ਏਅਰ ਏਸ਼ੀਆ ਇੰਡੀਆ ਦਾ ਲਿਮਟਿਡ ਪੀਰੀਅਡ ਆਫਰ, ਹਵਾਈ ਟਿਕਟਾਂ ''ਤੇ 20 ਫੀਸਦੀ ਛੋਟ

02/16/2019 9:19:12 AM

ਮੁੰਬਈ—ਸਸਤੀ ਉੱਡਾਣ ਸੇਵਾ ਦੇਣ ਵਾਲੀ ਹਵਾਬਾਜ਼ੀ ਕੰਪਨੀ ਏਅਰ ਏਸ਼ੀਆ ਨੇ ਸੀਮਿਤ ਸਮੇਂ ਲਈ ਆਪਣੇ ਨੈੱਟਵਰਕ ਦੀਆਂ ਸੇਵਾਵਾਂ ਦੇ ਕਿਰਾਏ 'ਤੇ 20 ਫੀਸਦੀ ਛੋਟ ਦੀ ਪੇਸ਼ਕਸ਼ ਕੀਤੀ ਹੈ। ਏਅਰ ਏਸ਼ੀਆ ਇੰਡੀਆ 'ਚ ਟਾਟਾ ਗਰੁੱਪ ਦੀ 51 ਫੀਸਦੀ ਅਤੇ ਮਲੇਸ਼ੀਆ ਦੀ ਏਅਰ ਏਸ਼ੀਆ ਦੀ 49 ਫੀਸਦੀ ਹਿੱਸੇਦਾਰੀ ਹੈ।
ਏਅਰ ਏਸ਼ੀਆ ਇੰਡੀਆ ਨੇ ਇਕ ਬਿਆਨ 'ਚ ਕਿਹਾ ਕਿ ਸੱਤ ਦਿਨ ਦੀ ਇਹ ਸੇਲ 18 ਫਰਵਰੀ ਤੋਂ ਸ਼ੁਰੂ ਹੋਵੇਗੀ। ਇਸ ਦੌਰਾਨ ਖਰੀਦੀਆਂ ਗਈਆਂ ਟਿਕਟਾਂ 'ਤੇ 25 ਫਰਵਰੀ ਤੋਂ 31 ਜੁਲਾਈ ਦੇ ਵਿਚਕਾਰ ਯਾਤਰਾ ਕੀਤੀ ਜਾ ਸਕੇਗੀ। ਬਿਆਨ ਮੁਤਾਬਕ ਕੰਪਨੀ ਵੈੱਬਸਾਈਟ ਜਾਂ ਮੋਬਾਇਲ ਐਪ ਤੋਂ ਕੀਤੀ ਜਾਣ ਵਾਲੀ ਸਾਰੀ ਬੁਕਿੰਗ 'ਤੇ ਇਹ ਛੋਟ ਉਪਲੱਬਧ ਹੋਵੇਗੀ। ਯਾਤਰੀ ਸੇਲ ਦੌਰਾਨ ਘਰੇਲੂ ਯਾਤਰਾ ਦੇ ਨਾਲ-ਨਾਲ ਵਿਦੇਸ਼ ਯਾਤਰਾ ਦੇ ਵੀ ਟਿਕਟ ਬੁਕ ਕਰਵਾ ਸਕਦੇ ਹਨ। 
ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਨੀਲ ਭਾਸਕਰਨ ਨੇ ਕਿਹਾ ਕਿ ਇਸ ਛੋਟ ਯੋਜਨਾ ਦੇ ਨਾਲ ਯਾਤਰੀ ਆਪਣੀਆਂ ਛੁੱਟੀਆਂ ਦੇ ਦੌਰਾਨ ਘਟ ਬਜਟ 'ਚ ਵੀ ਦੁਨੀਆ 'ਚ ਕਈ ਸਥਾਨਾਂ 'ਤੇ ਯਾਤਰਾ ਕਰ ਸਕਦੇ ਹਨ।


Aarti dhillon

Content Editor

Related News