ਏਅਰ ਇੰਡੀਆ-ਵਿਸਤਾਰਾ ਦੇ ਰਲੇਵੇਂ 'ਤੇ ਫੱਸਿਆ ਪੇਚਾਂ, CCI ਨੇ ਜਾਰੀ ਕੀਤਾ ਕਾਰਨ ਦੱਸੋ ਨੋਟਿਸ

06/28/2023 2:22:13 PM

ਬਿਜ਼ਨੈੱਸ ਡੈਸਕ: ਸੀਸੀਆਈ ਨੇ ਟਾਟਾ ਦੀ ਏਅਰ ਇੰਡੀਆ ਅਤੇ ਉਸ ਦੇ ਇੱਕ ਹੋਰ ਜੁਆਇੰਟ ਵੇਂਚਰ ਵਿਸਤਾਰਾ ਦੇ ਰਲੇਵੇਂ 'ਤੇ ਇੱਕ ਪੇਚਾਂ ਫੱਸ ਗਿਆ ਹੈ। ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀਸੀਆਈ) ਨੇ ਇਸ ਦੀ ਸਮੀਖਿਆ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਏਅਰ ਇੰਡੀਆ ਅਤੇ ਵਿਸਤਾਰਾ ਦੇ ਰਲੇਵੇਂ ਦੀ ਪ੍ਰਕਿਰਿਆ 'ਚ ਦੇਰੀ ਹੋ ਸਕਦੀ ਹੈ। 

ਇਹ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ

ਸੂਤਰਾਂ ਅਨੁਸਾਰ ਸੀਸੀਆਈ ਨੇ ਏਅਰ ਇੰਡੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਵਿਸਤਾਰਾ ਨਾਲ ਉਸ ਦੇ ਰਲੇਵੇਂ ਦੇ ਪ੍ਰਸਤਾਵ ਦੀ ਜਾਂਚ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ। ਏਅਰ ਇੰਡੀਆ ਨੂੰ ਇਸ ਸਬੰਧ ਵਿੱਚ 30 ਦਿਨਾਂ ਦੇ ਅੰਦਰ-ਅੰਦਰ ਜਵਾਬ ਦੇਣਾ ਪਵੇਗਾ ਅਤੇ ਸੀਸੀਆਈ ਦੇ ਸ਼ੰਕਿਆਂ ਨੂੰ ਦੂਰ ਕਰਨਾ ਹੋਵੇਗਾ। ਏਅਰ ਇੰਡੀਆ ਅਤੇ ਵਿਸਤਾਰਾ ਪੂਰੀ ਸੇਵਾ ਵਾਲੀਆਂ ਏਅਰਲਾਈਨਾਂ ਹਨ। ਸੀਸੀਆਈ ਨੂੰ ਇਹ ਦੇਖਣਾ ਹੋਵੇਗਾ ਕਿ ਕੀ ਟਾਟਾ ਗਰੁੱਪ ਦੀਆਂ ਇਨ੍ਹਾਂ ਦੋ ਕੰਪਨੀਆਂ ਦਾ ਰਲੇਵਾਂ ਮੁਕਾਬਲੇ 'ਤੇ ਮਾੜਾ ਅਸਰ ਪਾ ਸਕਦਾ ਹੈ।

ਇਹ ਵੀ ਪੜ੍ਹੋ : ਦੁਨੀਆ ਭਰ 'ਚ ਮਸ਼ਹੂਰ ਹੋਇਆ ਮੁਰਥਲ ਦਾ ਅਮਰੀਕ ਸੁਖਦੇਵ ਢਾਬਾ, ਟਾਪ 150 'ਚੋਂ ਮਿਲਿਆ 23ਵਾਂ ਸਥਾਨ

ਪਿਛਲੇ ਸਾਲ ਨਵੰਬਰ ਵਿੱਚ ਟਾਟਾ ਅਤੇ ਸਿੰਗਾਪੁਰ ਏਅਰਲਾਈਂਸ ਨੇ ਮਾਰਚ 2024 ਤੱਕ ਇੱਕ ਹੀ ਫੁੱਲ ਸਰਵਿਸ ਕੈਰੀਅਰ ਬਣਾਉਣ ਦਾ ਪਲਾਨ ਯੋਸ਼ਿਤ ਕੀਤਾ ਸੀ। ਦੋਵਾਂ ਕੰਪਨੀਆਂ ਨੇ ਇਸ ਸਾਲ ਅਪ੍ਰੈਲ ਵਿੱਚ ਮਰਜਰ ਪਲਾਨ ਲਈ ਜੁਆਇੰਟ ਪ੍ਰਪੋਜ਼ਲ ਸਬਮਿਟ ਕੀਤਾ ਸੀ। ਉਦੋਂ ਟਾਟਾ, ਸਿੰਗਿੰਗ ਏਅਰਲਾਈਂਸ, ਏਅਰ ਇੰਡੀਆ ਅਤੇ ਵਿਸਤਾਰ ਨੇ ਕਿਹਾ ਕਿ ਏਅਰ ਇੰਡੀਆ ਵਿੱਚ ਮਰਜ਼ ਹੋਣ ਨਾਲ ਕੰਪਟੀਸ਼ਨ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਅਤੇ ਦੇਸ਼ ਵਿੱਚ ਕੰਪਟੀਸ਼ਨ 'ਤੇ ਕੋਈ ਅਸਰ ਨਹੀਂ ਪਵੇਗਾ ਪਰ ਸੀਆਈਆਈ ਨੇ ਇਸ ਪ੍ਰਪੋਜ਼ਲ ਨੂੰ ਹਰੀ ਝੰਡੀ ਦੇਣ ਦੀ ਥਾਂ ਇਸ ਦੀ ਜਾਂਚ ਕਰਨ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ: 4-5 ਰੁਪਏ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ, ਜਾਣੋ ਕੰਪਨੀਆਂ ਕਦੋਂ ਕਰਨਗੀਆਂ ਐਲਾਨ

ਟਾਟਾ ਦੀ ਵਿਸਤਾਰਾ 'ਚ 51 ਫ਼ੀਸਦੀ ਅਤੇ ਸਿੰਗਾਪੁਰ ਏਅਰਲਾਈਨਜ਼ 'ਚ 49 ਫ਼ੀਸਦੀ ਹਿੱਸੇਦਾਰੀ ਹੈ। ਰਲੇਵੇਂ ਤੋਂ ਬਾਅਦ ਬਣਨ ਵਾਲੀ ਕੰਪਨੀ ਵਿੱਚ ਸਿੰਗਾਪੁਰ ਏਅਰਲਾਈਨਜ਼ ਦੀ 25.1 ਫ਼ੀਸਦੀ ਹਿੱਸੇਦਾਰੀ ਹੋਵੇਗੀ, ਜਦਕਿ ਬਾਕੀ ਸਟੇਟ ਟਾਟਾ ਗਰੁੱਪ ਕੋਲ ਹੋਣਗੇ। ਇਸ ਰਲੇਵੇਂ ਦੇ ਮੁਕੰਮਲ ਹੋਣ ਤੋਂ ਬਾਅਦ ਸਿੰਗਾਪੁਰ ਏਅਰਲਾਈਨਜ਼ ਇਸ ਵਿੱਚ 25 ਕਰੋੜ ਡਾਲਰ ਦਾ ਨਿਵੇਸ਼ ਕਰੇਗੀ। ਕੰਪਨੀ ਦਾ ਕਹਿਣਾ ਹੈ ਕਿ ਉਹ ਇਸ ਨੂੰ ਆਪਣੇ ਅੰਦਰੂਨੀ ਸਰੋਤਾਂ ਤੋਂ ਫੰਡ ਦੇਵੇਗੀ। ਟਾਟਾ ਏਅਰਏਸ਼ੀਆ ਇੰਡੀਆ ਵੀ ਏਅਰ ਇੰਡੀਆ ਐਕਸਪ੍ਰੈਸ ਨਾਲ ਰਲੇਵਾਂ ਕਰ ਰਹੀ ਹੈ। ਕੰਪਨੀ ਦਾ ਵਿਚਾਰ ਸਾਰੀਆਂ ਏਅਰਲਾਈਨਾਂ ਨੂੰ ਇੱਕ ਛੱਤ ਹੇਠ ਲਿਆਉਣਾ ਹੈ।


rajwinder kaur

Content Editor

Related News