CFO, CEO ਤੋਂ ਬਾਅਦ ਜੈੱਟ ਏਅਰਵੇਜ਼ ਦੇ ਸਕੱਤਰ ਨੇ ਵੀ ਦਿੱਤਾ ਅਸਤੀਫਾ

Tuesday, May 14, 2019 - 08:49 PM (IST)

CFO, CEO ਤੋਂ ਬਾਅਦ ਜੈੱਟ ਏਅਰਵੇਜ਼ ਦੇ ਸਕੱਤਰ ਨੇ ਵੀ ਦਿੱਤਾ ਅਸਤੀਫਾ

ਨਵੀਂ ਦਿੱਲੀ— ਆਰਥਿਕ ਮੁਸ਼ਕਲ ਤੋਂ ਪਰੇਸ਼ਾਨ ਰਹੀ ਜੈੱਟ ਏਅਰਵੇਜ਼ ਦੇ ਸੀਨੀਅਰ ਪੱਧਰ ਦੇ ਅਧਿਕਾਰੀਆਂ ਦੇ ਅਸਤੀਫੇ ਦਾ ਸਿਲਸਿਲਾ ਜਾਰੀ ਹੈ। ਜੈੱਟ ਏਅਰਵੇਜ਼ ਦੇ ਸਕੱਤਰ ਅਤੇ ਕੰਪਾਇਲੈਂਸ ਅਧਿਕਾਰੀ ਕੁਲਦੀਪ ਸ਼ਰਮਾ ਨੇ ਕੰਪਨੀ ਦੀਆਂ ਸੇਵਾਵਾਂ ਤੋਂ ਤਤਕਾਲ ਪ੍ਰਭਾਵ ਤੋਂ ਅਸਤੀਫਾ ਦੇ ਦਿੱਤਾ ਹੈ।


ਇਸ ਤੋਂ ਪਹਿਲਾਂ 'ਵਿਅਕਤੀਗਤ ਕਾਰਨਾਂ' ਨਾਲ ਚੀਫ ਐਗਜੀਕਿਊ ਟਿਵ ਆਫਿਸਰ ਵਿਨੇ ਦੁਬੇ ਨੇ ਤਤਕਾਲਨ ਪ੍ਰਭਾਵ ਤੋਂ ਅਸਤੀਫਾ ਦੇ ਦਿੱਤਾ ਹੈ। ਸਟਾਕਕ ਐਕਸ ਚੇਜ਼ਾਂ ਨੂੰ ਭੇਜੀ ਸੂਚਨਾ 'ਚ ਜੈੱਟ ਏਅਰਵੇਜ਼ ਨੇ ਕਿਹਾ ਕਿ 'ਅਸੀਂ ਤੁਹਾਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਕੰਪਨੀ ਦੇ ਚੀਫ ਐਗਜੀਕਿਊਟਿਵ ਆਫਿਸਰ ਵਿਨੇ ਦੁਬੇ ਨੇ ਵਿਅਕਤੀਗਤ ਕਾਰਨਾਂ ਨਾਲ ਕੰਪਨੀ ਤੋਂ ਤਤਕਾਲਨ ਪ੍ਰਭਾਵ ਨਾਲ 14 ਮਈ 2019 ਨੂੰ ਅਸਤੀਫਾ ਦੇ ਦਿੱਤਾ ਹੈ।


author

satpal klair

Content Editor

Related News