ਖੁਦਰਾ ਮਹਿੰਗਾਈ ਤੋਂ ਬਾਅਦ ਥੋਕ ਮਹਿੰਗਾਈ ''ਚ ਵੀ ਵਾਧਾ, ਸਤੰਬਰ ''ਚ 5.13% ਰਹੀ

10/15/2018 2:05:28 PM

 

ਨਵੀਂ ਦਿੱਲੀ — ਖੁਦਰਾ ਮਹਿੰਗਾਈ ਦਰ 'ਚ ਮਾਮੂਲੀ ਤੇਜ਼ੀ ਆਉਣ ਤੋਂ ਬਾਅਦ ਥੋਕ ਮਹਿੰਗਾਈ(WPI ) ਵਿਚ ਵੀ ਵਾਧਾ ਹੋਇਆ ਹੈ। ਸਤੰਬਰ ਮਹੀਨੇ ਵਿਚ ਥੋਕ ਮਹਿੰਗਾਈ ਦਰ 5.13 ਫੀਸਦੀ ਰਹੀ ਜਿਹੜੀ ਕਿ ਪਿਛਲੇ ਮਹੀਨੇ 4.53 ਫੀਸਦੀ ਸੀ। ਪਿਛਲੇ ਸਾਲ ਇਸੇ ਮਹੀਨੇ 'ਚ ਥੋਕ ਮੁਦਰਾਸਫੀਤੀ 3.14 ਫੀਸਦੀ ਸੀ। 

ਜਾਰੀ ਅੰਕੜਿਆਂ ਮੁਤਾਬਕ ਭੋਜਨ ਪਦਾਰਥਾਂ ਦੀਆਂ ਕੀਮਤਾਂ ਵਿਚ ਤੇਜ਼ੀ ਆਉਣ ਕਾਰਨ ਥੋਕ ਮਹਿੰਗਾਈ ਦੀ ਦਰ ਵਿਚ ਵਾਧਾ ਹੋਇਆ ਹੈ। ਅਗਸਤ ਵਿਚ ਥੋਕ ਮਹਿੰਗਾਈ 3 ਮਹੀਨੇ ਦੇ ਹੇਠਲੇ ਪੱਧਰ 'ਤੇ ਆ ਗਈ ਸੀ। ਜੁਲਾਈ 'ਚ ਥੋਕ ਮੁੱਲ ਸੂਚਕ ਅੰਕ 5.09 ਫੀਸਦੀ ਅਤੇ ਬੀਤੇ ਸਾਲ ਸਤੰਬਰ 'ਚ 3.24 ਫੀਸਦੀ ਸੀ।

ਭੋਜਨ ਪਦਾਰਥਾਂ ਦੀਆਂ ਵਧੀਆਂ ਕੀਮਤਾਂ

ਸਰਕਾਰ ਵਲੋਂ ਜਾਰੀ ਅੰਕੜਿਆਂ ਮੁਤਾਬਕ ਪ੍ਰਾਇਮਰੀ ਉਤਪਾਦ WPI -0.15 ਫੀਸਦੀ ਤੋਂ ਵਧ ਕੇ 2.97 ਫੀਸਦੀ ਹੋ ਗਿਆ ਹੈ। ਖੁਰਾਕੀ ਪਦਾਰਥਾਂ ਦੀ ਮਹਿੰਗਾਈ ਦਰ -2.25 ਫੀਸਦੀ ਤੋਂ ਵਧ ਕੇ 0.14 ਫੀਸਦੀ ਹੋ ਗਈ ਹੈ। ਦਾਲਾਂ ਦੀ ਥੋਕ ਮਹਿੰਗਾਈ ਦਰ -14.26 ਫੀਸਦੀ ਤੋਂ ਵਧ ਕੇ -18.14 ਫੀਸਦੀ ਅਤੇ ਆਲੂ ਦੀ ਥੋਕ ਮਹਿੰਗਾਈ ਦਰ 71.89 ਤੋਂ ਵਧ ਕੇ 80.13 ਫੀਸਦੀ ਹੋ ਗਈ ਹੈ। ਹਾਲਾਂਕਿ ਪਿਆਜ ਦੀ ਥੋਕ ਮਹਿੰਗਾਈ -20.80 ਤੋਂ ਵਧ ਕੇ -25.43 ਰਹੀ ਹੈ।


Related News