Twitter-Amazon ਦੇ ਬਾਅਦ ਹੁਣ ਪੈਪਸੀਕੋ ਵੀ ਕਰੇਗੀ ਮੁਲਾਜ਼ਮਾਂ ਦੀ ਛਾਂਟੀ, ਸੈਂਕੜੇ ਲੋਕਾਂ ਦੀ ਕੱਢਣ ਦੀ ਤਿਆਰੀ
Tuesday, Dec 06, 2022 - 01:57 PM (IST)

ਨਵੀਂ ਦਿੱਲੀ : ਟਵਿੱਟਰ, ਐਮਾਜ਼ੋਨ, ਫੇਸਬੁੱਕ ਤੋਂ ਬਾਅਦ ਹੁਣ ਪੈਪਸੀਕੋ ਕੰਪਨੀ ਵੀ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਹੀ ਹੈ। ਦਿ ਵਾਲ ਸਟਰੀਟ ਜਰਨਲ ਅਨੁਸਾਰ, ਪੈਪਸੀਕੋ ਇੰਕ ਨੇ ਆਪਣੇ ਨਿਊਯਾਰਕ ਦੇ ਮੁੱਖ ਦਫਤਰ ਦੇ ਸਨੈਕ ਅਤੇ ਪੀਣ ਵਾਲੇ ਯੂਨਿਟਾਂ ਤੋਂ 100 ਤੋਂ ਵੱਧ ਕਰਮਚਾਰੀਆਂ ਨੂੰ ਕੱਢਣ ਦੀ ਯੋਜਨਾ ਬਣਾਈ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਕੰਪਨੀ ਨੇ ਸੰਗਠਨ ਨੂੰ ਸਰਲ ਬਣਾਉਣ ਦੇ ਇਰਾਦੇ ਨਾਲ ਇਹ ਫੈਸਲਾ ਲਿਆ ਹੈ। ਹਾਲਾਂਕਿ, ਪੈਪਸੀਕੋ ਦੇ ਬੁਲਾਰੇ ਨੇ ਛਾਂਟੀ ਨੂੰ ਲੈ ਕੇ ਕਈ ਅਧਿਕਾਰਕ ਬਿਆਨ ਨਹੀਂ ਦਿੱਤਾ ਹੈ।
ਇਹ ਵੀ ਪੜ੍ਹੋ : ਹੁਣ ਸਿੱਧੇ ATM ’ਚੋਂ ਨਿਕਲੇਗਾ ਸੋਨਾ, 999 ਸ਼ੁੱਧਤਾ ਨਾਲ ਪ੍ਰਮਾਣਿਤ ਟੈਂਪਰ ਪਰੂਫ ਪੈਕ ’ਚ
ਕੰਪਨੀ ਨੇ ਦੱਸਿਆ ਛਾਂਟੀ ਦਾ ਕਾਰਨ
ਜਰਨਲ ਦੇ ਅਨੁਸਾਰ ਕਰਮਚਾਰੀਆਂ ਨੂੰ ਭੇਜੇ ਗਏ ਇੱਕ ਮੀਮੋ ਵਿੱਚ ਪੈਪਸੀਕੋ ਨੇ ਕਰਮਚਾਰੀਆਂ ਨੂੰ ਕਿਹਾ ਕਿ ਛਾਂਟੀ ਦਾ ਉਦੇਸ਼ ਸੰਗਠਨ ਨੂੰ ਸਰਲ ਬਣਾਉਣਾ ਹੈ ਤਾਂ ਜੋ ਅਸੀਂ ਹੋਰ ਕੁਸ਼ਲਤਾ ਨਾਲ ਕੰਮ ਕਰ ਸਕੀਏ। ਇਸ ਦੇ ਨਾਲ ਹੀ ਹੋਰਨਾਂ ਨੇ ਕਿਹਾ ਕਿ ਪੀਣ ਵਾਲੇ ਪਦਾਰਥਾਂ ਦੇ ਕਾਰੋਬਾਰ ਵਿੱਚ ਕਟੌਤੀ ਬਹੁਤ ਵੱਡੀ ਹੋਵੇਗੀ ਕਿਉਂਕਿ ਸਨੈਕਸ ਯੂਨਿਟ ਪਹਿਲਾਂ ਹੀ ਸਵੈ-ਇੱਛਤ ਸੇਵਾਮੁਕਤੀ ਪ੍ਰੋਗਰਾਮ ਦੇ ਨਾਲ ਛਾਂਟੀ ਕਰ ਚੁੱਕੀ ਹੈ।
ਇਹ ਵੀ ਪੜ੍ਹੋ : ਡਿਜੀਟਲ ਰੁਪਏ ਦੇ ਸਾਰੇ ਲੈਣ-ਦੇਣ ਗੁੰਮਨਾਮ, CBDC ਟਰਾਂਜੈਕਸ਼ਨ UPI ਨਾਲੋਂ ਵਧੇਰੇ ਅਗਿਆਤ
ਅਮਰੀਕੀ ਬਾਜ਼ਾਰ 'ਤੇ ਦਿਖਾਈ ਦੇ ਰਿਹਾ ਹੈ ਮੰਦੀ ਦਾ ਅਸਰ
ਅਨਿਸ਼ਚਿਤ ਆਰਥਿਕ ਮਾਹੌਲ ਅਤੇ ਮਹਿੰਗਾਈ ਦੀ ਨਿਰੰਤਰਤਾ ਨੇ ਵੱਖ-ਵੱਖ ਉਦਯੋਗਾਂ ਵਿੱਚ ਕੰਪਨੀਆਂ ਨੂੰ ਅਸਥਿਰ ਕਰ ਦਿੱਤਾ ਹੈ ਅਤੇ ਉਹਨਾਂ ਨੂੰ ਲਾਗਤਾਂ ਵਿੱਚ ਕਟੌਤੀ ਕਰਨ ਲਈ ਪ੍ਰੇਰਿਤ ਕੀਤਾ ਹੈ। ਨੈਸ਼ਨਲ ਪਬਲਿਕ ਰੇਡੀਓ ਭਰਤੀ 'ਤੇ ਪਾਬੰਦੀ ਲਗਾ ਰਿਹਾ ਹੈ ਅਤੇ ਵਾਰਨਰ ਬ੍ਰਦਰਜ਼ ਡਿਸਕਵਰੀ ਇੰਕ ਦਾ CNN ਕਈ ਹੋਰ ਮੀਡੀਆ ਦਿੱਗਜਾਂ ਵਾਂਗ ਨੌਕਰੀਆਂ ਵਿੱਚ ਕਟੌਤੀ ਕਰ ਰਿਹਾ ਹੈ। ਇਸ ਦੌਰਾਨ Amazon.com Inc., Apple Inc. ਅਤੇ ਮੈਟਾ ਪਲੇਟਫਾਰਮ ਇੰਕ. ਸਮੇਤ ਵੱਡੀਆਂ ਤਕਨੀਕੀ ਕੰਪਨੀਆਂ ਹਜ਼ਾਰਾਂ ਕਰਮਚਾਰੀਆਂ ਦੀ ਛਾਂਟੀ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਡਿਜੀਟਲ ਰੁਪਏ ਦੇ ਸਾਰੇ ਲੈਣ-ਦੇਣ ਗੁੰਮਨਾਮ, CBDC ਟਰਾਂਜੈਕਸ਼ਨ UPI ਨਾਲੋਂ ਵਧੇਰੇ ਅਗਿਆਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।