15 ਦਸੰਬਰ ਨੂੰ ਏ. ਟੀ. ਐੱਫ. ਕੀਮਤਾਂ ਵਿਚ ਕੁਲ ਮਿਲਾ ਕੇ 6,812.25 ਰੁਪਏ ਪ੍ਰਤੀ ਕਿਲੋਲਿਟਰ ਜਾਂ 8.4 ਫੀਸਦੀ ਦੀ ਕਟੌਤੀ ਕੀਤੀ ਗਈ ਸੀ। ਜਹਾਜ਼ ਈਂਧਣ ਕੀਮਤਾਂ ਵਿਚ ਹਰ ਮਹੀਨੇ ਦੀ ਇਕ ਅਤੇ 16 ਤਰੀਕ ਨੂੰ ਸੋਧ ਕੀਤੀ ਜਾਂਦੀ ਹੈ।


author

Harinder Kaur

Content Editor

Related News