ਮੁਸ਼ਕਲ ’ਚ ਪੈ ਸਕਦਾ ਹੈ ਏਅਰ ਇੰਡੀਆ ਦਾ 500 ਜਹਾਜ਼ਾਂ ਦਾ ਮੈਗਾ ਆਰਡਰ

Saturday, Jan 21, 2023 - 11:02 AM (IST)

ਮੁਸ਼ਕਲ ’ਚ ਪੈ ਸਕਦਾ ਹੈ ਏਅਰ ਇੰਡੀਆ ਦਾ 500 ਜਹਾਜ਼ਾਂ ਦਾ ਮੈਗਾ ਆਰਡਰ

ਨਵੀਂ ਦਿੱਲੀ–ਟਾਟਾ ਗਰੁੱਪ ਕੋਲ ਜਾਣ ਤੋਂ ਬਾਅਦ ਏਅਰ ਇੰਡੀਆ ’ਚ ਤੇਜ਼ੀ ਨਾਲ ਬਦਲਾਅ ਹੋ ਰਹੇ ਹਨ। ਕੰਪਨੀ ਨੇ ਨਾਲ ਹੀ 500 ਜਹਾਜ਼ ਲੈਣ ਦੀ ਵੀ ਯੋਜਨਾ ਬਣਾਈ ਹੈ ਪਰ ਏਵੀਏਸ਼ਨ ਇੰਡਸਟਰੀ ਦੇ ਇਤਿਹਾਸ ਦੀ ਸਭ ਤੋਂ ਵੱਡੀ ਡੀਲ ਮੁਸ਼ਕਲ ’ਚ ਪੈ ਸਕਦੀ ਹੈ। ਇਸ ਦਾ ਕਾਰਣ ਇਹ ਹੈ ਕਿ ਇੰਜਣ ਬਣਾਉਣ ਵਾਲੀਆਂ ਕੰਪਨੀਆਂ ਏਅਰ ਇੰਡੀਆ ਨੂੰ ਕੋਈ ਛੋਟ ਦੇਣ ਨੂੰ ਤਿਆਰ ਨਹੀਂ ਹੈ। ਆਮ ਤੌਰ ’ਤੇ ਮੈਗਾ ਆਰਡਰਸ ਨਾਲ ਇੰਜਣ ਅਤੇ ਮੈਂਟੇਂਨੈਂਸ ’ਤੇ ਛੋਟ ਮਿਲਦੀ ਹੈ ਪਰ ਇੱਥੇ ਰਿਪੇਅਰ ਲਈ ਰੇਟ ’ਤੇ ਮਾਮਲਾ ਫਸਿਆ ਹੋਇਆ ਹੈ। ਏਅਰ ਇੰਡੀਆ ਇਸ ਲਈ ਹਰ ਘੰਟੇ ਦੇ ਹਿਸਾਬ ਨਾਲ ਜੋ ਰੇਟ ਆਫਰ ਕਰ ਰਹੀ ਹੈ, ਇੰਜਣ ਬਣਾਉਣ ਵਾਲੀਆਂ ਕੰਪਨੀਆਂ ਉਸ ਨੂੰ ਮੰਨਣ ਲਈ ਤਿਆਰ ਨਹੀਂ ਹਨ। ਬਲੂਮਬਰਗ ਦੀ ਇਕ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ। ਏਅਰ ਇੰਡੀਆ ਨੇ ਏਅਰਬਸ ਅਤੇ ਬੋਇੰਗ ਤੋਂ 500 ਜਹਾਜ਼ ਲੈਣ ਦੀ ਯੋਜਨਾ ਬਣਾਈ ਹੈ। ਇਸ ਨੂੰ ਏਵੀਏਸ਼ਨ ਦੇ ਇਤਿਹਾਸ ਦੇ ਸਭ ਤੋਂ ਵੱਡੇ ਆਰਡਰਸ ’ਚੋਂ ਇਕ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ-PhonePe ਬਣੀ 12 ਅਰਬ ਡਾਲਰ ਦੀ ਕੰਪਨੀ, ਜੁਟਾਏ 35 ਕਰੋੜ ਡਾਲਰ
ਬੋਇੰਗ ਲਈ 737 ਮੈਕਸ ਲਈ ਇੰਜਣ ਸਪਲਾਈ ਕਰਨ ਵਾਲੀ ਕੰਪਨੀ ਸੀ. ਐੱਫ. ਐੱਮ. ਇੰਟਰਨੈਸ਼ਨਲ ਕਿਸੇ ਤਰ੍ਹਾਂ ਦੀ ਛੋਟ ਦੇਣ ਨੂੰ ਤਿਆਰ ਨਹੀਂ ਹੈ। ਇਹ ਜਨਰਲ ਇਲੈਕਟ੍ਰਿਕ ਕੰਪਨੀ ਅਤੇ ਸੈਫਰਨ ਐੱਸ. ਏ. ਦਾ ਜੁਆਇੰਟ ਵੈਂਚਰ ਹੈ। ਸੀ. ਐੱਫ. ਐੱਮ. ਇੰਟਰਨੈਸ਼ਨਲ ਅਤੇ ਉਸ ਦੀ ਮੁਕਾਬਲੇਬਾਜ਼ ਕੰਪਨੀ ਰੇਥੀਆਨ ਤਕਨਾਲੋਜੀ ਕਾਰਪੋਰੇਸ਼ਨ ਦੀ ਪ੍ਰੈਟ ਐਂਡ ਵ੍ਹਹੀਟਨੀ ਡਿਵੀਜ਼ਨ ਨੂੰ ਬੋਇੰਗ ਅਤੇ ਏਅਰਬਸ ਦੇ ਨਵੀਂ ਪੀੜ੍ਹੀ ਦੇ ਜਹਾਜ਼ਾਂ ਤੋਂ ਦਿੱਕਤ ਹੈ। ਇਨ੍ਹਾਂ ਜਹਾਜ਼ਾਂ ਦੀ ਬਹੁਤ ਛੇਤੀ ਮੁਰੰਮਤ ਕਰਨੀ ਪੈ ਰਹੀ ਹੈ। ਇਸ ਕਾਰਣ ਉਨ੍ਹਾਂ ਦੇ ਮਾਰਜ਼ਨ ’ਤੇ ਅਸਰ ਪੈ ਰਿਹਾ ਹੈ। ਏਅਰ ਇੰਡੀਆ ਪਿਛਲੇ 10 ਮਹੀਨਿਆਂ ਤੋਂ 500 ਜਹਾਜ਼ਾਂ ਦੀ ਖਰੀਦ ਲਈ ਗੱਲ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸੇ ਮਹੀਨੇ ਇਸ ਦਾ ਐਲਾਨ ਹੋ ਸਕਦਾ ਹੈ।

ਇਹ ਵੀ ਪੜ੍ਹੋ-ਦਸੰਬਰ 2022 ’ਚ ਹਵਾਈ ਯਾਤਰਾ ’ਚ ਹੋਇਆ ਵਾਧਾ, ਇੰਡੀਗੋ ਰਹੀ ਪਹਿਲੀ ਪਸੰਦ
ਮੌਕੇ ਦਾ ਫਾਇਦਾ ਉਠਾਉਣ ਦੀ ਤਿਆਰੀ
ਇਸ ਬਾਰੇ ਸੀ. ਐੱਫ. ਐੱਮ. ਦੇ ਇਕ ਪ੍ਰਤੀਨਿਧੀ ਨੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ। ਬੋਇੰਗ ਅਤੇ ਏਅਰਬਸ ਨੇ ਵੀ ਕੋਈ ਜਵਾਬ ਨਹੀਂ ਦਿੱਤਾ। ਬੋਇੰਗ 737 ਜਹਾਜ਼ਾਂ ’ਤੇ ਸੀ. ਐੱਫ. ਐੱਮ. ਦਾ ਇੰਜਣ ਲਗਦਾ ਹੈ ਜਦ ਕਿ ਏਅਰਬਸ ਦੇ ਏ320 ਜਹਾਜ਼ਾਂ ’ਤੇ ਸੀ. ਐੱਫ. ਐੱਮ. ਜਾਂ ਪ੍ਰੈਟ ਦੋਹਾਂ ਦੇ ਇੰਜਣ ਲੱਗ ਸਕਦੇ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਏਅਰ ਇੰਡੀਆ ਮੈਨੇਜਮੈਂਟ ਨੇ ਏਅਰਬਸ ਨਾਲ ਡੀਲ ’ਤੇ ਕੰਮ ਪੂਰਾ ਕਰ ਲਿਆ ਹੈ ਪਰ ਹਾਲੇ ਇਸ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ। ਮਹਾਮਾਰੀ ਤੋਂ ਬਾਅਦ ਏਅਰਲਾਈਨ ਇੰਡਸਟਰੀ ’ਚ ਚੰਗੀ ਰਿਕਵਰੀ ਹੋ ਰਹੀ ਹੈ। ਏਅਰ ਇੰਡੀਆ ਇਸ ਦਾ ਪੂਰਾ ਫਾਇਦਾ ਉਠਾਉਣਾ ਚਾਹੁੰਦੀ ਹੈ। ਇਹੀ ਕਾਰਣ ਹੈ ਕਿ ਕੰਪਨੀ ਵੱਡੀ ਗਿਣਤੀ ’ਚ ਜਹਾਜ਼ ਖਰੀਦ ਰਹੀ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News