ਕਿਰਾਇਆ ਵਧਾ ਸਕਦੀਆਂ ਹਨ ਜਹਾਜ਼ ਸੇਵਾ ਕੰਪਨੀਆਂ

Monday, Sep 10, 2018 - 10:59 PM (IST)

ਕਿਰਾਇਆ ਵਧਾ ਸਕਦੀਆਂ ਹਨ ਜਹਾਜ਼ ਸੇਵਾ ਕੰਪਨੀਆਂ

ਨਵੀਂ ਦਿੱਲੀ/ਜਲੰਧਰ-ਜਹਾਜ਼ ਈਂਧਨ ਦੀ ਵਧਦੀ ਕੀਮਤ ਦੇ ਮੱਦੇਨਜ਼ਰ ਜਹਾਜ਼ ਸੇਵਾ ਕੰਪਨੀਆਂ ਦੀ ਬੈਲੇਂਸ ਸ਼ੀਟ ’ਤੇ ਭਾਰੀ ਦਬਾਅ ਹੈ, ਜਿਸ ਕਾਰਨ ਦੇਸ਼ ’ਚ ਹਵਾਈ ਯਾਤਰਾ ਮਹਿੰਗੀ ਹੋ ਸਕਦੀ ਹੈ।  ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਅਤੇ ਡਾਲਰ ਦੇ ਮੁਕਾਬਲੇ ਰੁਪਏ ’ਚ ਜਾਰੀ ਭਾਰੀ ਗਿਰਾਵਟ ਦੇ ਕਾਰਨ ਪਿਛਲੇ ਇਕ ਸਾਲ ’ਚ ਜਹਾਜ਼ ਈਂਧਨ ਦੀ ਕੀਮਤ 40 ਫ਼ੀਸਦੀ ਤੱਕ ਵਧ ਚੁੱਕੀ ਹੈ। ਦਿੱਲੀ ਹਵਾਈ ਅੱਡੇ ’ਤੇ ਘਰੇਲੂ ਏਅਰਲਾਈਨਾਂ ਲਈ ਇਸ ਦੀ ਕੀਮਤ ਸਤੰਬਰ 2017 ’ਚ 50,020 ਰੁਪਏ ਪ੍ਰਤੀ ਕਿਲੋਲਿਟਰ ਸੀ ਜੋ ਹੁਣ ਵਧ ਕੇ 69,461 ਰੁਪਏ ਪ੍ਰਤੀ ਕਿਲੋਲਿਟਰ ’ਤੇ ਪਹੁੰਚ ਚੁੱਕੀ ਹੈ। ਇਸ ਤਰ੍ਹਾਂ ਇਸ ’ਚ 38.87 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।  ਜਹਾਜ਼ ਈਂਧਨ ਦੇ ਮੁੱਲ ਵਧਣ ਨਾਲ ਸ਼ੇਅਰ ਬਾਜ਼ਾਰ ’ਚ ਸੂਚੀਬੱਧ 3 ਜਹਾਜ਼ ਸੇਵਾ ਕੰਪਨੀਆਂ ’ਚੋਂ ਸਪਾਈਸਜੈੱਟ ਅਤੇ ਜੈੱਟ ਏਅਰਵੇਜ਼ ਨੂੰ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਨੁਕਸਾਨ ਚੁੱਕਣਾ ਪਿਆ ਹੈ ਜਦੋਂ ਕਿ ਦੇਸ਼ ਦੀ ਸਭ ਤੋਂ ਵੱਡੀ ਜਹਾਜ਼ ਸੇਵਾ ਕੰਪਨੀ ਇੰਡੀਗੋ ਦਾ ਲਾਭ 96.57 ਫ਼ੀਸਦੀ ਘਟ ਕੇ 27.79 ਕਰੋੜ ਰੁਪਏ ਰਹਿ ਗਿਆ।  ਸਪਾਈਸਜੈੱਟ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਅਜੈ ਸਿੰਘ ਨੇ ਕਿਹਾ, ‘‘ਅਸੀਂ ਲਾਗਤ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਮਹੀਨੇ ਤੋਂ ਸਾਡੇ ਬੇੜੇ ’ਚ ਬੋਇੰਗ 737 ਮੈਕਸ ਜਹਾਜ਼ ਸ਼ਾਮਲ ਹੋਣੇ ਸ਼ੁਰੂ ਹੋ ਜਾਣਗੇ ਜੋ ਈਂਧਨ ਦੇ ਮਾਮਲੇ ’ਚ 15 ਫ਼ੀਸਦੀ ਲਾਗਤ ਘੱਟ ਕਰਦੇ ਹਨ। ਜੇਕਰ ਜ਼ਰੂਰਤ ਪਈ ਤਾਂ ਅਸੀਂ ਵਧਦੀ ਲਾਗਤ ਦਾ ਕੁਝ ਬੋਝ ਕਿਰਾਇਆ ਵਾਧੇ ਦੇ ਰੂਪ ’ਚ ਯਾਤਰੀਆਂ ’ਤੇ ਵੀ ਪਾ ਸਕਦੇ ਹਾਂ।’’

 


Related News