Swiggy ਤੋਂ ਬਾਅਦ ਹੁਣ Zomato ਵੀ ਲਏਗੀ ਪਲੇਟਫਾਰਮ ਫ਼ੀਸ, ਜਾਣੋ ਕੰਪਨੀ ਹਰ ਆਰਡਰ 'ਤੇ ਕਿੰਨਾ ਵਸੂਲੇਗੀ ਚਾਰਜ
Sunday, Aug 06, 2023 - 03:57 PM (IST)
ਨਵੀਂ ਦਿੱਲੀ - ਫੂਡ ਡਿਲੀਵਰੀ ਪਲੇਟਫਾਰਮ Swiggy ਤੋਂ ਬਾਅਦ ਹੁਣ Zomato ਤੋਂ ਫੂਡ ਆਰਡਰ ਕਰਨਾ ਵੀ ਮਹਿੰਗਾ ਹੋਣ ਵਾਲਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਜ਼ੋਮੈਟੋ ਵੀ ਆਪਣੀ ਵਿਰੋਧੀ ਕੰਪਨੀ ਸਵਿੱਗੀ ਦੇ ਰਸਤੇ 'ਤੇ ਚੱਲ ਰਹੀ ਹੈ। Swiggy ਤੋਂ ਬਾਅਦ Zomato ਨੇ ਵੀ ਗਾਹਕਾਂ ਤੋਂ ਪਲੇਟਫਾਰਮ ਫੀਸ ਵਸੂਲਣੀ ਸ਼ੁਰੂ ਕਰ ਦਿੱਤੀ ਹੈ। ਇਹ ਪਲੇਟਫਾਰਮ ਫੀਸ ਫਿਲਹਾਲ ਸਿਰਫ ਚੋਣਵੇਂ ਉਪਭੋਗਤਾਵਾਂ ਤੋਂ ਹੀ ਵਸੂਲੀ ਜਾ ਰਹੀ ਹੈ। ਇਸ ਦੇ ਨਾਲ ਹੀ ਜ਼ੋਮੈਟੋ ਦੇ ਕਵਿੱਕ ਕਾਮਰਸ ਪਲੇਟਫਾਰਮ ਬਲਿੰਕਿਟ ਨੂੰ ਇਸ ਤੋਂ ਦੂਰ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਨਵਾਂ TV ਖ਼ਰੀਦਣ ਦੀ ਯੋਜਨਾ ਬਣਾਉਣ ਵਾਲਿਆਂ ਨੂੰ ਲੱਗ ਸਕਦੈ ਝਟਕਾ, ਜਾਣੋ ਕਿਵੇਂ
ਤੁਹਾਨੂੰ ਇੰਨੀ ਫੀਸ ਅਦਾ ਕਰਨੀ ਪਵੇਗੀ
ਕੰਪਨੀ ਨੇ ਵਿੱਤੀ ਸਾਲ 2024 ਦੀ ਪਹਿਲੀ ਤਿਮਾਹੀ 'ਚ 2 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕੰਪਨੀ ਨੇ ਮੁਨਾਫਾ ਦਰਜ ਕੀਤਾ ਹੈ। Swiggy ਨੇ ਕਰੀਬ ਚਾਰ ਮਹੀਨੇ ਪਹਿਲਾਂ ਫੂਡ ਆਰਡਰ 'ਤੇ ਪਲੇਟਫਾਰਮ ਫੀਸ ਵਸੂਲਣੀ ਸ਼ੁਰੂ ਕਰ ਦਿੱਤੀ ਸੀ। ਦੇਸ਼ 'ਚ ਪਹਿਲੀ ਵਾਰ ਕਿਸੇ ਫੂਡ ਡਿਲੀਵਰੀ ਕੰਪਨੀ ਨੇ ਇੰਨੀ ਫੀਸ ਵਸੂਲਣੀ ਸ਼ੁਰੂ ਕੀਤੀ ਸੀ। ਕੰਪਨੀ ਹਰੇਕ ਆਰਡਰ 'ਤੇ 2 ਰੁਪਏ ਫੀਸ ਵਸੂਲਦੀ ਹੈ।
ਇਹ ਵੀ ਪੜ੍ਹੋ : HYUNDAI ਤੇ KIA ਨੇ ਵਾਪਸ ਬੁਲਾਏ 91,000 ਵਾਹਨ, ਜਾਣੋ ਕੰਪਨੀ ਨੂੰ ਕਿਉਂ ਲੈਣਾ ਪਿਆ ਇਹ ਫ਼ੈਸਲਾ
zomato ਕਰਦੀ ਹੈ ਇੰਨਾ ਚਾਰਜ
ਕੰਪਨੀ ਦਾ ਔਸਤ ਕੁੱਲ ਆਰਡਰ ਮੁੱਲ ਲਗਭਗ 415 ਰੁਪਏ ਹੈ। ਇਸ ਹਿਸਾਬ ਨਾਲ ਦੋ ਰੁਪਏ ਦੀ ਫੀਸ ਇਸ ਦਾ 0.5 ਫੀਸਦੀ ਬਣਦੀ ਹੈ। ਇਹ ਤੁਹਾਡੇ ਲਈ ਥੋੜ੍ਹੀ ਜਿਹੀ ਰਕਮ ਹੋ ਸਕਦੀ ਹੈ ਪਰ ਇਸ ਨਾਲ ਕੰਪਨੀ ਨੂੰ ਬਹੁਤ ਫਾਇਦਾ ਹੋ ਸਕਦਾ ਹੈ। ਕੰਪਨੀ ਨੂੰ ਜੂਨ ਤਿਮਾਹੀ ਵਿੱਚ 17.6 ਕਰੋੜ ਆਰਡਰ ਮਿਲੇ ਹਨ। ਇਹ ਰੋਜ਼ਾਨਾ ਦੇ ਆਧਾਰ 'ਤੇ ਲਗਭਗ 20 ਲੱਖ ਆਰਡਰ ਹਨ, ਜਿਸਦਾ ਮਤਲਬ ਹੈ ਕਿ ਕੰਪਨੀ ਰੋਜ਼ਾਨਾ ਆਰਡਰ 'ਤੇ ਪਲੇਟਫਾਰਮ ਫੀਸ ਵਜੋਂ 40 ਲੱਖ ਰੁਪਏ ਪ੍ਰਾਪਤ ਕਰ ਸਕਦੀ ਹੈ। ਇਸ ਤਰ੍ਹਾਂ ਕੰਪਨੀ ਹਰ ਮਹੀਨੇ ਕਰੀਬ 12 ਕਰੋੜ ਰੁਪਏ ਦੀ ਵਾਧੂ ਆਮਦਨ ਕਮਾ ਸਕਦੀ ਹੈ।
ਇਹ ਵੀ ਪੜ੍ਹੋ : Dabur ਦੇ ਸ਼ਹਿਦ 'ਚ ਕੈਂਸਰ ਵਾਲੇ ਕੈਮੀਕਲ ਦਾ ਦਾਅਵਾ, ਕੰਪਨੀ ਨੇ ਜਾਰੀ ਕੀਤਾ ਸਪੱਸ਼ਟੀਕਰਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8