ਏਅਰ ਇੰਡੀਆ ''ਚ ਹੋਵੇਗਾ ਵਿਨਿਵੇਸ਼, ਸਰਕਾਰ ਕਰ ਰਹੀ ਹੈ ਵਿਚਾਰ

05/29/2017 1:31:38 PM

ਨਵੀਂ ਦਿੱਲੀ—ਸਰਕਾਰ ਏਅਰ ਇੰਡੀਆ 'ਚ ਵਿਨਿਵੇਸ਼ 'ਤੇ ਵਿਚਾਰ ਕਰ ਸਕਦੀ ਹੈ। ਵਿੱਤ ਮੰਤਰੀ ਅਰੁਣ ਜੇਤਲੀ ਦਾ ਕਹਿਣਾ ਹੈ ਕਿ ਸਰਕਾਰੀ ਏਅਰਲਾਇੰਸ ਨੂੰ ਪਟਰੀ 'ਤੇ ਲਿਆਉਣ ਲਈ ਸਰਕਾਰ ਵਿਨਿਵੇਸ਼ ਸਮੇਤ ਸਾਰੇ ਬਦਲਾਅ 'ਤੇ ਵਿਚਾਰ ਕਰ ਰਹੀ ਹੈ। ਜੇਤਲੀ ਦਾ ਕਹਿਣਾ ਹੈ ਕਿ ਏਅਰ ਇੰਡੀਆ ਦਾ ਮਾਰਕਿਟ ਸ਼ੇਅਰ ਸਿਰਫ 14 ਫੀਸਦੀ ਹੈ। ਜੇਕਰ 86 ਫੀਸਦੀ ਏਅਰ ਟਰੈਫਿਕ ਪ੍ਰਾਈਵੇਟ ਏਅਰਲਾਇੰਸ ਸੰਭਾਲ ਸਕਦੀ ਹੈ ਤਾਂ ਸਰਕਾਰੀ ਏਅਰਲਾਇੰਸ ਦੀ ਲੋੜ ਕੀ ਹੈ। 
ਏਅਰ ਇੰਡੀਆ 'ਤੇ ਕਰੀਬ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ ਜਦਕਿ 25 ਹਜ਼ਾਰ ਰੁਪਏ ਦੇ ਏਅਰਕਰਾਫਟ ਹੈ। ਦੱਸਿਆ ਜਾਂਦਾ ਹੈ ਕਿ ਏਅਰ ਇੰਡੀਆ ਕਈ ਸਾਲਾਂ ਤੋਂ ਲਗਾਤਾਰ ਘਾਟੇ 'ਚ ਹੈ। ਪਿਛਲੇ 3 ਸਾਲ 'ਚ ਹੀ ਕੰਪਨੀ ਨੂੰ ਕਰੀਬ 16 ਹਜ਼ਾਰ ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਸਰਕਾਰ ਨੇ ਏਅਰ ਇੰਡੀਆ ਨੂੰ 2012 'ਚ 42 ਹਜ਼ਾਰ ਕਰੋੜ ਰੁਪਏ ਦਾ ਰਾਹਤ ਪੈਕੇਜ਼ ਦਿੱਤਾ ਸੀ। ਇਸ ਰਾਹਤ ਪੈਕੇਜ਼ ਨਾਲ ਵੀ ਇਸ ਦੇ ਹਾਲਾਤ ਨਹੀਂ ਸੁਧਰੇ। ਪੁਰਾਣੇ ਕਰਜ਼ ਦੇ ਕਾਰਨ ਕੰਪਨੀ ਦੇ ਰਿਵਾਈਵਰ 'ਚ ਮੁਸ਼ਕਿਲ ਹੋ ਰਹੀ ਹੈ।


Related News