ਟੁੱਟੀਆਂ ਸੀਟਾਂ ਅਤੇ ਗੰਦੇ ਵਾਸ਼ਰੂਮ, ਏਅਰ ਇੰਡੀਆ ’ਤੇ ਲੱਗਾ 1.5 ਲੱਖ ਰੁਪਏ ਦਾ ਜੁਰਮਾਨਾ

Friday, Jan 23, 2026 - 01:03 PM (IST)

ਟੁੱਟੀਆਂ ਸੀਟਾਂ ਅਤੇ ਗੰਦੇ ਵਾਸ਼ਰੂਮ, ਏਅਰ ਇੰਡੀਆ ’ਤੇ ਲੱਗਾ 1.5 ਲੱਖ ਰੁਪਏ ਦਾ ਜੁਰਮਾਨਾ

ਨਵੀਂ ਦਿੱਲੀ - ਦਿੱਲੀ ਦੀ ਇਕ ਜ਼ਿਲਾ ਖਪਤਕਾਰ ਅਦਾਲਤ ਨੇ ਲੰਬੀ ਇੰਟਰਨੈਸ਼ਨਲ ਫਲਾਈਟ ’ਚ ਸੇਵਾਵਾਂ ’ਚ ਕਮੀ ਪਾਏ ਜਾਣ ’ਤੇ ਏਅਰ ਇੰਡੀਆ ਨੂੰ ਇਕ ਯਾਤਰੀ ਅਤੇ ਉਸ ਦੀ ਬੇਟੀ ਨੂੰ ਕੁੱਲ 1.5 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਇਹ ਹੁਕਮ ਨਵੀਂ ਦਿੱਲੀ ਦੀ ਡਿਸਟ੍ਰਿਕਟ ਕੰਜ਼ਿਊਮਰ ਡਿਸਪਿਊਟਸ ਰਿਡਰੈਸਲ ਕਮਿਸ਼ਨ-VI ਨੇ ਦਿੱਤਾ ਹੈ।

ਇਹ ਵੀ ਪੜ੍ਹੋ :      ਆਧਾਰ ਕਾਰਡ ਧਾਰਕਾਂ ਨੂੰ ਤੁਰੰਤ ਮਿਲਣਗੇ 90,000 ਰੁਪਏ, ਜਾਣੋ ਕਿਵੇਂ

ਕੀ ਸੀ ਮਾਮਲਾ

ਇਹ ਮਾਮਲਾ ਗ੍ਰੀਨ ਪਾਰਕ ਐਕਸਟੈਂਸ਼ਨ ਨਿਵਾਸੀ ਸ਼ੈਲੇਂਦਰ ਭਟਨਾਗਰ ਦੀ ਸ਼ਿਕਾਇਤ ’ਤੇ ਸਾਹਮਣੇ ਆਇਆ। ਉਨ੍ਹਾਂ ਨੇ ਸਤੰਬਰ 2023 ’ਚ ਆਪਣੀ ਬੇਟੀ ਨਾਲ ਮੇਕ ਮਾਈ ਟ੍ਰਿਪ ਰਾਹੀਂ ਬੁੱਕ ਕੀਤੀ ਗਈ ਇਕਾਨਮੀ ਕਲਾਸ ਟਿਕਟ ’ਤੇ ਏਅਰ ਇੰਡੀਆ ਦੀ ਦਿੱਲੀ-ਨਿਊਯਾਰਕ-ਦਿੱਲੀ ਫਲਾਈਟ ਰਾਹੀਂ ਯਾਤਰਾ ਕੀਤੀ ਸੀ।

ਇਹ ਵੀ ਪੜ੍ਹੋ :     Gold ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ, ਸਾਲ ਦੇ ਅੰਤ ਤੱਕ ਕੀਮਤਾਂ 'ਤੇ ਮਾਹਰਾਂ ਦਾ ਖੁਲਾਸਾ

ਸ਼ਿਕਾਇਤ ’ਚ ਕਿਹਾ ਗਿਆ ਕਿ ਲੰਬੀ ਉਡਾਣ ਦੌਰਾਨ ਸੀਟਾਂ ਟੁੱਟੀਆਂ ਅਤੇ ਆਰਾਮਦਾਇਕ ਨਹੀਂ ਸਨ, ਕਾਲ ਬਟਨ ਅਤੇ ਕੰਟਰੋਲ ਕੰਮ ਨਹੀਂ ਕਰ ਰਹੇ ਸਨ, ਐਂਟਰਟੇਨਮੈਂਟ ਸਕ੍ਰੀਨ ਖਰਾਬ ਸੀ, ਵਾਸ਼ਰੂਮ ਗੰਦੇ ਸਨ, ਜਹਾਜ਼ ਦੇ ਅੰਦਰ ਬਦਬੂ ਸੀ ਅਤੇ ਖਾਣ-ਪੀਣ ਦੀ ਕੁਆਲਿਟੀ ਵੀ ਖਰਾਬ ਸੀ। ਇਸ ਦੇ ਬਾਵਜੂਦ ਕੈਬਿਨ ਕਰੂ ਨੇ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ। ਉਨ੍ਹਾਂ ਨੂੰ ਪੂਰੇ ਰਸਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸ਼ਿਕਾਇਤ ਕਰਨ ’ਤੇ ਏਅਰ ਇੰਡੀਆ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਡਾਣ ਤੋਂ ਪਹਿਲਾਂ ਜਹਾਜ਼ ਦੀ ਰੂਟੀਨ ਜਾਂਚ ਕੀਤੀ ਗਈ ਸੀ ਅਤੇ ਉਸ ਨੂੰ ਆਪਰੇਸ਼ਨ ਲਈ ਕਲੀਅਰ ਕੀਤਾ ਗਿਆ ਸੀ। ਏਅਰਲਾਈਨ ਨੇ ਇਹ ਵੀ ਦਾਅਵਾ ਕੀਤਾ ਕਿ ਸ਼ਿਕਾਇਤਕਰਤਾ ਨੇ ਬਿਜ਼ਨੈੱਸ ਕਲਾਸ ’ਚ ਅਪਗ੍ਰੇਡ ਦੀ ਮੰਗ ਕੀਤੀ ਸੀ ਪਰ ਸੀਟਾਂ ਉਪਲੱਬਧ ਨਾ ਹੋਣ ਕਾਰਨ ਇਹ ਸੰਭਵ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ :     ਕੀ ਇੱਕ ਵਿਧਵਾ ਨੂੰਹ ਆਪਣੇ ਸਹੁਰੇ ਦੀ ਜਾਇਦਾਦ 'ਚੋਂ ਮੰਗ ਸਕਦੀ ਹੈ ਗੁਜ਼ਾਰਾ ਭੱਤਾ?

ਕੀ ਕਿਹਾ ਜ਼ਿਲਾ ਖਪਤਕਾਰ ਅਦਾਲਤ ਨੇ

ਕਮਿਸ਼ਨ ਦੀ ਚੇਅਰਪਰਸਨ ਪੂਨਮ ਚੌਧਰੀ ਅਤੇ ਮੈਂਬਰ ਸ਼ੇਖਰ ਚੰਦਰ ਦੀ ਬੈਂਚ ਨੇ ਦਿੱਤੇ ਹੁਕਮ ’ਚ ਕਿਹਾ ਕਿ ਸ਼ਿਕਾਇਤਕਰਤਾ ਨੂੰ ਮਾਨਸਿਕ ਪ੍ਰੇਸ਼ਾਨੀ ਅਤੇ ਸ਼ੋਸ਼ਣ ਲਈ ਮੁਆਵਜ਼ਾ ਲੈਣ ਦਾ ਪੂਰਾ ਹੱਕ ਹੈ, ਕਿਉਂਕਿ ਉਨ੍ਹਾਂ ਤੋਂ ਉਨ੍ਹਾਂ ਸਹੂਲਤਾਂ ਲਈ ਪੈਸਾ ਲਿਆ ਗਿਆ ਸੀ, ਜੋ ਉਨ੍ਹਾਂ ਨੂੰ ਦਿੱਤੀਆਂ ਨਹੀਂ ਗਈਆਂ।

ਇਹ ਵੀ ਪੜ੍ਹੋ :     ਕਰਜ਼ਾ ਲੈਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਵੱਡੀ ਖ਼ਬਰ, RBI ਨੇ CIBIL Score ਦੇ ਨਿਯਮ ਬਦਲੇ

ਹੁਕਮ ਅਨੁਸਾਰ ਏਅਰ ਇੰਡੀਆ ਨੂੰ ਸ਼ਿਕਾਇਤਕਰਤਾ ਅਤੇ ਉਨ੍ਹਾਂ ਦੀ ਬੇਟੀ ਨੂੰ 50,000-50,000 ਰੁਪਏ ਮੁਆਵਜ਼ੇ ਦੇ ਤੌਰ ’ਤੇ ਅਤੇ 50,000 ਰੁਪਏ ਮੁਕੱਦਮੇ ਦੇ ਖਰਚੇ ਵਜੋਂ ਦੇਣੇ ਪੈਣਗੇ। ਟਿਕਟ ਦੀ ਰਕਮ ਵਾਪਸ ਕਰਨ ਦੀ ਮੰਗ ਨੂੰ ਕਮਿਸ਼ਨ ਨੇ ਇਹ ਕਹਿੰਦੇ ਹੋਏ ਖਾਰਿਜ ਕਰ ਦਿੱਤਾ ਕਿ ਯਾਤਰੀਆਂ ਨੇ ਆਪਣੀ ਯਾਤਰਾ ਪੂਰੀ ਕਰ ਲਈ ਸੀ।

ਇਹ ਵੀ ਪੜ੍ਹੋ :      ਤੇਲ ਤੋਂ ਬਾਅਦ ਹੁਣ ਸਾਊਦੀ ਅਰਬ ਦੀ ਧਰਤੀ ਨੇ ਉਗਲਿਆ ਸੋਨਾ, 4 ਥਾਵਾਂ 'ਤੇ ਮਿਲਿਆ ਵਿਸ਼ਾਲ ਖ਼ਜ਼ਾਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News