ਏਅਰਪੋਰਟ ਤੋਂ ਬਾਅਦ ਹੁਣ ਦਿੱਲੀ-ਮੁੰਬਈ ਸਮੇਤ ਕਈ ਰੇਲਵੇ ਸਟੇਸ਼ਨਾਂ ''ਤੇ ਅਡਾਨੀ ਦੀ ਨਜ਼ਰ

Tuesday, Feb 09, 2021 - 04:39 PM (IST)

ਏਅਰਪੋਰਟ ਤੋਂ ਬਾਅਦ ਹੁਣ ਦਿੱਲੀ-ਮੁੰਬਈ ਸਮੇਤ ਕਈ ਰੇਲਵੇ ਸਟੇਸ਼ਨਾਂ ''ਤੇ ਅਡਾਨੀ ਦੀ ਨਜ਼ਰ

ਨਵੀਂ ਦਿੱਲੀ - ਦਿੱਗਜ ਕਾਰੋਬਾਰੀ ਗੌਤਮ ਅਡਾਣੀ ਦੀ ਅਗਵਾਈ ਵਾਲੇ ਅਡਾਣੀ ਗਰੁੱਪ ਇਨਫਰਾਸਟਰੱਕਚਰ ਦੇ ਖ਼ੇਤਰ  ਵਿਚ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਮੰਗਲੁਰੂ, ਲਖਨਊ ਅਤੇ ਅਹਿਮਦਾਬਾਦ ਤੋਂ ਬਾਅਦ ਹੁਣ ਮੁੰਬਈ ਏਅਰਪੋਰਟ ਨੂੰ ਵੀ ਅਡਾਨੀ ਏਅਰਪੋਰਟ ਹੋਲਡਿੰਗਜ਼ ਲਿਮਟਿਡ (AAHL) ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਕੰਪਨੀ ਨੇ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (MIAL) ਵਿਚ 23.5% ਦੀ ਹਿੱਸੇਦਾਰੀ ਖਰੀਦੀ ਹੈ। ਇਸ ਦੇ ਨਾਲ ਹੀ ਕੰਪਨੀ GVK Group ਵਿਚ 50.5 ਪ੍ਰਤੀਸ਼ਤ ਦੀ ਹਿੱਸੇਦਾਰੀ ਵੀ ਖਰੀਦ ਰਹੀ ਹੈ। ਇਸ ਤਰ੍ਹਾਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ ਵਿਚ AAHL ਦੀ ਹਿੱਸੇਦਾਰੀ 74% ਹੋ ਜਾਵੇਗੀ। ਇਸ ਨਾਲ ਕੰਪਨੀ ਨੂੰ ਨਵੀਂ ਮੁੰਬਈ ਦੇ ਹਵਾਈ ਅੱਡੇ ਦੇ ਵਿਕਾਸ ਦੇ ਅਧਿਕਾਰ ਮਿਲਣਗੇ।

ਇਹ ਵੀ ਪੜ੍ਹੋ : ਵੱਡਾ ਖੁਲਾਸਾ! ਮੋਟੀ ਤਨਖ਼ਾਹ ਲੈਣ ਵਾਲੇ ਲੱਖਾਂ ਲੋਕਾਂ ਦੇ PF ਖਾਤੇ 'ਚ ਜਮ੍ਹਾਂ ਹਨ 62 ਹਜ਼ਾਰ ਕਰੋੜ ਤੋਂ ਵੱਧ ਰੁਪਏ

ਜਾਣੋ ਕੁੱਲ ਕਿੰਨੇ ਹਵਾਈ ਅੱਡਿਆਂ ਦੀ ਕਮਾਂਡ ਹੈ ਅਡਾਨੀ ਸਮੂਹ ਕੋਲ 

ਪਿਛਲੇ ਸਾਲ ਦੇ ਅਖੀਰ ਵਿਚ ਏ.ਏ.ਆਈ. ਤੋਂ ਮੰਗਲੁਰੂ, ਲਖਨਊ ਅਤੇ ਅਹਿਮਦਾਬਾਦ ਹਵਾਈ ਅੱਡੇ ਹਾਸਲ ਕੀਤੇ ਸਨ। ਇਸ ਸਾਲ ਜੁਲਾਈ ਤਕ ਇਹ ਜੈਪੁਰ, ਗੁਹਾਟੀ ਅਤੇ ਤਿਰੂਵਨੰਤਪੁਰਮ ਹਵਾਈ ਅੱਡੇ ਵੀ ਹਾਸਲ ਕਰ ਲਵੇਗਾ। ਅਡਾਨੀ ਸਮੂਹ ਅਗਲੇ 50 ਸਾਲਾਂ ਲਈ ਇਨ੍ਹਾਂ 6 ਹਵਾਈ ਅੱਡਿਆਂ ਦਾ ਵਿਕਾਸ, ਪ੍ਰਬੰਧਨ ਅਤੇ ਸੰਚਾਲਨ ਕਰੇਗਾ। ਇਸ ਤਰ੍ਹਾਂ ਅਡਾਨੀ ਸਮੂਹ ਹਵਾਈ ਅੱਡਿਆਂ ਦੀ ਗਿਣਤੀ ਦੇ ਲਿਹਾਜ਼ ਨਾਲ ਦੇਸ਼ ਦਾ ਸਭ ਤੋਂ ਵੱਡਾ ਏਅਰਪੋਰਟ ਅਪਰੇਟਰ ਬਣਨ ਜਾ ਰਿਹਾ ਹੈ। ਹਾਲਾਂਕਿ ਜੀ.ਐੱਮ.ਆਰ. ਯਾਤਰੀਆਂ ਦੀ ਸੰਖਿਆ ਦੇ ਲਿਹਾਜ਼ ਨਾਲ ਦੇਸ਼ ਦਾ ਸਭ ਤੋਂ ਵੱਡਾ ਏਅਰਪੋਰਟ ਅਪਰੇਟਰ ਹੈ। ਇਸਦੇ ਕੋਲ ਦਿੱਲੀ ਦਾ ਆਈਜੀਆਈਏ, ਹੈਦਰਾਬਾਦ ਅਤੇ ਗੋਆ ਦਾ ਮੋਪਾ ਏਅਰਪੋਰਟ ਹੈ। 

ਇਹ ਵੀ ਪੜ੍ਹੋ : ਧੜੱਲੇ ਨਾਲ ਵਧ ਰਿਹੈ ਫਰਜ਼ੀ ਕਾਰ ਬੀਮੇ ਦਾ ਧੰਦਾ, ਜਾਣੋ ਕਿਤੇ ਤੁਹਾਡਾ ਬੀਮਾ ਵੀ ਨਕਲੀ ਤਾਂ ਨਹੀਂ

ਹੁਣ ਰੇਲਵੇ ਸਟੇਸ਼ਨਾਂ 'ਤੇ ਨਜ਼ਰ

ਹਵਾਈ ਅੱਡਿਆਂ ਤੋਂ ਬਾਅਦ, ਅਡਾਨੀ ਦਾ ਧਿਆਨ ਹੁਣ ਰੇਲਵੇ ਸਟੇਸ਼ਨਾਂ 'ਤੇ ਹੈ। ਅਡਾਨੀ ਸਮੂਹ ਦੀ ਕੰਪਨੀ ਜੀਐਮਆਰ ਐਂਟਰਪ੍ਰਾਈਜਸ ਸਮੇਤ 10 ਫਰਮਾਂ ਨੇ 1,642 ਕਰੋੜ ਰੁਪਏ ਦੇ ਪ੍ਰਾਜੈਕਟ ਤਹਿਤ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀਐਸਐਮਟੀ) ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਲਈ ਬੋਲੀ ਲਗਾਈ ਹੈ। ਇਹ ਰੇਲਵੇ ਸਟੇਸ਼ਨ ਯੂਨੈਸਕੋ ਪ੍ਰਮਾਣਤ ਗਲੋਬਲ ਵਿਰਾਸਤ ਸੂਚੀ ਵਿਚ ਸ਼ਾਮਲ ਹੈ। ਇੰਡੀਅਨ ਰੇਲਵੇ ਸਟੇਸ਼ਨ ਡਿਵੈਲਪਮੈਂਟ ਕਾਰਪੋਰੇਸ਼ਨ (ਆਈਆਰਐਸਡੀਸੀ) ਅਨੁਸਾਰ ਇਸ ਰੇਲਵੇ ਸਟੇਸ਼ਨ ਦਾ ਵਿਕਾਸ ਚਾਰ ਸਾਲਾਂ ਵਿੱਚ ਵੱਖ-ਵੱਖ ਪੜਾਵਾਂ 'ਤੇ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਵਿਰਾਟ ਕੋਹਲੀ ਮੁੜ ਬਣੇ ਸਭ ਤੋਂ ਮਹਿੰਗੇ ਭਾਰਤੀ ਸੈਲੀਬ੍ਰਿਟੀ , ਚੋਟੀ ਦੇ 10 'ਚ ਇਨ੍ਹਾਂ ਹਸਤੀਆਂ ਦਾ ਰਿਹਾ ਦਬਦਬਾ

ਦਿੱਲੀ ਸਟੇਸ਼ਨ ਦੇ ਨਵੀਨੀਕਰਨ ਦੇ ਮੁਕਾਬਲੇ ਵਿਚ ਵੀ ਅੱਗੇ

ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਦੀ ਦੌੜ ਵਿਚ ਵੀ ਅਡਾਨੀ ਸਮੂਹ ਅੱਗੇ ਹੈ। ਯੋਜਨਾ ਲਗਭਗ 4 ਸਾਲਾਂ ਵਿਚ ਪੂਰੀ ਹੋਣ ਦੀ ਉਮੀਦ ਹੈ। ਇਸ ਪ੍ਰਾਜੈਕਟ 'ਤੇ ਲਗਭਗ 4,925 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਸਿਰਫ ਸਟੇਸ਼ਨ ਹੀ ਨਹੀਂ, ਆਸ ਪਾਸ ਦੀਆਂ ਥਾਵਾਂ ਨੂੰ ਨਵੇਂ ਢੰਗ ਨਾਲ ਬਦਲਿਆ ਜਾਵੇਗਾ। ਸਰਕਾਰ ਨੇ ਹਾਲ ਹੀ ਵਿਚ ਇਹ ਪਤਾ ਲਗਾਉਣ ਲਈ ਯੋਗਤਾ ਲਈ ਇਕ ਬੇਨਤੀ (ਆਰ.ਐਫ.ਕਿ.) ਮੰਗੀ ਹੈ ਕਿ ਕੀ ਪ੍ਰਾਈਵੇਟ ਕੰਪਨੀਆਂ ਇਸ ਤਰੀਕੇ ਨਾਲ ਰੇਲਵੇ ਸਟੇਸ਼ਨ ਦਾ ਪੁਨਰ ਵਿਕਾਸ ਕਰਨ ਲਈ ਤਿਆਰ ਹਨ ਜਾਂ ਨਹੀਂ। ਜੀ.ਐੱਮ.ਆਰ., ਓਮੈਕਸ ਅਤੇ ਅਡਾਨੀ ਰੇਲਵੇ ਸਮੇਤ ਇਸ ਪ੍ਰਕ੍ਰਿਆ ਵਿਚ ਨੌਂ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ : ਜਾਣੋ ਇੰਪੋਰਟ ਡਿਊਟੀ ਘਟਾਉਣ ਤੋਂ ਬਾਅਦ ਕਿੰਨਾ ਸਸਤਾ ਹੋਵੇਗਾ ਸੋਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News