ਏਅਰ ਇੰਡੀਆ ਦੇ ਪਾਇਲਟਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਮੁੜ ਨੌਕਰੀ ਦੀ ਪੇਸ਼ਕਸ਼
Saturday, Jun 25, 2022 - 01:19 AM (IST)
ਨਵੀਂ ਦਿੱਲੀ (ਇੰਟ.)–ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ ਪਾਇਲਟਾਂ ਦੀ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੂੰ ਮੁੜ 5 ਸਾਲਾਂ ਲਈ ਕੰਮ ’ਤੇ ਰੱਖਣ ਦੀ ਪੇਸ਼ਕਸ਼ ਕੀਤੀ ਹੈ। ਏਅਰਲਾਈਨ ਨੇ ਸੰਚਾਲਨ ’ਚ ਸਥਿਰਤਾ ਲਿਆਉਣ ਦੇ ਇਰਾਦੇ ਨਾਲ ਇਹ ਪਹਿਲ ਕੀਤੀ ਹੈ। ਕੰਪਨੀ ਵਲੋਂ ਜਾਰੀ ਕੀਤੇ ਗਏ ਇਕ ਇੰਟਰਨਲ ਈ-ਮੇਲ ਤੋਂ ਇਹ ਜਾਣਕਾਰੀ ਮਿਲੀ ਹੈ।ਇਹ ਕਦਮ ਅਜਿਹੇ ਸਮੇਂ ਉਠਾਇਆ ਗਿਆ ਹੈ ਜਦੋਂ ਕੰਪਨੀ 300 ਜਹਾਜ਼ਾਂ ਦੀ ਐਕਵਾਇਰਮੈਂਟ ਨੂੰ ਲੈ ਕੇ ਗੱਲਬਾਤ ਕਰ ਰਹੀ ਹੈ। ਏਅਰ ਇੰਡੀਆ ਇਨ੍ਹਾਂ ਪਾਇਲਟਾਂ ਨੂੰ ਕਮਾਂਡਰ ਵਜੋਂ ਮੁੜ ਨਿਯੁਕਤ ਕਰਨ ’ਤੇ ਵਿਚਾਰ ਕਰ ਰਹੀ ਹੈ। ਕੰਪਨੀ ਨੇ ਚਾਲਕ ਦਲ ਦੇ ਮੈਂਬਰਾਂ ਸਮੇਤ ਆਪਣੇ ਕਰਮਚਾਰੀਆਂ ਲਈ ਇਕ ਵਾਲੰਟੀਅਰੀ ਰਿਟਾਇਰਮੈਂਟ ਸਰਵਿਸ ਵੀ ਸ਼ੁਰੂ ਕੀਤੀ ਹੈ। ਨਾਲ ਹੀ ਕੰਪਨੀ ਨਵੇਂ ਨੌਜਵਾਨਾਂ ਦੀ ਭਰਤੀ ਵੀ ਕਰ ਰਹੀ ਹੈ।
ਇਹ ਵੀ ਪੜ੍ਹੋ : ਜਰਮਨੀ 'ਚ ਕੋਰੋਨਾ ਦੀ ਤੁਰੰਤ ਜਾਂਚ ਲਈ ਜ਼ਿਆਦਾਤਰ ਨਾਗਰਿਕਾਂ ਨੂੰ ਹੁਣ ਦੇਣਾ ਪਵੇਗਾ ਚਾਰਜ
ਕੀ ਲਿਖਿਆ ਹੈ ਇੰਟਰਨਲ ਈ-ਮੇਲ ’ਚ
ਏਅਰ ਇੰਡੀਆ ਦੇ ਉੱਪ-ਮੈਨੇਜਿੰਗ ਡਾਇਰੈਕਟਰ (ਪਰਸੋਨਲ) ਵਿਕਾਸ ਗੁਪਤਾ ਨੇ ਪਾਇਲਟਾਂ ਲਈ ਇਕ ਇੰਟਰਨਲ ਈ-ਮੇਲ ’ਚ ਕਿਹਾ ਕਿ ਸਾਨੂੰ ਇਹ ਸੂਚਿਤ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਏਅਰ ਇੰਡੀਆ ’ਚ ਕਮਾਂਡਰ ਵਜੋਂ 5 ਸਾਲ ਦੀ ਮਿਆਦ ਲਈ ਜਾਂ 65 ਸਾਲ ਦੀ ਉਮਰ ਪ੍ਰਾਪਤ ਕਰਨ ਤੱਕ, ਜੋ ਵੀ ਪਹਿਲਾਂ ਹੋਵੇ, ਰਿਟਾਇਰਮੈਂਟ ਤੋਂ ਬਾਅਦ ਤੁਹਾਨੂੰ ਕਾਂਟ੍ਰੈਕਟ ’ਤੇ ਭਰਤੀ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਮੇਲ ਮੁਤਾਬਕ ਇਛੁੱਕ ਪਾਇਲਟਾਂ ਨੂੰ 23 ਜੂਨ ਤੱਕ ਇਸ ’ਤੇ ਲਿਖਤੀ ਸਹਿਮਤੀ ਨਾਲ ਆਪਣਾ ਵੇਰਵਾ ਪੇਸ਼ ਕਰਨ ਲਈ ਕਿਹਾ ਗਿਆ ਸੀ। ਹਾਲਾਂਕਿ ਏਅਰ ਇੰਡੀਆ ਨੇ ਹਾਲੇ ਇਸ ’ਤੇ ਕੋਈ ਅਧਿਕਾਰਕ ਬਿਆਨ ਨਹੀਂ ਦਿੱਤਾ ਹੈ।
ਇਹ ਵੀ ਪੜ੍ਹੋ : ਭਾਰਤ ’ਚ ਕ੍ਰੈਸ਼ ਟੈਸਟਾਂ ਦੇ ਆਧਾਰ ’ਤੇ ਵਾਹਨਾਂ ਨੂੰ ‘ਸਟਾਰ ਰੇਟਿੰਗ’ ਦਿੱਤੀ ਜਾਵੇਗੀ : ਗਡਕਰੀ
ਸਭ ਤੋਂ ਵੱਧ ਮਹਿੰਗੇ ਹੁੰਦੇ ਹਨ ਪਾਇਲਟ
ਕਿਸੇ ਵੀ ਏਅਰਲਾਈਨ ਸਰਵਿਸ ’ਚ ਕਿਸੇ ਹੋਰ ਸਟਾਫ ਦੀ ਤੁਲਨਾ ’ਚ ਸਭ ਤੋਂ ਵੱਧ ਸੈਲਰੀ ਪਾਇਲਟਾਂ ਦੀ ਹੁੰਦੀ ਹੈ। ਭਾਰਤ ’ਚ ਟ੍ਰੇਂਡ ਪਾਇਲਟਾਂ ਦੀ ਕਾਫੀ ਕਮੀ ਹੈ, ਇਸ ਲਈ ਇਨ੍ਹਾਂ ਦੀ ਮੰਗ ਵੀ ਬਣੀ ਰਹਿੰਦੀ ਹੈ। ਇਨ੍ਹਾਂ ਨੂੰ ਕੈਬਿਨ ਕਰੂ ਜਾਂ ਮੈਂਟੇਨੈਂਸ ਇੰਜੀਨੀਅਰ ਦੀ ਤੁਲਨਾ ’ਚ ਵਧੇਰੇ ਸੈਲਰੀ ਮਿਲਦੀ ਹੈ। ਏਅਰ ਇੰਡੀਆ ’ਚ ਸਾਰੇ ਪਾਇਲਟਾਂ ਦੀ ਉਮਰ 58 ਸਾਲ ਹੈ। ਮਹਾਮਾਰੀ ਤੋਂ ਪਹਿਲਾਂ ਵੀ ਕੰਪਨੀ ਨੇ ਆਪਣੇ ਪਾਇਲਟਾਂ ਨੂੰ ਕਾਂਟ੍ਰੈਕਟ ’ਤੇ ਰੱਖਣਾ ਸ਼ੁਰੂ ਕੀਤਾ ਸੀ ਪਰ ਮਹਾਮਾਰੀ ਕਾਰਨ ਪੈ ਰਹੇ ਵਿੱਤੀ ਦਬਾਅ ਨੂੰ ਘਟਾਉਣ ਲਈ ਇਸ ਸਰਵਿਸ ਨੂੰ ਬੰਦ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਹੋਰ ਜਹਾਜ਼ ਕੰਪਨੀਆਂ ਪਾਇਲਟਾਂ ਨੂੰ 65 ਸਾਲ ਦੀ ਉਮਰ ’ਚ ਰਿਟਾਇਰ ਕਰਦੀਆਂ ਹਨ।
ਇਹ ਵੀ ਪੜ੍ਹੋ : ਚੀਨ ਦੇ ਰਾਸ਼ਟਰਪਤੀ ਸ਼ੀ ਨੇ ਗਲੋਬਲ ਵਿਕਾਸ ਫੰਡ ਲਈ ਵਾਧੂ ਇਕ ਅਰਬ ਡਾਲਰ ਦਾ ਕੀਤਾ ਐਲਾਨ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ