Twitter-Meta ਦੇ ਬਾਅਦ HP ਨੇ ਕੀਤਾ ਛਾਂਟੀ ਦਾ ਐਲਾਨ, 6000 ਮੁਲਾਜ਼ਮਾਂ ਦੀ ਨੌਕਰੀ ਖ਼ਤਰੇ ''ਚ

Friday, Nov 25, 2022 - 10:31 AM (IST)

ਨਵੀਂ ਦਿੱਲੀ (ਇੰਟ.) – ਟੈੱਕ ਕੰਪਨੀਆਂ ’ਚ ਛਾਂਟੀ ਦਾ ਸਿਲਸਿਲਾ ਹਾਲੇ ਰੁਕਿਆ ਨਹੀਂ ਹੈ। ਮੇਟਾ, ਟਵਿਟਰ, ਐਮਾਜ਼ੋਨ ਤੋਂ ਬਾਅਦ ਹੁਣ ਐੱਚ. ਪੀ. ਨੇ ਵੀ ਆਪਣੇ ਕਰਮਚਾਰੀਆਂ ਨੂੰ ਘਰ ਭੇਜਣ ਦਾ ਮਨ ਬਣਾ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਲੈਪਟਾਪ ਅਤੇ ਇਲੈਕਟ੍ਰਾਨਿਕਸ ਮੈਨੂਫੈਕਚਰਰ ਐੱਚ. ਪੀ. ਆਪਣੇ 6,000 ਕਰਮਚਾਰੀਆਂ ਨੂੰ ਕੱਢ ਸਕਦਾ ਹੈ ਪਰ ਇਹ ਛਾਂਟੀ ਇਕ ਵਾਰ ’ਚ ਨਹੀਂ ਹੋਵੇਗੀ। ਮਿਲੀ ਸੂਚਨਾ ਮੁਤਾਬਕ 2025 ਤੱਕ ਕੰਪਨੀ ਆਪਣੇ ਕਰਮਚਾਰੀਆਂ ਦੀ ਗਿਣਤੀ ’ਚ 6000 ਦੀ ਕਟੌਤੀ ਕਰੇਗੀ। ਐੱਚ. ਪੀ. ਇੰਕ ’ਚ ਮੌਜੂਦਾ ਸਮੇਂ ’ਚ ਲਗਭਗ 50,000 ਲੋਕ ਕੰਮ ਕਰ ਰਹੇ ਹਨ।

6000 ਦੀ ਛਾਂਟੀ ਦਾ ਮਤਲਬ ਇਹ ਹੈ ਕਿ ਕੰਪਨੀ ਆਪਣੀ ਗਲੋਬਲ ਵਰਕਫੋਰਸ ’ਚ 12 ਫੀਸਦੀ ਦੀ ਕਟੌਤੀ ਕਰੇਗੀ। ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੇ ਸਾਲਾਂ ’ਚ ਲਗਭਗ 4000 ਤੋਂ 6000 ਕਰਮਚਾਰੀਆਂ ਨੂੰ ਕੱਢ ਦੇਵੇਗੀ। ਐੱਚ. ਪੀ. ਨੇ ਆਪਣੀ ਵਿੱਤੀ ਸਾਲ 2022 ਦੀ ਆਪਣੀ ਰਿਪੋਰਟ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਕਿਹਾ ਗਿਆ ਹੈ ਕਿ ਕੰਪਨੀ ਨੂੰ ਲਗਭਗ 4000-6000 ਕਰਮਚਾਰੀਆਂ ਨੂੰ ਵਿਸ਼ਵ ਪੱਧਰ ’ਤੇ ਕੰਮ ਕਰਨ ਦੀ ਉਮੀਦ ਹੈ। ਇਨ੍ਹਾਂ ਕੰਮਾਂ ਦੇ ਵਿੱਤੀ ਸਾਲ 2025 ਦੇ ਅਖੀਰ ਤੱਕ ਪੂਰਾ ਹੋਣ ਦੀ ਉਮੀਦ ਹੈ। ਕਿਉਂ ਛਾਂਟੀ ਕਰ ਰਹੀਆਂ ਹਨ ਕੰਪਨੀਆਂ ਮਹਾਮਾਰੀ ਦੌਰਾਨ ਪੀ. ਸੀ. ਅਤੇ ਲੈਪਟਾਪ ਸੈਗਮੈਂਟ ਦੀ ਵਿਕਰੀ ’ਚ ਜ਼ਬਰਦਸਤ ਉਛਾਲ ਆਇਆ ਸੀ ਪਰ ਹੁਣ ਇਹ ਠੰਡਾ ਪੈ ਗਿਆ ਹੈ। ਇਸੇ ਨੂੰ ਧਿਆਨ ’ਚ ਰੱਖਦੇ ਹੋਏ ਕੰਪਨੀ ਨੇ ਨੌਕਰੀਆਂ ’ਚ ਕਟੌਤੀ ਦਾ ਫੈਸਲਾ ਲਿਆ ਹੈ।

ਇਹੀ ਹਾਲ ਬਾਕੀ ਕੰਪਨੀਆਂ ਦਾ ਵੀ ਹੈ, ਜਿਨ੍ਹਾਂ ਨੇ ਕੋਰੋਨਾ ਦੇ ਸਮੇਂ ਲਾਕਡਾਊਨ ਅਤੇ ਵਰਕ ਫ੍ਰਾਮ ਹੋਮ ਕਾਰਨ ਖੂਬ ਚਾਂਦੀ ਲੁੱਟੀ ਅਤੇ ਹੁਣ ਜਦ ਕਿ ਸਭ ਕੁੱਝ ਖੁੱਲ੍ਹਣ ਲੱਗਾ ਹੈ ਤਾਂ ਇਹ ਕੰਪਨੀਆਂ ਛਾਂਟੀ ਕਰ ਰਹੀਆਂ ਹਨ। ਇਸ ਤੋਂ ਇਲਾਵਾ ਗਲੋਬਲ ਬਾਜ਼ਾਰਾਂ ’ਚ ਮਹਿੰਗਾਈ ਅਤੇ ਮੰਦੀ ਦੀ ਚਿੰਤਾ ਵੀ ਫੈਸਲਾਕੁੰਨ ਕਾਰਕਾਂ ’ਚੋਂ ਇਕ ਹੋ ਸਕਦੀ ਹੈ। ਇਨ੍ਹਾਂ ਸਥਿਤੀਆਂ ਨੂੰ ਦੇਖਦੇ ਹੋਏ ਐੱਚ. ਪੀ. ਇੰਕ ਨੂੰ ਪਹਿਲੀ ਤਿਮਾਹੀ ’ਚ ਉਮੀਦ ਤੋਂ ਘੱਟ ਮੁਨਾਫਾ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਫੇਸਬੁੱਕ ਨੇ 2 ਹਫਤੇ ਪਹਿਲਾਂ ਆਪਣੀ ਗ੍ਰੋਥ ਦੀ ਕਮੀ ਕਾਰਨ 11,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਇਸ ’ਚ ਪ੍ਰਭਾਵਿਤ ਹੋਣ ਵਾਲਿਆਂ ’ਚ ਭਾਰਤ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਦੇ ਲੋਕ ਸਨ।


Harinder Kaur

Content Editor

Related News