ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈੱਸ ਨੂੰ ਇਕੱਠਿਆਂ ਵੇਚ ਸਕਦੀ ਹੈ ਸਰਕਾਰ

Thursday, Nov 02, 2017 - 11:50 PM (IST)

ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈੱਸ ਨੂੰ ਇਕੱਠਿਆਂ ਵੇਚ ਸਕਦੀ ਹੈ ਸਰਕਾਰ

ਨਵੀਂ ਦਿੱਲੀ— ਰਾਸ਼ਟਰੀ ਲੋਕਤੰਤਰ ਗਠਜੋੜ ਸਰਕਾਰ (ਐੱਨ. ਡੀ. ਏ.) ਜੂਨ 2018 ਤੱਕ ਰਾਸ਼ਟਰੀ ਕਰੀਅਰ ਏਅਰ ਇੰਡੀਆ ਨੂੰ ਵੇਚਣ ਲਈ ਆਪਣੀ ਯੋਜਨਾ ਨੂੰ ਅੰਤਿਮ ਰੂਪ ਦੇਣ ਦੀ ਯੋਜਨਾ ਬਣ ਰਹੀ ਹੈ ਅਤੇ ਇਸ ਦੇ ਨਾਲ-ਨਾਲ ਉਹ ਘੱਟ ਲਾਗਤ ਅੰਤਰਰਾਸ਼ਟਰੀ ਏਅਰ ਲਾਈਨ ਇੰਡੀਅਨ ਐਕਸਪ੍ਰੈੱਸ ਸਮੇਤ ਕੋਰ ਏਅਰ ਲਾਈਨ ਸੰਚਾਲਨ ਨੂੰ ਵੀ ਵੇਚਣ ਲਈ ਉਤਸੁਕ ਹੈ।
ਇਸ ਦਾ ਫੈਸਲਾ ਏਅਰ ਇੰਡੀਆ ਸਪੈਸੀਫਿਕ ਅਲਟਰਨੇਟਿਵ ਮੈਕੇਨਿਜ਼ਮ ਮੰਤਰੀ ਦੇ ਇਕ ਸਮੂਹ, ਜਿਸ ਦੀ ਅਗਵਾਈ ਵਿੱਤ ਮੰਤਰੀ ਅਰੁਣ ਜੇਤਲੀ ਨੇ ਕੀਤੀ, ਵੱਲੋਂ ਲਿਆ ਗਿਆ। ਲਏ ਗਏ ਫੈਸਲੇ ਅਨੁਸਾਰ ਕੇਂਦਰ ਸਰਕਾਰ ਏਅਰ ਇੰਡੀਆ (ਏ. ਆਈ.) ਦੀ ਖੇਤਰੀ ਏਅਰਲਾਈਨ ਅਲਾਇੰਸ ਏਅਰ ਨੂੰ ਵੱਖਰੇ ਤੌਰ 'ਤੇ ਸਰਬ ਵਿਆਪਕ ਬੋਲੀਕਾਰਾਂ ਵੱਲੋਂ ਬੋਲੀ ਲਾਉਣ ਤੇ ਵੇਚਣ ਦਾ ਵਿਚਾਰ ਰੱਖਦੀ ਹੈ, ਜਦਕਿ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਨੂੰ ਇਕੱਠਿਆਂ ਵੇਚਣ ਦਾ ਵਿਚਾਰ ਹੈ। ਸਰਕਾਰ ਦੇ ਉੱਚ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਤਰੀਆਂ ਦੇ ਸਮੂਹ ਨੇ ਸਤੰਬਰ ਦੇ ਮਹੀਨੇ ਵਿਚ ਏਅਰ ਇੰਡੀਆ ਗਰਾਊਂਡ ਹੈਂਡਲਿੰਗ ਸਬਸਿਡੀਅਰੀ-ਏਅਰ ਇੰਡੀਆ ਏਅਰ ਟਰਾਂਸਪੋਰਟ ਸਰਵਿਸ ਲਿਮਟਿਡ (ਏ. ਆਈ. ਏ. ਟੀ. ਐੱਸ. ਐੱਲ.) ਤੇ ਇਸ ਦੀ ਸਾਂਭ-ਸੰਭਾਲ, ਮੁਰੰਮਤ ਤੇ ਓਵਰਆਲ ਯੂਨਿਟ ਦੀ ਵਿਕਰੀ ਲਈ ਵੱਖਰੇ ਸਰਬ ਵਿਆਪਕ ਬੋਲੀਕਾਰਾਂ ਜਾਂ ਇੱਛੁਕ ਬੋਲੀਕਾਰਾਂ ਨੂੰ ਸੱਦਾ ਦਿੱਤਾ ਜਾਵੇ। 
ਮਿਲ ਸਕਦੇ ਹਨ ਅੰਤਰਰਾਸ਼ਟਰੀ ਏਅਰਲਾਈਨਜ਼ ਤੋਂ ਚਾਹਵਾਨ ਬੋਲੀਕਾਰ
ਸੂਤਰਾਂ ਨੇ ਦੱਸਿਆ ਕਿ ਸਿਆਣਪ ਇਹ ਹੈ ਕਿ ਅਸੀਂ ਜੇਕਰ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਵਾਸਤੇ ਮਿਲ ਕੇ ਬੋਲੀਆਂ ਨੂੰ ਸੱਦਾ ਦੇਈਏ ਤਾਂ ਅਸੀਂ ਅੰਤਰਰਾਸ਼ਟਰੀ ਏਅਰਲਾਈਨਜ਼ ਤੋਂ ਚਾਹਵਾਨ ਬੋਲੀਕਾਰਾਂ ਨੂੰ ਤਲਾਸ਼ ਸਕਦੇ ਹਾਂ, ਜਦ ਕਿ ਅਲਾਇੰਸ ਏਅਰ ਖੇਤਰੀ ਘਰੇਲੂ ਰੂਟਾਂ 'ਤੇ ਪ੍ਰਮੁੱਖ ਤੌਰ 'ਤੇ ਉਡਾਣਾਂ ਦਾ ਸੰਚਾਲਨ ਕਰਦਾ ਹੈ ਅਤੇ ਚੰਗੀ ਗੱਲ ਇਹ ਹੈ ਕਿ ਇਸ ਨੂੰ ਵੱਖਰੇ ਤੌਰ 'ਤੇ ਵੇਚਿਆ ਜਾਵੇ। ਸੂਤਰਾਂ ਮੁਤਾਬਕ ਜੇਕਰ ਮਿਲ ਕੇ ਵਿਕਰੀ ਕੀਤੀ ਜਾਂਦੀ ਹੈ ਤਾਂ ਇਸ ਨਾਲ ਉਹ ਗੱਲ ਨਹੀਂ ਬਣਦੀ, ਜੇਕਰ ਵੱਖਰੇ ਬੋਲੀਕਾਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਏਅਰ ਇੰਡੀਆ ਦੀ ਕੀਮਤ ਵਧਦੀ ਹੈ। 
ਇੰਡੀਗੋ ਵੀ ਬੋਲੀਕਾਰਾਂ ਦੀ ਸੂਚੀ 'ਚ
ਹੁਣ ਤੱਕ ਘੱਟ ਲਾਗਤ ਏਅਰ ਲਾਈਨ ਇੰਡੀਗੋ ਨੇ ਮੁੱਖ ਤੌਰ 'ਤੇ ਏਅਰ ਇੰਡੀਆ ਅੰਤਰਰਾਸ਼ਟਰੀ ਸੰਚਾਲਕਾਂ ਸਮੇਤ ਏਅਰ ਇੰਡੀਆ ਐਕਸਪ੍ਰੈੱਸ, ਜੋ ਕੇਰਲਾ ਤੋਂ ਵੱਖ-ਵੱਖ ਉਡਾਣਾਂ ਖਾੜੀ ਦੇਸ਼ਾਂ, ਮੱਧ ਪੂਰਬੀ ਅਤੇ ਦੱਖਣ ਪੂਰਬੀ ਏਸ਼ੀਆ ਦੀਆਂ ਉਡਾਣਾਂ ਭਰਦੀ ਹੈ, ਨੂੰ ਖਰੀਦਣ ਵਿਚ ਆਪਣੀ ਰੁਚੀ ਪ੍ਰਗਟ ਕੀਤੀ ਹੈ। ਜਦਕਿ ਤੁਰਕੀ ਦੀ ਸੈਲੀਬੀ ਐਵੀਏਸ਼ਨ ਹੋਲਡਿੰਗ ਅਤੇ ਦਿੱਲੀ ਆਧਾਰਿਤ ਬਰਡ ਗਰੁੱਪ ਵੀ ਏਅਰ ਇੰਡੀਆ ਦੀ ਗਰਾਊਂਡ ਹੈਂਡਲਿੰਗ ਆਰਮ, ਭਾਰਤ ਦੀ ਪੁਰਾਤਨ ਐੱਮ. ਆਰ. ਓ. ਫਰਮ ਏਅਰ ਵਰਕਸ ਏ. ਆਈ. ਟੀ. ਐੱਸ. ਐੱਲ. ਨੂੰ ਖਰੀਦਣ ਲਈ ਇੱਛੁਕ ਹੈ। 
ਵਰਣਨਯੋਗ ਹੈ ਕਿ ਜੂਨ ਨੇ ਆਖਰੀ ਹਫਤੇ ਆਰਥਿਕ ਮਾਮਲੇ 'ਤੇ ਕੈਬਨਿਟ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸੂਲਨ ਹਾਂ-ਪੱਖੀ ਹੁੰਗਾਰਾ ਭਰਿਆ ਸੀ। ਇਸ ਲਈ ਅਰੁਣ ਜੇਤਲੀ ਵਿੱਤ ਮੰਤਰੀ ਦੀ ਅਗਵਾਈ ਹੇਠ ਮੰਤਰੀਆਂ ਦਾ ਗਰੁੱਪ ਇਸ ਦਿਸ਼ਾ ਵੱਲ ਜੂਨ 2018 ਤੋਂ ਹਾਂ-ਪੱਖੀ ਕਦਮ ਚੁੱਕਿਆ ਜਾ ਰਿਹਾ ਹੈ।


Related News