ਏਅਰ ਇੰਡੀਆ ਇਸ ਸਾਲ ਸਰਦੀ ''ਚ ਲਖਨਊ-ਜੇਦਾ ਦੇ ਵਿਚਕਾਰ ਸਿੱਧੀ ਉਡਾਣ ਕਰੇਗੀ ਸ਼ੁਰੂ

07/30/2019 9:29:13 AM

ਮੁੰਬਈ—ਏਅਰ ਇੰਡੀਆ ਦੀ ਇਸ ਸਾਲ ਸਰਦੀ ਦੇ ਮੌਸਮ 'ਚ ਲਖਨਊ ਤੋਂ ਸਾਊਦੀ ਅਰਬ ਦੇ ਵਪਾਰਕ ਗੜ੍ਹ ਜੇਦਾ ਲਈ ਸਿੱਧੀ ਉਡਾਣ ਸੇਵਾ ਸ਼ੁਰੂ ਕਰਨ ਦੀ ਯੋਜਨਾ ਹੈ। ਵਰਤਮਾਨ 'ਚ ਏਅਰਲਾਈਨ ਦਿੱਲੀ ਦੇ ਰਸਤੇ ਲਖਨਊ ਤੋਂ ਜੇਦਾ ਦੇ ਵਿਚਕਾਰ ਉਡਾਣ ਸੇਵਾਵਾਂ ਦਾ ਸੰਚਾਲਨ ਕਰਦੀ ਹੈ। ਏਅਰ ਇੰਡੀਆ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਏਅਰ ਇੰਡੀਆ ਇਸ ਸਾਲ ਦੀ ਸਰਦੀ 'ਚ ਲਖਨਊ ਤੋਂ ਜੇਦਾ ਦੇ ਵਿਚਕਾਰ ਦੈਨਿਕ ਸਿੱਧੀ ਉਡਾਣ ਸੇਵਾ ਦਾ ਸੰਚਾਲਨ  ਕਰੇਗੀ। ਵਰਤਮਾਨ 'ਚ ਇਸ ਉਡਾਣ  ਦਾ ਸੰਚਾਲਨ ਦਿੱਲੀ ਦੇ ਰਸਤੇ ਕੀਤਾ ਜਾਂਦਾ ਹੈ। ਉਸ ਨੇ ਕਿਹਾ ਕਿ ਨਵੀਂ ਸੇਵਾ ਦਾ ਸੰਚਾਲਨ 256 ਸੀਟ ਵਾਲੇ ਡਰੀਮਲਾਈਨਰ ਜਹਾਜ਼ ਨਾਲ ਕੀਤਾ ਜਾਂਦਾ ਹੈ। ਬਿਆਨ ਮੁਤਾਬਕ 18 ਸੀਟਾਂ ਬਿਜ਼ਨੈੱਸ ਕਲਾਸ 'ਚ ਹਨ ਅਤੇ ਬਾਕੀ 238 ਸੀਟਾਂ ਇਕੋਨਮੀ ਕਲਾਸ ਦੀਆਂ ਹਨ।


Aarti dhillon

Content Editor

Related News