ਤਾਲਾਬੰਦੀ ਤੋਂ ਬਾਅਦ ਪਹਿਲੀ ਵਾਰ ਵੱਡੀ ਗਿਣਤੀ ''ਚ ਯਾਤਰੀਆਂ ਨੇ ਕੀਤਾ ਹਵਾਈ ਸਫਰ

09/14/2020 9:52:30 PM

ਨਵੀਂ ਦਿੱਲੀ- ਤਾਲਾਬੰਦੀ ਦੇ ਬਾਅਦ ਪਹਿਲੀ ਵਾਰ ਦੇਸ਼ ਵਿਚ ਹਵਾਈ ਯਾਤਰੀਆਂ ਦੀ ਗਿਣਤੀ ਇਕ ਦਿਨ ਵਿਚ 1.44 ਲੱਖ ਦੇ ਕਰੀਬ ਪੁੱਜ ਗਈ ਹੈ। 

ਅਧਿਕਾਰਕ ਜਾਣਕਾਰੀ ਮੁਤਾਬਕ 13 ਸਤੰਬਰ ਨੂੰ 1,298 ਉਡਾਣਾਂ ਰਵਾਨਾ ਹੋਈਆਂ, ਜਿਨ੍ਹਾਂ ਵਿਚ ਕੁੱਲ 1,43,811 ਯਾਤਰੀਆਂ ਨੇ ਸਫਰ ਕੀਤਾ। 

ਇਹ ਪੂਰੀ ਤਾਲਾਬੰਦੀ ਦੇ ਬਾਅਦ 25 ਮਈ ਤੋਂ ਦੁਬਾਰਾ ਘਰੇਲੂ ਯਾਤਰੀ ਉਡਾਣਾਂ ਸ਼ੁਰੂ ਹੋਣ ਦੇ ਬਾਅਦ ਸਭ ਤੋਂ ਵੱਧ ਯਾਤਰੀ ਗਿਣਤੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਇਕ ਟਵੀਟ ਵਿਚ ਕਿਹਾ, 'ਆਸਮਾਨ ਵਿਚ ਇਕ ਨਵੀਂ ਉਚਾਈ। ਐਤਵਾਰ 13 ਸਤੰਬਰ ਨੂੰ ਘਰੇਲੂ ਯਾਤਰੀਆਂ ਦੀ ਗਿਣਤੀ 1,43,811 ਰਹੀ, ਜੋ ਇਹ ਦਰਸਾਉਂਦਾ ਹੈ ਕਿ ਕੋਰੋਨਾ ਦੇਸ਼ ਦੀ ਮਜ਼ਬੂਤ ਲੜਾਈ ਵਿਚ ਹਵਾਈ ਯਾਤਰਾ ਨੂੰ ਆਵਾਜਾਈ ਦਾ ਕਿੰਨਾ ਸੁਰੱਖਿਅਤ ਸਾਧਨ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੇ ਸਾਰੇ ਹਵਾਈ ਯਾਤਰੀਆਂ ਅਤੇ ਹਿੱਤਧਾਰਕਾਂ ਨੂੰ ਇਸ ਦੇ ਲਈ ਵਧਾਈ ਦਿੱਤੀ ਹੈ। 

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ 10 ਸਤੰਬਰ ਨੂੰ ਰਿਕਾਰਡ 1,308 ਉਡਾਣਾਂ ਰਵਾਨਾ ਹੋਈਆਂ ਸਨ, ਜਿਸ ਵਿਚ 1.32 ਲੱਖ ਯਾਤਰੀਆਂ ਨੇ ਸਫਰ ਕੀਤਾ ਸੀ। 


Sanjeev

Content Editor

Related News