ਦੇਸ਼ ਦੇ ਇਨ੍ਹਾਂ ਸ਼ਹਿਰਾਂ ਲਈ ਜਲਦ ਸ਼ੁਰੂ ਹੋਵੇਗੀ ਹਵਾਈ ਸੇਵਾ, ਨਵੀਂ ਏਅਰਲਾਇੰਸ ਕੰਪਨੀ ਨੂੰ ਮਿਲੀ ਮਨਜ਼ੂਰੀ
Saturday, Feb 27, 2021 - 04:46 PM (IST)
ਨਵੀਂ ਦਿੱਲੀ - ਦੇਸ਼ ਵਿਚ ਜਲਦੀ ਹੀ ਇਕ ਨਵੀਂ ਏਅਰਲਾਈਨ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਖ਼ਬਰ ਹੈ ਕਿ ਸੰਜੇ ਮੰਡਾਵੀਆ ਬਿਗ ਫਲਾਈ ਨਾਮ ਦੀ ਇਕ ਏਅਰਲਾਈਨ ਸ਼ੁਰੂ ਕਰਨ ਜਾ ਰਹੇ ਹਨ। ਇਸ ਨੂੰ ਵਿਭਾਗ ਵਲੋਂ ਪ੍ਰਵਾਨਗੀ ਵੀ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸੰਜੇ ਮੰਡਾਵੀਆ ਨੇ ਪਹਿਲਾਂ ਜੈੱਟ ਏਅਰਵੇਜ਼ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋ ਸਕੇ।
30 ਦਸੰਬਰ ਤੋਂ ਉਡਾਣ ਭਰੇਗੀ
ਜਾਣਕਾਰੀ ਅਨੁਸਾਰ ਜੈ ਮੰਡਾਵੀਆ ਦੀ ਕੰਪਨੀ ਫਲਾਈ ਬਿੱਗ ਇਸ ਸਾਲ ਦੇ ਅੰਤ ਤਕ ਭਾਵ 30 ਦਸੰਬਰ ਨੂੰ ਦੇਸ਼ ਵਿਚ ਆਪਣੀ ਏਅਰਲਾਈਂਸ ਸੇਵਾ ਸ਼ੁਰੂ ਕਰਣਗੇ। ਇਸ ਦੇ ਲਈ ਮੰਡਾਵੀਆ ਨੂੰ ਸਿਵਲ ਹਵਾਬਾਜ਼ੀ ਡਾਇਰੈਕਟੋਰੇਟ (ਡੀ.ਜੀ.ਸੀ.ਏ.) ਤੋਂ ਮਨਜ਼ੂਰੀ ਮਿਲ ਗਈ ਹੈ। ਉਸਦੀ ਕੰਪਨੀ ਨੂੰ ਡੀ.ਜੀ.ਸੀ.ਏ. ਤੋਂ ਏਅਰਲਾਈਂਸ ਸੇਵਾ ਸ਼ੁਰੂ ਕਰਨ ਲਈ ਸਾਰੀਆਂ ਨਿਯਮਤ ਪ੍ਰਵਾਨਗੀਆਂ ਮਿਲ ਗਈਆਂ ਹਨ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦੇ ਨਿਵਾਸ ਕੋਲੋਂ ਧਮਾਕਾਖੇਜ਼ ਸਮੱਗਰੀ ਸਮੇਤ ਮਿਲੀ ਧਮਕੀ ਭਰੀ ਚਿੱਠੀ
ਏਅਰ ਟੈਕਸੀ ਨੂੰ ਮਿਲੀ ਸੀ ਮਨਜ਼ੂਰੀ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾ ਹੀ ਇੱਕ ਹੋਰ ਏਅਰਲਾਇੰਸ ਕੰਪਨੀ 'ਏਅਰ ਟੈਕਸੀ' ਨੂੰ ਵੀ ਏਅਰਲਾਈਨ ਸਰਵਿਸ ਸ਼ੁਰੂ ਕਰਨ ਦੀ ਮਨਜ਼ੂਰੀ ਮਿਲ ਗਈ ਹੈ। Flybig ਸਭ ਤੋਂ ਪਹਿਲਾਂ 30 ਦਸੰਬਰ ਨੂੰ ਇੰਦੌਰ-ਰਾਏਪੁਰ, ਇੰਦੌਰ-ਭੋਪਾਲ ਅਤੇ ਇੰਦੌਰ-ਅਹਿਮਦਾਬਾਦ ਦਰਮਿਆਨ ਹਵਾਈ ਸੇਵਾ ਸ਼ੁਰੂ ਕਰ ਸਕਦੀ ਹੈ। ਇਹ ਉਡਾਣਾਂ ਭੋਪਾਲ, ਜਬਲਪੁਰ, ਰਾਏਪੁਰ ਅਤੇ ਅਹਿਮਦਾਬਾਦ ਮਾਰਗਾਂ ਲਈ ਕੰਪਨੀ ਦੇ ਬੇਸ ਸਟੇਸ਼ਨ ਇੰਦੌਰ ਤੋਂ ਸ਼ੁਰੂ ਕੀਤੀਆਂ ਜਾਣਗੀਆਂ।
ਇੰਦੌਰ ਅਤੇ ਰਾਏਪੁਰ ਵਿਚਾਲੇ ਸੇਵਾ
ਜਾਣਕਾਰੀ ਅਨੁਸਾਰ ਇਹ ਜਹਾਜ਼ ਸ਼ੁਰੂ ਵਿਚ ਹਫ਼ਤੇ ਵਿਚ ਤਿੰਨ ਦਿਨ ਇੰਦੌਰ-ਰਾਏਪੁਰ ਦਰਮਿਆਨ ਹਵਾਈ ਸੇਵਾ ਪ੍ਰਦਾਨ ਕਰੇਗਾ। ਇਸ ਦੇ ਨਾਲ ਹੀ ਜਨਵਰੀ 2021 ਵਿਚ ਹਫ਼ਤੇ ਵਿਚ ਸੱਤ ਦਿਨ, ਇੰਦੌਰ ਅਤੇ ਰਾਏਪੁਰ ਵਿਚਾਲੇ ਰੋਜ਼ਾਨਾ ਹਵਾਈ ਸੇਵਾ ਸ਼ੁਰੂ ਹੋਵੇਗੀ। ਵੈਸੇ ਕੰਪਨੀ ਨੇ 21 ਦਸੰਬਰ ਨੂੰ ਦਿੱਲੀ ਤੋਂ ਮੇਘਾਲਿਆ ਲਈ ਹਵਾਈ ਸੇਵਾ ਦੀ ਸ਼ੁਰੂਆਤ ਕਰ ਚੁੱਕੀ ਹੈ। ਇਸ ਨੇ ਜਹਾਜ਼ ਨੂੰ ਸਪਾਈਸਜੈੱਟ ਤੋਂ ਕਿਰਾਏ 'ਤੇ ਲਿਆ ਹੈ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਪਹਿਲੇ ਆਨਲਾਈਨ 'ਖਿਡੌਣੇ ਮੇਲਾ 2021' ਦਾ ਕੀਤਾ ਉਦਘਾਟਨ
ਹਵਾਈ ਸੇਵਾ ਦਿੱਲੀ ਤੋਂ ਮੇਘਾਲਿਆ ਲਈ ਸ਼ੁਰੂ
ਦਿੱਲੀ-ਸ਼ਿਲਾਂਗ ਮਾਰਗ 'ਤੇ ਲੋਕ ਲੰਬੇ ਸਮੇਂ ਤੋਂ ਸਿੱਧੀ ਉਡਾਣ ਸੇਵਾ ਦੀ ਉਡੀਕ ਕਰ ਰਹੇ ਸਨ। ਸ਼ਿਲਾਂਗ-ਦਿੱਲੀ ਉਡਾਣ ਦਾ ਉਦਘਾਟਨ ਸੋਮਵਾਰ ਨੂੰ ਕੀਤਾ ਗਿਆ। ਇਹ ਉਡਾਣ ਹਫਤੇ ਵਿਚ ਸਿਰਫ ਇਕ ਵਾਰ ਲਈ ਹੋਵੇਗੀ। 4 ਜਨਵਰੀ ਤੋਂ ਹਫਤੇ ਵਿਚ ਦੋ ਦਿਨ ਚੱਲਣ ਦੀ ਉਮੀਦ ਹੈ। ਫਲਾਈ ਬਿੱਗ ਦੇ ਸੀ.ਈ.ਓ. ਕੈਪਟਨ ਸ੍ਰੀਨਿਵਾਸ ਰਾਓ ਨੇ ਕਿਹਾ ਕਿ ਨਵੇਂ ਸਾਲ ਤੋਂ ਪਹਿਲਾਂ ਉਨ੍ਹਾਂ ਦੀ ਕੰਪਨੀ ਪੂਰੀ ਤਿਆਰੀ ਨਾਲ ਉਡਾਣ ਦਾ ਸੰਚਾਲਨ ਸ਼ੁਰੂ ਕਰੇਗੀ। ਉਨ੍ਹਾਂ ਦੱਸਿਆ ਕਿ ਕੰਪਨੀ ਏਅਰਲਾਈਨਾਂ ਨੂੰ ਦੋ ਪੜਾਵਾਂ ਵਿਚ ਵਧਾਏਗੀ। ਇਸ ਦਾ ਹੱਬ ਇੰਦੌਰ ਹੋਵੇਗਾ ਅਤੇ ਕੰਪਨੀ ਉੱਤਰ-ਪੂਰਬ ਦੇ ਰਾਜਾਂ 'ਤੇ ਧਿਆਨ ਕੇਂਦ੍ਰਤ ਕਰ ਰਹੀ ਹੈ।
ਗੁਹਾਟੀ ਨੂੰ ਬੇਸ ਬਣਾਏਗੀ ਕੰਪਨੀ
ਕੰਪਨੀ ਗੁਹਾਟੀ ਨੂੰ ਆਪਣਾ ਬੇਸ ਬਣਾਏਗੀ। ਇਸਦੇ ਨਾਲ ਹੀ ਮਨੀਪੁਰ ਦੀ ਰਾਜਧਾਨੀ ਇੰਫਾਲ, ਮਿਜ਼ੋਰਮ ਦੀ ਰਾਜਧਾਨੀ ਆਇਜੋਲ ਅਤੇ ਅਸਮ ਦੇ ਤੇਜਪੁਰ ਲਈ ਉਡਾਣਾਂ ਸ਼ੁਰੂ ਕਰੇਗੀ। ਕੰਪਨੀ 4 ਡਾਨਿਅਰ ਏਅਰਕ੍ਰਾਫਟ ਖਰੀਦਣ ਲਈ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ (ਐਚਏਐਲ) ਨਾਲ ਗੱਲਬਾਤ ਕਰ ਰਹੀ ਹੈ। ਕੰਪਨੀ ਚਾਹੁੰਦੀ ਹੈ ਕਿ ਇਨ੍ਹਾਂ ਜਹਾਜ਼ਾਂ ਨੂੰ ਲੋੜ ਅਨੁਸਾਰ ਕਾਰਗੋ ਕੈਰੀਅਰਾਂ ਅਤੇ ਏਅਰ ਐਂਬੂਲੈਂਸਾਂ ਵਿਚ ਤਬਦੀਲ ਕੀਤਾ ਜਾ ਸਕਦਾ ਹੋਵੇ। ਕੰਪਨੀ ਸਤਨਾ ਅਤੇ ਬਿਲਾਸਪੁਰ ਵਰਗੇ ਸ਼ਹਿਰਾਂ ਲਈ 19 ਸੀਟਰ ਡਾਨਿਅਰ ਜਹਾਜ਼ ਖਰੀਦਣ ਦੀ ਯੋਜਨਾ ਬਣਾ ਰਹੀ ਹੈ।
ਇਹ ਵੀ ਪੜ੍ਹੋ : ਰੇਲਵੇ ਨੇ ਯਾਤਰੀਆਂ ਲਈ ਦੁਬਾਰਾ ਸ਼ੁਰੂ ਕੀਤੀ ਸਹੂਲਤ, ਹੁਣ ਟਿਕਟ ਬੁੱਕ ਕਰਵਾਉਣ ਲਈ ਨਹੀਂ ਖੜਣਾ ਪਵੇਗਾ ਲਾਈਨਾਂ ਵਿਚ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।