ਏਅਰ ਇੰਡੀਆ ਦੀਆਂ ਮੁਸ਼ਕਿਲਾਂ ਵਧੀਆਂ, 100 ਫੀਸਦੀ  ਹਿੱਸੇਦਾਰੀ ਵੇਚ ਸਕਦੀ ਹੈ ਮੋਦੀ ਸਰਕਾਰ

08/24/2019 2:29:54 PM

ਨਵੀਂ ਦਿੱਲੀ—ਸਰਕਾਰੀ ਐਵੀਏਸ਼ਨ ਕੰਪਨੀ ਏਅਰ ਇੰਡੀਆ ਦੀਆਂ ਮੁਸ਼ਕਿਲਾਂ ਘਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਕੰਪਨੀ 'ਤੇ ਕਰਜ਼ ਦਾ ਬੋਝ ਲਗਾਤਾਰ ਵਧ ਰਿਹਾ ਹੈ, ਪੈਸੇ ਨਹੀਂ ਹੋਣ ਦੀ ਵਜ੍ਹਾ ਨਾਲ ਸੰਚਾਲਨ 'ਚ ਵੀ ਪ੍ਰੇਸ਼ਾਨੀ ਆਉਣ ਲੱਗੀ ਹੈ। ਮੀਡੀਆ ਰਿਪੋਰਟ ਮੁਤਾਬਕ ਏਅਰ ਇੰਡੀਆ 'ਤੇ ਈਂਧਨ ਭਰਵਾਉਣ ਦਾ ਬਕਾਇਆ ਹੀ ਕਰੀਬ ਕਰੋੜਾਂ ਰੁਪਏ ਦਾ ਹੈ। 22 ਅਗਸਤ ਨੂੰ 6 ਏਅਰਪੋਰਟ 'ਤੇ ਤੇਲ ਕੰਪਨੀਆਂ ਨੇ ਏਅਰ ਇੰਡੀਆ ਨੂੰ ਈਂਧਣ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਏਅਰਲਾਈਨ ਦੇ ਕੋਲ ਆਪਣੇ ਕਰਮਚਾਰੀਆਂ ਨੂੰ ਸੈਲਰੀ ਦੇਣ ਤੱਕ ਦੇ ਪੈਸੇ ਨਹੀਂ ਹਨ। ਪਿਛਲੇ ਦਿਨੀਂ ਸਰਕਾਰ ਨੇ ਕੰਪਨੀ 'ਚ ਵਿਆਪਕ ਪੱਧਰ 'ਤੇ ਸਾਰੀਆਂ ਨਿਯੁਕਤੀਆਂ ਅਤੇ ਪ੍ਰਮੋਸ਼ਨਾਂ ਨੂੰ ਰੋਕਣ ਦਾ ਨਿਰਦੇਸ਼ ਦਿੱਤਾ ਸੀ। 

PunjabKesari
ਸਰਕਾਰ ਏਅਰ ਇੰਡੀਆ ਲਈ ਬੋਲੀ ਲਗਾਉਣ ਵਾਲਿਆਂ ਨੂੰ ਲੱਭ ਰਹੀ ਹੈ। ਨਿੱਜੀਕਰਣ ਦੀ ਪ੍ਰਕਿਰਿਆ ਨੂੰ ਅੰਜ਼ਾਮ ਦੇਣ ਲਈ ਗਰੁੱਪ ਆਫ ਮਿਨੀਸਟਰਸ (ਜੀ.ਓ.ਐੱਮ.) ਦਾ ਗਠਨ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਅਗਲੇ ਹਫਤੇ ਜੀ.ਓ.ਐੱਮ. ਦੀ ਬੈਠਕ ਹੋਣ ਵਾਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਏਅਰ ਇੰਡੀਆ ਦੇ ਅਧਿਕਾਰੀਆਂ ਦੀ ਇਕ ਅੰਤਰਿਕ ਮੀਟਿੰਗ ਹੋਵੇਗੀ। ਮੰਤਰਾਲੇ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਰਕਾਰ ਏਅਰ ਇੰਡੀਆ 'ਚ 100 ਫੀਸਦੀ ਸ਼ੇਅਰ ਵੇਚਣ ਦੀ ਤਿਆਰੀ 'ਚ ਹੈ। 
ਪਿਛਲੇ ਦਿਨੀਂ ਇਕ ਰਿਪੋਰਟ ਆਈ ਸੀ ਜਿਸ ਦੇ ਮੁਤਾਬਕ ਏਅਰਲਾਈਨ 'ਤੇ 58000 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ ਹੈ ਜਦੋਂਕਿ ਪੂਰਾ ਨੁਕਸਾਨ ਕਰੀਬ 70000 ਕਰੋੜ ਰੁਪਏ ਦਾ ਹੈ। ਏਅਰਲਾਈਨ ਨੂੰ ਹਰ ਮਹੀਨੇ 300 ਕਰੋੜ ਤਾਂ ਸਿਰਫ ਕਰਮਚਾਰੀਆਂ ਦੀ ਸੈਲਰੀ ਲਈ ਚਾਹੀਦਾ। ਏਅਰਲਾਈਨ ਦੇ ਕੋਲ ਅਕਤੂਬਰ ਦੇ ਬਾਅਦ ਕਰਮਚਾਰੀਆਂ ਨੂੰ ਦੇਣ ਲਈ ਪੈਸੇ ਵੀ ਨਹੀਂ ਬਚੇ ਹਨ। ਅਜਿਹੇ 'ਚ ਜੀ.ਓ.ਐੱਮ. ਛੇਤੀ ਏਅਰਲਾਈਨ ਦੇ ਤਕਦੀਰ ਦਾ ਫੈਸਲਾ ਕਰਨਗੇ।


Aarti dhillon

Content Editor

Related News