ਖੁਸ਼ਖਬਰੀ! AIR INDIA ਨੇ ਖੋਲ੍ਹੀ ਟਿਕਟ ਬੁਕਿੰਗ, ਸ਼ੁਰੂ ਕਰੇਗੀ ਘਰੇਲੂ ਤੇ ਕੌਮਾਂਤਰੀ ਉਡਾਣਾਂ

04/18/2020 5:24:38 PM

ਨਵੀਂ ਦਿੱਲੀ— ਹਵਾਈ ਸਫਰ ਕਰਨ ਦੀ ਉਡੀਕ ਕਰ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਰਾਸ਼ਟਰੀ ਜਹਾਜ਼ ਕੰਪਨੀ ਏਅਰ ਇੰਡੀਆ ਲਾਕਡਾਊਨ ਖਤਮ ਹੋਣ 'ਤੇ 4 ਮਈ ਤੋਂ ਕੁਝ ਘਰੇਲੂ ਮਾਰਗਾਂ 'ਤੇ ਫਲਾਈਟਸ ਸ਼ੁਰੂ ਕਰਨ ਜਾ ਰਹੀ ਹੈ, ਜਿਸ ਦੀ ਬੁਕਿੰਗ ਖੋਲ੍ਹ ਦਿੱਤੀ ਗਈ ਹੈ। ਕੰਪਨੀ ਨੇ ਸ਼ਨੀਵਾਰ ਨੂੰ ਇਸ ਦੀ ਘੋਸ਼ਣਾ ਕੀਤੀ। ਇਸ ਦੇ ਨਾਲ ਹੀ ਕੌਮਾਂਤਰੀ ਰੂਟਾਂ ਲਈ ਸਰਵਿਸ ਕੰਪਨੀ ਵੱਲੋਂ 1 ਜੂਨ ਤੋਂ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ।

ਇਕ ਨੋਟੀਫਿਕੇਸ਼ਨ 'ਚ ਕੰਪਨੀ ਨੇ ਕਿਹਾ, ''4 ਮਈ 2020 ਤੋਂ ਕੁਝ ਡੋਮੈਸਟਿਕ ਰੂਟਾਂ ਲਈ ਅਤੇ 1 ਜੂਨ 2020 ਤੋਂ ਕੌਮਾਂਤਰੀ ਫਲਾਈਟਾਂ ਲਈ ਬੁਕਿੰਗ ਖੋਲ੍ਹ ਦਿੱਤੀ ਗਈ ਹੈ।'' ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਸੰਕਰਣ 'ਤੇ ਰੋਕਥਾਮ ਲਈ 25 ਮਾਰਚ ਤੋਂ 21 ਦਿਨਾਂ ਦੇ ਲਾਕਡਾਊਨ ਦੀ ਘੋਸ਼ਣਾ ਕੀਤੀ ਗਈ ਸੀ, ਜਿਸ ਨੂੰ ਬਾਅਦ 'ਚ ਵਧਾ ਕੇ 3 ਮਈ 2020 ਕਰ ਦਿੱਤਾ ਗਿਆ। ਇਸ ਦੇ ਮੱਦੇਨਜ਼ਰ 3 ਮਈ ਤੱਕ ਘਰੇਲੂ ਤੇ ਕੌਮਾਂਤਰੀ ਉਡਾਣਾਂ ਰੱਦ ਹਨ।
ਉੱਥੇ ਹੀ, 4 ਮਈ ਤੋਂ ਇੰਡੀਗੋ ਨੇ ਵੀ ਡੋਮੈਸਟਿਕ ਫਲਾਈਟਸ ਸਰਵਿਸ ਸ਼ੁਰੂ ਕਰਨ ਜਾ ਰਹੀ ਹੈ। ਹਾਲਾਂਕਿ, ਹੁਣ ਪਹਿਲਾਂ ਦੀ ਤਰ੍ਹਾਂ ਸੀਟਾਂ ਦੀ ਬੁਕਿੰਗ ਨਹੀਂ ਹੋਵੇਗੀ। ਹਵਾਈ ਕੰਪਨੀਆਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਹੋਵੇਗਾ। ਇਸ ਨਾਲ ਹਵਾਈ ਕਿਰਾਇਆ ਵੀ ਵੱਧ ਸਕਦਾ ਹੈ। ਫਿਲਹਾਲ ਇੰਡੀਗੋ ਨੇ ਕੌਮਾਂਤਰੀ ਉਡਾਣਾਂ ਨੂੰ ਲੈ ਕੇ ਕੋਈ ਘੋਸ਼ਣਾ ਨਹੀਂ ਕੀਤੀ ਹੈ। ਕੰਪਨੀ ਨੇ ਕਿਹਾ ਸੀ ਕਿ ਸਰਕਾਰ ਵੱਲੋਂ ਹਰੀ ਝੰਡੀ ਮਿਲਣ 'ਤੇ ਹੀ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ।


Sanjeev

Content Editor

Related News