ਗੂਗਲ ਦਾ ਵੱਡਾ ਐਲਾਨ, ਛਾਂਟੀ ਤੋਂ ਬਾਅਦ ਹੁਣ ਕਾਮਿਆਂ ਲਈ ਇਕ ਹੋਰ ਝਟਕੇ ਦੀ ਤਿਆਰੀ

Thursday, Jan 26, 2023 - 05:52 PM (IST)

ਗੂਗਲ ਦਾ ਵੱਡਾ ਐਲਾਨ, ਛਾਂਟੀ ਤੋਂ ਬਾਅਦ ਹੁਣ ਕਾਮਿਆਂ ਲਈ ਇਕ ਹੋਰ ਝਟਕੇ ਦੀ ਤਿਆਰੀ

ਨਵੀਂ ਦਿੱਲੀ - ਅੱਜ ਦੇ ਸਮੇਂ 'ਚ ਜਿੱਥੇ ਛਾਂਟੀ ਦਾ ਦੌਰ ਪੂਰੇ ਜ਼ੋਰਾਂ 'ਤੇ ਹੈ, ਉਥੇ ਦਿੱਗਜ ਕੰਪਨੀ ਗੂਗਲ ਵੀ ਇਸ ਤੋਂ ਅਛੂਤਾ ਨਹੀਂ ਹੈ। ਹਾਲ ਹੀ 'ਚ ਗੂਗਲ ਨੇ ਆਪਣੇ 120000 ਕਰਮਚਾਰੀਆਂ ਦੀ ਛਾਂਟੀ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਹੁਣ ਕੰਪਨੀ ਦੇ ਸੀਈਓ ਸੁੰਦਰ ਪਿਚਾਈ ਨੇ ਕੰਪਨੀ ਦੇ ਲਾਗਤ ਕਟੌਤੀ ਦੇ ਉਪਾਵਾਂ ਦੇ ਹਿੱਸੇ ਵਜੋਂ ਚੋਟੀ ਦੇ ਅਧਿਕਾਰੀਆਂ ਦੀ ਤਨਖਾਹ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ।

ਸੁੰਦਰ ਪਿਚਾਈ ਨੇ ਕਿਹਾ ਕਿ ਕੰਪਨੀ ਲਾਗਤ ਕਟੌਤੀ ਦੇ ਉਪਾਵਾਂ ਦੇ ਹਿੱਸੇ ਵਜੋਂ ਉੱਚ ਅਧਿਕਾਰੀਆਂ ਦੀਆਂ ਤਨਖਾਹਾਂ ਵਿੱਚ ਕਟੌਤੀ ਕਰੇਗੀ ਅਤੇ ਨਾਲ ਹੀ ਸੀਨੀਅਰ ਉਪ ਪ੍ਰਧਾਨ ਤੋਂ ਉੱਪਰ ਦੇ ਸਾਰੇ ਕਾਰਜਕਾਰੀਆਂ ਦੇ ਸਾਲਾਨਾ ਬੋਨਸ ਵਿੱਚ ਭਾਰੀ ਕਟੌਤੀ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਸੀਨੀਅਰ ਅਹੁਦੇ 'ਤੇ ਮਿਲਣ ਵਾਲਾ ਬੋਨਸ ਕੰਪਨੀ ਦੇ ਪ੍ਰਦਰਸ਼ਨ ਨਾਲ ਜੁੜਿਆ ਹੋਇਆ ਹੁੰਦਾ ਹੈ।

ਇਹ ਵੀ ਪੜ੍ਹੋ : 27 ਜਨਵਰੀ ਤੋਂ ਬਦਲਣਗੇ ਸ਼ੇਅਰ ਬਾਜ਼ਾਰ ਦੇ ਨਿਯਮ, ਜਾਣੋ ਨਿਵੇਸ਼ਕਾਂ 'ਤੇ ਕੀ ਹੋਵੇਗਾ ਇਸ ਦਾ ਅਸਰ

ਹਾਲਾਂਕਿ ਕੰਪਨੀ 'ਚ ਛਾਂਟੀ ਵਿਸ਼ਵ ਪੱਧਰ 'ਤੇ ਹੋਈ ਹੈ ਪਰ ਸੁੰਦਰ ਪਿਚਾਈ ਨੇ ਇਸ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹੈ। ਉਨ੍ਹਾਂ ਕਿਹਾ ਕਿ ਛਾਂਟੀ ਕਰਨ ਦਾ ਫੈਸਲਾ ਸੰਸਥਾਪਕਾਂ, ਨਿਯੰਤਰਣ ਸ਼ੇਅਰਧਾਰਕਾਂ ਅਤੇ ਨਿਰਦੇਸ਼ਕ ਮੰਡਲ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ।

ਪਿਚਾਈ, ਜੋ ਕਿ ਛਾਂਟੀ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰ ਰਹੇ ਹਨ, ਨੇ ਪਹਿਲਾਂ ਵੀ ਕਰਮਚਾਰੀਆਂ ਨੂੰ ਛਾਂਟਣ ਦੇ ਕਾਰਨ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਕੰਪਨੀ ਦੀ ਵਿਕਾਸ ਦਰ ਕਮਜ਼ੋਰ ਹੋ ਗਈ ਹੈ ਅਤੇ ਜੇਕਰ ਜਲਦੀ ਕਦਮ ਨਾ ਚੁੱਕੇ ਗਏ ਤਾਂ ਇਸ ਦੀ ਹਾਲਤ ਹੋਰ ਖਰਾਬ ਹੋ ਸਕਦੀ ਹੈ।

ਸੁੰਦਰ ਪਿਚਾਈ ਨੇ ਨੌਕਰੀ ਤੋਂ ਕੱਢੇ ਗਏ ਲੋਕਾਂ ਦਾ ਸਮਰਥਨ ਕਰਨ ਦੀ ਗੱਲ ਵੀ ਕੀਤੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ, ਉਨ੍ਹਾਂ ਨੂੰ ਕੰਪਨੀ 60 ਦਿਨਾਂ ਦੇ ਨੋਟਿਸ ਪੀਰੀਅਡ ਦਾ ਪੂਰਾ ਭੁਗਤਾਨ ਕਰੇਗੀ।

ਇਸ ਤੋਂ ਇਲਾਵਾ, ਕੰਪਨੀ ਨੇ ਆਪਣੇ ਕਰਮਚਾਰੀਆਂ ਲਈ ਸਿਹਤ ਸੰਭਾਲ ਸਹੂਲਤ ਤੋਂ ਲੈ ਕੇ ਬੋਨਸ ਤੱਕ ਦੀਆਂ ਸਹੂਲਤਾਂ ਪ੍ਰਦਾਨ ਕਰਨ ਦੀ ਗੱਲ ਕਹੀ ਹੈ।

ਇਹ ਵੀ ਪੜ੍ਹੋ : ਵਾਢੀ ਤੋਂ ਬਾਅਦ ਪਰਾਲੀ ਨੂੰ ਖੇਤ ’ਚ ਨਹੀਂ ਸਾੜਿਆ ਜਾਵੇਗਾ, ਯੋਜਨਾ ਲ਼ਈ ਹੋਵੇਗਾ 500 ਕਰੋੜ ਦਾ ਨਿਵੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News