ਸਰਕਾਰੀ ਮਦਦ ਮਿਲਣ ਦੇ ਬਾਵਜੂਦ ਏਅਰ ਫਰਾਂਸ 7500 ਤੋਂ ਜ਼ਿਆਦਾ ਕਾਮਿਆਂ ਦੀ ਕਰੇਗੀ ਛਾਂਟੀ

07/05/2020 11:10:36 AM

ਨਵੀਂ ਦਿੱਲੀ (ਰਾਇਟਰ) : ਸਰਕਾਰੀ ਸਹਾਇਤਾ ਮਿਲਣ ਦੇ ਬਾਵਜੂਦ ਫਰਾਂਸ ਦੀ ਜਹਾਜ਼ਰਾਨੀ ਕੰਪਨੀ ਏਅਰ ਫਰਾਂਸ ਨੇ 7500 ਤੋਂ ਵੱਧ ਕਾਮਿਆਂ ਦੀ ਛਾਂਟੀ ਕਰਨ ਯਾਨੀ ਕੱਢਣ ਦਾ ਫੈਸਲਾ ਕੀਤਾ ਹੈ। ਇਸ 'ਚ ਉਸ ਦੀ ਸਿਸਟਰ ਏਅਰਲਾਈਨ ਕੰਪਨੀ ਹੋਪ ਤੋਂ ਕੀਤੀ ਜਾਣ ਵਾਲੀ ਛਾਂਟੀ ਵੀ ਸ਼ਾਮਲ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਣ ਕਾਰੋਬਾਰ ਪ੍ਰਭਾਵਿਤ ਹੋਣ ਕਾਰਣ ਏਅਰ ਫਰਾਂਸ ਨੇ ਇਹ ਫੈਸਲਾ ਕੀਤਾ ਹੈ। ਕੰਪਨੀ ਦੇ ਕਰਮਚਾਰੀ ਇਸ ਫ਼ੈਸਲੇ ਦਾ ਵਿਰੋਧ ਕਰ ਰਹੇ ਹਨ।

ਰਿਪੋਰਟ ਮੁਤਾਬਕ ਕਰਮਚਾਰੀ ਯੂਨੀਅਨ ਨਾਲ ਗੱਲਬਾਤ ਤੋਂ ਬਾਅਦ ਏਅਰ ਫਰਾਂਸ 2022 ਤੱਕ 6560 ਕਾਮਿਆਂ ਦੀ ਛਾਂਟੀ ਕਰੇਗੀ। ਇਹ ਕੰਪਨੀ ਦੀਆਂ ਕੁਲ ਨੌਕਰੀਆਂ ਦਾ 16 ਫ਼ੀਸਦੀ ਹੈ। ਉਥੇ ਹੀ ਹੋਪ ਦੇ ਕੁਲ ਵਰਕਫੋਰਸ ਦਾ 42 ਫ਼ੀਸਦੀ ਹੈ। ਫਰੈਂਕੋ ਡਚ ਗਰੁੱਪ ਦੀ ਕੰਪਨੀ ਏਅਰ ਫਰਾਂਸ ਨੂੰ ਕੋਰੋਨਾ ਕਾਰਣ ਰੋਜ਼ਾਨਾ 15 ਮਿਲੀਅਨ ਯੂਰੋ ਦਾ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਕੰਪਨੀ ਦੇ ਮਾਲੀਏ 'ਚ 95 ਫ਼ੀਸਦੀ ਦੀ ਕਮੀ ਆਈ ਹੈ। ਏਅਰ ਫਰਾਂਸ ਦਾ ਕਹਿਣਾ ਹੈ ਕਿ 2019 ਦੇ ਪੱਧਰ ਦਾ ਏਅਰ ਟ੍ਰੈਫਿਕ ਪਰਤਣ 'ਚ 2024 ਤੱਕ ਦਾ ਸਮਾਂ ਲੱਗੇਗਾ।

ਫਰਾਂਸ ਸਰਕਾਰ ਨੇ 7.9 ਬਿਲੀਅਨ ਡਾਲਰ ਦੀ ਮਦਦ ਦਿੱਤੀ
ਫਰਾਂਸ ਦੀ ਸਰਕਾਰ ਨੇ ਏਅਰ ਫਰਾਂਸ ਨੂੰ ਸਰਵਾਈਵ ਕਰਨ ਲਈ 7.9 ਬਿਲੀਅਨ ਡਾਲਰ ਕਰੀਬ 58 ਹਜ਼ਾਰ ਕਰੋੜ (1 ਡਾਲਰ ਦੇ ਮੁਕਾਬਲੇ 74.68 ਰੁਪਏ ਦੀ ਐਕਸਚੇਜ਼ ਦਰ ਮੁਤਾਬਕ) ਦੀ ਮਦਦ ਦਿੱਤੀ ਹੈ। ਇਸ 'ਚ ਸਰਕਾਰੀ ਲੋਨ ਵੀ ਸ਼ਾਮਲ ਹੈ। ਸਰਕਾਰ ਨੇ ਏਅਰ ਫਰਾਂਸ ਨੂੰ ਜ਼ਰੂਰੀ ਛਾਂਟੀ ਨੂੰ ਟਾਲਣ ਦੀ ਵੀ ਬੇਨਤੀ ਕੀਤੀ ਹੈ। ਏਅਰ ਫਰਾਂਸ ਨੇ ਬਿਆਨ ਜਾਰੀ ਕਰ ਕਿ ਕਿਹਾ ਕਿ ਉਹ ਵਾਲੰਟੀਅਰ ਡਿਪਾਰਚਰ, ਛੇਤੀ ਰਿਟਾਇਰਮੈਂਟ ਅਤੇ ਸਟਾਫ ਮੋਬਿਲਿਟੀ ਨੂੰ ਪਹਿਲ ਦੇਵੇਗੀ। ਕੰਪਨੀ ਦਾ ਕਹਿਣਾ ਹੈ ਕਿ ਵਕੈਂਸੀ ਨੂੰ ਲੈ ਕੇ ਕੋਈ ਨਿਯਮ ਨਹੀਂ ਬਣਾਇਆ ਜਾਵੇਗਾ। ਕੰਪਨੀ ਜੁਲਾਈ ਦੇ ਅਖੀਰ 'ਚ ਰੀ-ਕੰਸਟਰੱਕਸ਼ਨ ਪਲਾਨ ਪੇਸ਼ ਕਰੇਗੀ।

ਏਅਰਬੱਸ ਯੂਰਪ 'ਚ 15000 ਕਰਮਚਾਰੀਆਂ ਦੀ ਛਾਂਟੀ ਕਰੇਗੀ
ਇਕ ਹੋਰ ਏਅਰਲਾਈਨ ਕੰਪਨੀ ਏਅਰਬੱਸ ਯੂਰਪ 'ਚ 15000 ਕਾਮਿਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਹੀ ਹੈ। ਇਨ੍ਹਾਂ 'ਚੋਂ ਲਗਭਗ ਇਕ-ਤਿਹਾਈ ਕਾਮੇ ਫਰਾਂਸ ਤੋਂ ਸ਼ਾਮਲ ਹਨ।


cherry

Content Editor

Related News