ਬੀਮਾ ਕਰਵਾਉਣ ਤੋਂ ਬਾਅਦ ਵੀ ਨਹੀਂ ਦਿੱਤਾ ਹਰਜਾਨਾ, ਹੁਣ ਕੰਪਨੀ ਦੇਵੇਗੀ 4.10 ਲੱਖ

10/18/2017 10:37:55 PM

ਸੰਤ ਕਬੀਰ ਨਗਰ (ਇੰਟ)-ਜ਼ਿਲਾ ਖਪਤਕਾਰ ਫੋਰਮ ਨੇ ਬੀਮਾ ਕਰਵਾਉਣ ਤੋਂ ਬਾਅਦ ਚੱਕਰਵਾਤ ਨਾਲ ਹੋਏ ਨੁਕਸਾਨ ਦੀ ਰਕਮ ਨਾ ਦੇਣ ਦੇ ਇਕ ਮਾਮਲੇ 'ਚ 4.10  ਲੱਖ ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਬੀਮਾ ਕੰਪਨੀ ਨੂੰ ਦਿੱਤਾ ਹੈ।
ਕੀ ਹੈ ਮਾਮਲਾ
ਮਹੂਲੀ ਥਾਣਾ ਖੇਤਰ ਦੇ ਨਾਥੂ ਨਗਰ ਦੀ ਰਹਿਣ ਵਾਲੀ ਸੱਤਿਆਵਤੀ ਦੇਵੀ ਨੇ ਖਪਤਕਾਰ ਫੋਰਮ 'ਚ ਸ਼ਿਕਾਇਤ ਦਾਖਲ ਕਰ ਕੇ ਕਿਹਾ ਸੀ ਕਿ ਉਸ ਨੇ ਹੌਜ਼ਰੀ ਦਾ ਕੰਮ ਕਰਨ ਲਈ ਪੂਰਵਾਂਚਲ ਬੈਂਕ ਦੀ ਬ੍ਰਾਂਚ ਨਾਥੂ ਨਗਰ ਤੋਂ 25 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ। ਗੋਦਾਮ 'ਚ ਰੱਖੀ ਉਨ ਤੇ ਮਸ਼ੀਨਾਂ ਦਾ ਬੀਮਾ ਓਰੀਐਂਟਲ ਇੰਸ਼ੋਰੈਂਸ ਕੰਪਨੀ ਤੋਂ 13 ਮਾਰਚ 2013 ਨੂੰ ਕਰਵਾਇਆ ਗਿਆ, ਜਿਸ ਦਾ ਇਕ ਸਾਲ ਦਾ ਪ੍ਰੀਮੀਅਮ 4416 ਰੁਪਏ ਜਮ੍ਹਾ ਕੀਤਾ ਸੀ। ਉਕਤ ਬੀਮਾ 6 ਲੱਖ ਰੁਪਏ ਤੱਕ ਦੇ ਨੁਕਸਾਨ ਦਾ ਸੀ। 8 ਜੂਨ 2014 ਦੀ ਰਾਤ 8 ਵਜੇ ਤੇਜ਼ ਚੱਕਰਵਾਤ ਦੇ ਨਾਲ ਹਨੇਰੀ ਤੂਫਾਨ ਤੇ ਵਰਖਾ ਹੋਈ। ਉਸ ਦਾ ਮਕਾਨ ਡਿੱਗ ਗਿਆ, ਮਸ਼ੀਨਾਂ ਟੁੱਟ ਗਈਆਂ, ਗੋਦਾਮ 'ਚ ਰੱਖੀ ਉਨ ਤੇ ਸਵੈਟਰ ਖਰਾਬ ਹੋ ਗਏ। ਲਗਭਗ 4 ਲੱਖ ਰੁਪਏ ਦਾ ਨੁਕਸਾਨ ਹੋਇਆ। ਬੀਮਾ ਕੰਪਨੀ ਦੇ ਸਰਵੇਅਰ ਵੱਲੋਂ ਸਿਰਫ 2 ਹਜ਼ਾਰ ਦਾ ਨੁਕਸਾਨ ਮੰਨਿਆ ਗਿਆ। ਜਦਕਿ ਸ਼ਿਕਾਇਤਕਰਤਾ ਵੱਲੋਂ ਨੁਕਸਾਨ ਵੱਧ ਹੋਣ ਨਾਲ ਸਬੰਧਤ ਕਈ ਸਬੂਤ ਦਿੱਤੇ ਗਏ। ਬਾਵਜੂਦ ਇਸ ਦੇ 'ਨੋ ਕਲੇਮ' ਦਾ ਮਾਮਲਾ ਮੰਨਦੇ ਹੋਏ ਬੀਮਾ ਕੰਪਨੀ ਵੱਲੋਂ ਹਰਜਾਨਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। 
ਇਹ ਕਿਹਾ ਫੋਰਮ ਨੇ
ਜ਼ਿਲਾ ਖਪਤਕਾਰ ਫੋਰਮ ਦੇ ਪ੍ਰਧਾਨ ਪ੍ਰੇਮ ਚੰਦ ਗੁਪਤਾ ਤੇ ਮੈਂਬਰ ਰਾਮਸੁਰੇਸ਼ ਚੌਰਸਿਆ ਨੇ ਸੱਤਿਆਵਤੀ ਦੇਵੀ ਨੂੰ ਉਕਤ ਨੁਕਸਾਨ ਦੀ ਰਕਮ 4 ਲੱਖ ਰੁਪਏ 6 ਫੀਸਦੀ ਵਿਆਜ ਦੇ ਨਾਲ ਅਤੇ 10,000 ਰੁਪਏ ਵੱਧ ਦੇਣ ਦਾ ਹੁਕਮ ਬੀਮਾ ਕੰਪਨੀ ਨੂੰ ਦਿੱਤਾ ਹੈ


Related News