ਏਅਰ ਇੰਡੀਆ ਨਾਲ ਰਲੇਵੇਂ ਦੀਆਂ ਕਾਨੂੰਨੀ ਮਨਜ਼ੂਰੀਆਂ 2024 ਦੀ ਪਹਿਲੀ ਛਿਮਾਹੀ ਤੱਕ ਮਿਲਣਗੀਆਂ : ਵਿਸਤਾਰਾ

Tuesday, Jan 09, 2024 - 11:41 AM (IST)

ਏਅਰ ਇੰਡੀਆ ਨਾਲ ਰਲੇਵੇਂ ਦੀਆਂ ਕਾਨੂੰਨੀ ਮਨਜ਼ੂਰੀਆਂ 2024 ਦੀ ਪਹਿਲੀ ਛਿਮਾਹੀ ਤੱਕ ਮਿਲਣਗੀਆਂ : ਵਿਸਤਾਰਾ

ਨਵੀਂ ਦਿੱਲੀ (ਭਾਸ਼ਾ)– ਵਿਸਤਾਰਾ ਦੇ ਏਅਰ ਇੰਡੀਆ ਨਾਲ ਪ੍ਰਸਤਾਵਿਤ ਰਲੇਵੇਂ ਲਈ ਸਾਰੀਆਂ ਕਾਨੂੰਨੀ ਮਨਜ਼ੂਰੀਆਂ 2024 ਦੀ ਪਹਿਲੀ ਛਿਮਾਹੀ ਵਿਚ ਮਿਲ ਸਕਦੀਆਂ ਹਨ। ਏਅਰਲਾਈਨ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵਿਨੋਦ ਕਨਨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਨਵੰਬਰ 2022 ਵਿਚ ਟਾਟਾ ਸਮੂਹ ਨੇ ਇਕ ਸੌਦੇ ਦੇ ਤਹਿਤ ਏਅਰ ਇੰਡੀਆ ਨਾਲ ਵਿਸਤਾਰਾ ਦੇ ਰਲੇਵੇਂ ਦਾ ਐਲਾਨ ਕੀਤਾ ਸੀ। ਇਸ ਸੌਦੇ ਦੇ ਤਹਿਤ ਸਿੰਗਾਪੁਰ ਏਅਰਲਾਈਨਜ਼ ਵੀ ਏਅਰ ਇੰਡੀਆ ਵਿਚ 25.1 ਫ਼ੀਸਦੀ ਹਿੱਸੇਦਾਰੀ ਨੂੰ ਐਕਵਾਇਰ ਕਰੇਗੀ। 

ਇਹ ਵੀ ਪੜ੍ਹੋ - IndiGo ਨੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ! ਹੁਣ ਇਨ੍ਹਾਂ ਸੀਟਾਂ ਲਈ ਦੇਣੇ ਪੈਣਗੇ ਜ਼ਿਆਦਾ ਪੈਸੇ

ਇੱਥੇ ਪ੍ਰੈੱਸ ਕਾਨਫਰੰਸ ਵਿਚ ਕਨਨ ਨੇ ਕਿਹਾ ਕਿ ਰਲੇਵੇਂ ਲਈ ਕਾਨੂੰਨੀ ਮਨਜ਼ੂਰੀਆਂ 2024 ਦੇ ਅੱਧ ਤੱਕ ਮਿਲਣ ਦੀ ਉਮੀਦ ਹੈ ਅਤੇ ਸੰਚਾਲਨ ਰਲੇਵਾਂ ਅਗਲੇ ਸਾਲ ਦੀ ਸ਼ੁਰੂਆਤ ਜਾਂ ਅੱਧ ਤੱਕ ਪੂਰਾ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਾਰਚ ਵਿਚ ਸਮਾਪਤ ਹੋਣ ਵਾਲੀ ਮੌਜੂਦਾ ਤਿਮਾਹੀ ’ਚ ਸਾਰੀਆਂ ਪ੍ਰਤੀਯੋਗਤਾ ਮਨਜ਼ੂਰੀਆਂ ਮਿਲਣ ਦੀ ਉਮੀਦ ਹੈ। ਇਕ ਸਤੰਬਰ 2023 ਨੂੰ ਭਾਰਤੀ ਮੁਕਾਬਲੇਬਾਜ਼ ਕਮਿਸ਼ਨ (ਸੀ. ਸੀ. ਆਈ.) ਨੇ ਪ੍ਰਸਤਾਵਿਤ ਰਲੇਵੇਂ ਨੂੰ ਮਨਜ਼ੂਰੀ ਦਿੱਤੀ ਸੀ। ਫਿਲਹਾਲ ਵਿਸਤਾਰਾ ਦੇ ਬੇੜੇ ਵਿਚ 67 ਜਹਾਜ਼ ਹਨ। ਇਹ ਏਅਰਲਾਈਨ ਟਾਟਾ ਅਤੇ ਸਿੰਗਾਪੁਰ ਏਅਰਲਾਈਨਜ਼ ਦਰਮਿਆਨ ਇਕ ਸਾਂਝਾ ਉੱਦਮ ਹੈ।

ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News