ਘਰੇਲੂ ਜਹਾਜ਼ ਯਾਤਰੀਆਂ ਦੀ ਗਿਣਤੀ 18.6 ਫੀਸਦੀ ਵਧ ਕੇ ਹੋਈ 13.89 ਕਰੋੜ

01/23/2019 9:00:53 AM

ਨਵੀਂ ਦਿੱਲੀ—ਪਿਛਲੇ ਸਾਲ ਘਰੇਲੂ ਖੇਤਰ 'ਚ ਹਵਾਈ ਜਹਾਜ਼ ਦੀ ਯਾਤਰਾ ਕਰਨ ਵਾਲਿਆਂ ਦੀ ਗਿਣਤੀ ਸਾਲਾਨਾ ਆਧਾਰ 'ਤੇ 18.6 ਫੀਸਦੀ ਵਧ ਕੇ 13.89 ਕਰੋੜ ਹੋ ਗਈ ਹੈ। ਇਸ ਤੋਂ ਪਹਿਲਾਂ 2017 'ਚ ਇਹ ਗਿਣਤੀ 11.17 ਕਰੋੜ ਰਹੀ ਸੀ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਵਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਜਹਾਜ਼ ਯਾਤਰੀਆਂ ਦੀ ਗਿਣਤੀ 1.26 ਕਰੋੜ ਰਹੀ ਹੈ। ਦਸੰਬਰ 2017 'ਚ ਇਹ ਅੰਕੜਾ 1.12 ਕਰੋੜ ਰੁਪਏ ਰਿਹਾ ਸੀ। ਇਹ 12.91 ਫੀਸਦੀ ਦੇ ਵਾਧੇ ਨੂੰ ਦਿਖਾਉਂਦਾ ਹੈ। 
ਇੰਡੀਗੋ ਦੀ ਬਾਜ਼ਾਰ ਹਿੱਸੇਦਾਰੀ 2017 ਦੇ 39.6 ਫੀਸਦੀ ਤੋਂ ਵਧ ਕੇ 2018 'ਚ 41.5 ਫੀਸਦੀ ਹੋ ਗਈ। ਪਿਛਲੇ ਸਾਲ ਕਿਫਾਇਤੀ ਹਵਾਬਾਜ਼ੀ ਕੰਪਨੀ ਤੋਂ 5.76 ਕਰੋੜ ਲੋਕਾਂ ਨੇ ਯਾਤਰਾ ਕੀਤੀ। ਸਾਲ 2017 'ਚ 4.63 ਕਰੋੜ ਲੋਕਾਂ ਨੇ ਇੰਡੀਗੋ ਦੇ ਜਹਾਜ਼ਾਂ ਤੋਂ ਯਾਤਰਾ ਕੀਤੀ ਸੀ।
ਮੁਕਾਬਲਾ ਵਧਣ ਕਾਰਨ ਏਅਰ ਇੰਡੀਆ ਜੈੱਟ ਏਅਰਵੇਜ਼ ਅਤੇ ਸਪਾਈਸਜੈੱਟ ਦੀ ਬਾਜ਼ਾਰ ਹਿੱਸੇਦਾਰੀ 'ਚ ਮਾਮੂਲੀ ਕਮੀ ਆਈ ਹੈ। ਹਾਲਾਂਕਿ ਉਸ ਨੇ ਯਾਤਰਾ ਕਰਨ ਵਾਲੇ ਹਵਾਈ ਯਾਤਰੀਆਂ ਦੀ ਗਿਣਤੀ ਕ੍ਰਮਵਾਰ 20.31 ਲੱਖ 11.43 ਲੱਖ ਅਤੇ 16.72 ਲੱਖ ਤੱਕ ਪਹੁੰਚ ਗਈ। 
ਟ੍ਰੈਵਲ ਵੈੱਬਸਾਈਟ ਦੇ ਸੀ.ਈ.ਓ. ਅਤੇ ਸਹਿ-ਸੰਸਥਾਪਕ ਅਲੋਕ ਵਾਜਪੇਈ ਨੇ ਕਿਹਾ ਕਿ ਹਵਾਈ ਯਾਤਰਾ ਕਿਰਾਏ 'ਚ ਮਾਮੂਲੀ ਵਾਧੇ ਅਤੇ ਕੁਝ ਸਥਾਨਕ ਅਤੇ ਮੌਸਮੀ ਕਾਰਨਾਂ ਦੇ ਬਾਵਜੂਦ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ 'ਚ ਸਾਲ ਦਰ ਸਾਲ ਆਧਾਰ 'ਤੇ 18.6 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ।


Aarti dhillon

Content Editor

Related News