2025-26 ਤੱਕ ਤਕਨਾਲੋਜੀ ਨੂੰ ਭਾਰਤੀ GDP ਦਾ 20-25 ਫ਼ੀਸਦੀ ਕਰਨ ਦਾ ਟੀਚਾ : ਰਾਜੀਵ ਚੰਦਰਸ਼ੇਖਰ

Tuesday, Jun 20, 2023 - 01:52 PM (IST)

2025-26 ਤੱਕ ਤਕਨਾਲੋਜੀ ਨੂੰ ਭਾਰਤੀ GDP ਦਾ 20-25 ਫ਼ੀਸਦੀ ਕਰਨ ਦਾ ਟੀਚਾ : ਰਾਜੀਵ ਚੰਦਰਸ਼ੇਖਰ

ਵਾਸ਼ਿੰਗਟਨ (ਭਾਸ਼ਾ) - ਭਾਰਤ ਸਰਕਾਰ ਨੇ 2025-26 ਤੱਕ ਤਕਨਾਲੋਜੀ ਨੂੰ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ 20-25 ਫ਼ੀਸਦੀ ਕਰਨ ਦਾ ਟੀਚਾ ਰੱਖਿਆ ਹੈ। ਭਾਰਤ ਦੇ ਆਈ. ਟੀ. ਮੰਤਰੀ ਰਾਜੀਵ ਚੰਦਰਸ਼ੇਖਰ ਨੇ ਭਾਰਤੀ ਅਮਰੀਕੀ ਉੱਦਮੀਆਂ ਨੂੰ ਇਹ ਗੱਲ ਕਹੀ ਅਤੇ ਉਨ੍ਹਾਂ ਨੂੰ ਭਾਰਤ ’ਚ ਨਿਵੇਸ਼ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਪਿਛਲੇ 9 ਸਾਲਾਂ ’ਚ ਡਿਜ਼ੀਟਲ ਅਰਥਵਿਵਸਥਾ ਦਾ ਵਿਸਤਾਰ ਹੋਇਆ ਹੈ, ਵੰਨ-ਸੁਵੰਨਤਾ ਆਈ ਹੈ। ਇਸ ਸਮੇਂ ਤਕਨੀਕੀ ਖੇਤਰ ’ਚ ਅਜਿਹੀ ਕੋਈ ਥਾਂ ਨਹੀਂ ਹੈ, ਜਿੱਥੇ ਭਾਰਤੀ ਉੱਦਮੀ, ਭਾਰਤੀ ਸਟਾਰਟਅਪ ਮੌਜੂਦ ਨਹੀਂ ਹਨ। 

ਇਹ ਵੀ ਪੜ੍ਹੋ : ਗੋ-ਫਸਟ ਫਲਾਈਟਸ ਦੇ ਮੁਸਾਫਰਾਂ ਨੂੰ ਵੱਡਾ ਝਟਕਾ, 22 ਜੂਨ ਤੱਕ ਸਾਰੀਆਂ ਉਡਾਣ ਸੇਵਾਵਾਂ ਕੀਤੀਆਂ ਰੱਦ

ਚੰਦਰਸ਼ੇਖਰ ਨੇ ਗਲੋਬਲ ਭਾਰਤੀ ਤਕਨਾਲੋਜੀ ਪੇਸ਼ੇਵਰ ਸੰਘ ਦੇ ਸਾਲਾਨਾ ਸੰਮੇਲਨ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦੇ ਹੋਏ ਕਿਹਾ ਕਿ ਸੈਮੀਕੰਡਕਟਰ, ਮਾਈਕ੍ਰੋ-ਇਲੈਕਟ੍ਰਾਨਿਕਸ, ਏ. ਆਈ., ਬਲਾਕਚੇਨ ਅਤੇ ਕੰਪਿਊਟਿੰਗ ਲੈਂਗਵੇਜ ਤੋਂ ਲੈ ਕੇ ਖਪਤਕਾਰ ਇੰਟਰਨੈੱਟ ਤੱਕ, ਹਰ ਥਾਂ ਭਾਰਤੀ ਉੱਦਮੀ ਮੌਜੂਦ ਹਨ। ਉਨ੍ਹਾਂ ਨੇ ਕਿਹਾ ਕਿ ਸਾਡਾ ਟੀਚਾ ਹੈ ਕਿ ਤਕਨਾਲੋਜੀ ਅਤੇ ਡਿਜੀਟਲ ਅਰਥਵਿਵਸਥਾ 2025-26 ਤੱਕ ਕੁੱਲ ਘਰੇਲੂ ਉਤਪਾਦ ਦਾ 20 ਫ਼ੀਸਦੀ ਹੋਵੇਗੀ, ਜੋ ਲਗਭਗ 7.5 ਫ਼ੀਸਦੀ ਦੀ ਦਰ ਨਾਲ ਵਧ ਰਹੀ ਹੈ। ਉਸ ਸਮੇਂ ਸਾਡਾ ਕੁੱਲ ਘਰੇਲੂ ਉਤਪਾਦ ਲਗਭਗ 5000 ਅਰਬ ਡਾਲਰ ਹੋਵੇਗਾ ਅਤੇ ਇਸ ਦਾ 20 ਫ਼ੀਸਦੀ ਯਾਨੀ 1,000 ਅਰਬ ਡਾਲਰ ਦਾ ਤਕਨਾਲੋਜੀ ਖੇਤਰ ਹੋਵੇਗਾ। ਅਸੀਂ ਇਸ ਟੀਚੇ ’ਤੇ ਕੰਮ ਕਰ ਰਹੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਇਸ ਟੀਚੇ ’ਤੇ ਜ਼ੋਰ ਦੇ ਰਹੀ ਹੈ।


author

rajwinder kaur

Content Editor

Related News