ਸਰਕਾਰ ਨੇ ਕਿਰਾਏ ਲਈ ਲਾਗੂ ਸ਼ਰਤਾਂ 'ਚ ਦਿੱਤੀ ਢਿੱਲ, ਮਹਿੰਗਾ ਹੋਵੇਗਾ ਸਫ਼ਰ!

Friday, Jan 08, 2021 - 09:36 PM (IST)

ਸਰਕਾਰ ਨੇ ਕਿਰਾਏ ਲਈ ਲਾਗੂ ਸ਼ਰਤਾਂ 'ਚ ਦਿੱਤੀ ਢਿੱਲ, ਮਹਿੰਗਾ ਹੋਵੇਗਾ ਸਫ਼ਰ!

ਨਵੀਂ ਦਿੱਲੀ- ਹਵਾਈ ਸਫ਼ਰ ਥੋੜ੍ਹਾ ਮਹਿੰਗਾ ਪੈ ਸਕਦਾ ਹੈ। ਇਸ ਦੀ ਵਜ੍ਹਾ ਹੈ ਮਹਾਮਾਰੀ ਦੀ ਵਜ੍ਹਾ ਨਾਲ ਹੁਣ ਤੱਕ ਸਭ ਤੋਂ ਬੁਰੇ ਦੌਰ ਵਿਚ ਲੰਘ ਰਹੀ ਹਵਾਬਾਜ਼ੀ ਇੰਡਸਟਰੀ ਨੂੰ ਰਾਹਤ ਦਿੰਦੇ ਹੋਏ ਸਰਕਾਰ ਨੇ ਘਰੇਲੂ ਉਡਾਣਾਂ ਲਈ ਕਿਰਾਏ ਦੀਆਂ ਸ਼ਰਤਾਂ ਵਿਚ ਥੋੜ੍ਹੀ ਢਿੱਲ ਦਿੱਤੀ ਹੈ। ਹੁਣ ਏਅਰਲਾਈਨਾਂ ਨੂੰ ਸਿਰਫ਼ 20 ਫ਼ੀਸਦੀ ਟਿਕਟ ਹੀ ਘੱਟੋ-ਘੱਟ ਅਤੇ ਵੱਧ ਤੋਂ ਵੱਧ ਕਿਰਾਏ ਦੀ ਨਿਰਧਾਰਤ ਹੱਦ ਦੇ ਔਸਤ ਤੋਂ ਘੱਟ 'ਤੇ ਬੁੱਕ ਕਰਨਾ ਜ਼ਰੂਰੀ ਹੋਵੇਗਾ, ਜਦੋਂ ਕਿ ਪਹਿਲਾਂ 40 ਫ਼ੀਸਦੀ ਟਿਕਟਾਂ ਦੀ ਬੁਕਿੰਗ ਇਸ ਹੱਦ ਵਿਚ ਹੁੰਦੀ ਸੀ।

ਉਦਾਹਰਣ ਦੇ ਤੌਰ 'ਤੇ ਸਰਕਾਰ ਨੇ ਪਟਨਾ ਤੋਂ ਰਾਂਚੀ ਦਾ ਘੱਟੋ-ਘੱਟ ਕਿਰਾਇਆ 2,000 ਰੁਪਏ ਤੇ ਵੱਧ ਤੋਂ ਵੱਧ 6,000 ਰੁਪਏ ਨਿਰਧਾਰਤ ਕੀਤਾ ਹੈ, ਅਜਿਹੇ ਵਿਚ ਜਹਾਜ਼ ਸੇਵਾ ਕੰਪਨੀ ਲਈ ਘੱਟੋ-ਘੱਟ 40 ਫ਼ੀਸਦੀ ਸੀਟਾਂ ਦੀ ਬੁਕਿੰਗ 4,000 ਰੁਪਏ ਜਾਂ ਉਸ ਤੋਂ ਘੱਟ ਵਿਚ ਕਰਨਾ ਜ਼ਰੂਰੀ ਸੀ, ਜੋ ਹੁਣ ਸਿਰਫ਼ 20 ਫ਼ੀਸਦੀ ਸੀਟਾਂ ਲਈ ਹੀ ਲਾਜ਼ਮੀ ਹੋਵੇਗਾ।

ਮਹਾਮਾਰੀ ਦੌਰਾਨ ਸਰਕਾਰ ਨੇ ਯਾਤਰਾ ਦੀ ਦੂਰੀ ਅਨੁਸਾਰ ਜਹਾਜ਼ ਕਿਰਾਇਆਂ ਦੀ ਘੱਟੋ-ਘੱਟ ਅਤੇ ਵੱਧ ਤੋਂ ਵੱਧ ਹੱਦ ਨਿਰਧਾਰਤ ਕਰ ਦਿੱਤੀ ਸੀ। ਇਸ ਦੇ ਨਾਲ ਹੀ ਸਰਕਾਰ ਨੇ ਕਿਰਾਇਆਂ 'ਤੇ ਲਾਈ ਗਈ ਲਿਮਟ ਦੀ ਮਿਆਦ 24 ਫਰਵਰੀ 2021 ਤੋਂ ਵਧਾ ਕੇ ਹੁਣ 31 ਮਾਰਚ 2021 ਕਰ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਹਵਾਈ ਜਹਾਜ਼ ਕੰਪਨੀਆਂ ਨੂੰ ਬੇਸ਼ੱਕ ਥੋੜ੍ਹੀ ਰਾਹਤ ਦਿੱਤੀ ਗਈ ਹੈ ਪਰ ਹੁਣ ਵੀ ਮਨਮਰਜ਼ੀ ਨਾਲ ਵੱਧ ਤੋਂ ਵੱਧ ਕਿਰਾਇਆ ਨਹੀਂ ਵਸੂਲ ਸਕਣਗੀਆਂ। ਸਰਕਾਰ ਨੇ ਕਿਰਾਇਆਂ 'ਤੇ ਇਹ ਲਿਮਟ ਮਹਾਮਾਰੀ ਵਿਚ ਲੋਕਾਂ ਨੂੰ ਏਅਰਲਾਈਨਾਂ ਲੁੱਟਣ ਨਾ ਇਸ ਲਈ ਲਾਈ ਹੈ।


author

Sanjeev

Content Editor

Related News