ਪਾਮ ਆਇਲ ਖੇਤਰ ’ਚ ਭਾਰਤ-ਮਲੇਸ਼ੀਆ ਨਾਲ ਸਾਂਝੇਦਾਰੀ ’ਤੇ ਸਹਿਮਤੀ

Thursday, Feb 24, 2022 - 11:09 AM (IST)

ਜੈਤੋ (ਪਰਾਸ਼ਰ) – ਖੇਤੀਬਾੜੀ ਅਤੇ ਕਲਿਆਣ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਮਲੇਸ਼ੀਆ ਦੀ ਬਾਗਾਨ, ਉਦਯੋਗ ਅਤੇ ਵਸਤੂ ਮੰਤਰੀ ਸ਼੍ਰੀਮਤੀ ਜੁਰੈਦਾ ਕਮਰੂਦੀਨ ਦਰਮਿਆਨ ਖੇਤੀਬਾੜੀ ਭਵਨ ਨਵੀਂ ਦਿੱਲੀ ’ਚ ਬੈਠਕ ਹੋਈ। ਇਸ ਦੌਰਾਨ ਖੇਤੀਬਾੜੀ ਮੰਤਰੀ ਤੋਮਰ ਨੇ ਮਲੇਸ਼ੀਆ ਤੋਂ ਪਾਮ ਆਇਲ ਪਲਾਂਟੇਸ਼ਨ ’ਚ ਸਹਿਯੋਗ ਪ੍ਰਾਪਤ ਕਰਨ ਦੀ ਇੱਛਾ ਪ੍ਰਗਟਾਈ। ਪਾਮ ਆਇਲ ਦੀ ਖੇਤੀ ਲਈ ਮਲੇਸ਼ੀਆ ਨਾਲ ਸਾਂਝੇਦਾਰੀ ਨਾਲ ਪਾਮ ਆਇਲ ਪ੍ਰਾਈਸ ਚੇਨ ਦੇ ਵਿਕਾਸ ’ਚ ਤਾਜ਼ਾ ਜਾਣਕਾਰੀ ਪ੍ਰਾਪਤ ਹੋਣ ਨਾਲ ਭਾਰਤ ’ਚ ਪਾਮ ਆਇਲ ਉਤਪਾਦਾਂ ਨੂੰ ਕਾਫੀ ਮਦਦ ਮਿਲੇਗੀ।

ਬੈਠਕ ’ਚ ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਮੰਤਰੀ ਸ਼੍ਰੀਮਤੀ ਕਮਰੂਦੀਨ ਅਤੇ ਉਨ੍ਹਾਂ ਨਾਲ ਆਏ ਵਫਦ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਮਲੇਸ਼ੀਆ ਪਾਮ ਆਇਲ ਵਪਾਰ ’ਚ ਅਹਿਮ ਭਾਈਵਾਲ ਹਨ। ਭਾਰਤ ਪਾਮ ਆਇਲ ਖੇਤਰ ’ਚ ਮਲੇਸ਼ੀਆ ਨਾਲ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ, ਜਿਸ ’ਚ ਭਾਰਤ ਪਾਮ ਆਇਲ ਦੀ ਖੇਤੀ ’ਚ ਮਲੇਸ਼ੀਆ ਦੇ ਵਿਸ਼ਾਲ ਤਜ਼ਰਬੇ ਤੋਂ ਲਾਭ ਪ੍ਰਾਪਤ ਕਰ ਸਕਦਾ ਹੈ।

ਤੋਮਰ ਨੇ ਤਿਲਹਨ ’ਤੇ ਭਾਰਤ ਦੇ ਕੌਮੀ ਮਿਸ਼ਨ-ਪਾਮ ਆਇਲ ਦਾ ਵੇਰਵਾ ਸਾਂਝਾ ਕਰਦੇ ਹੋਏ ਕਿਹਾ ਕਿ ਭਾਰਤ ਨੇ 2025-26 ਤੱਕ ਪਾਮ ਆਇਲ ਦੀ ਖੇਤੀ ਤਹਿਤ 6,50,000 ਹੈਕਟੇਅਰ ਖੇਤਰ ਲਿਆਉਣ ਦਾ ਟੀਚਾ ਨਿਰਧਾਰਤ ਕੀਤਾ ਹੈ, ਜਿਸ ਲਈ ਲਗਭਗ 100 ਮਿਲੀਅਨ ਬੀਜ ਸਪਰਾਊਟਸ ਦੀ ਲੋੜ ਹੋਵੇਗੀ।


Harinder Kaur

Content Editor

Related News