ਏਅਰ ਇੰਡੀਆ ਐਕਸਪ੍ਰੈੱਸ ਦਾ ਮਾਲੀਆ 40 ਫੀਸਦੀ ਵਧਿਆ
Friday, Feb 07, 2020 - 10:31 PM (IST)

ਨਵੀਂ ਦਿੱਲੀ (ਯੂ. ਐੱਨ. ਅਾਈ.)-ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਦੀ ਪੂਰਨ ਮਾਲਕੀ ਵਾਲੀ ਇਕਾਈ ਏਅਰ ਇੰਡੀਆ ਐਕਸਪ੍ਰੈੱਸ ਦਾ ਮਾਲੀਆ ਚਾਲੂ ਵਿੱਤੀ ਸਾਲ ਦੀ ਪਹਿਲੀ ਿਛਮਾਹੀ ’ਚ 40 ਫੀਸਦੀ ਵਧਿਆ ਹੈ। ਏਅਰ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਸ਼ਵਿਨੀ ਲੋਹਾਨੀ ਨੇ ਇਕ ਟਵੀਟ ਕਰ ਕੇ ਦੱਸਿਆ ਕਿ ਇਸ ਦੌਰਾਨ ਕੰਪਨੀ ਦਾ ਕਰ ਤੋਂ ਅਗਾਊਂ ਲਾਭ 680 ਕਰੋਡ਼ ਰੁਪਏ ਰਿਹਾ। ਇਹ ਵਿੱਤੀ ਸਾਲ 2018-19 ਦੀ ਪਹਿਲੀ ਛਿਮਾਹੀ ਦੇ ਮੁਕਾਬਲੇ 283 ਫੀਸਦੀ ਜ਼ਿਆਦਾ ਹੈ। ਉਨ੍ਹਾਂ ਲਿਖਿਆ, ‘‘ਜਨਤਕ ਖੇਤਰ ਦੀ ਇਸ ਸਸਤੀ ਏਅਰਲਾਈਨ ਨੇ ਇਕ ਰਸਤਾ ਵਿਖਾਇਆ ਹੈ।’’