ਸੋਨੇ ਦੇ ਰਿਕਾਰਡ ਤੋੜ ਵਾਧੇ ਤੋਂ ਬਾਅਦ ਚਾਂਦੀ 'ਚ ਤੇਜ਼ੀ, 1 ਲੱਖ ਰੁਪਏ ਤੱਕ ਪਹੁੰਚ ਸਕਦੀ ਹੈ ਕੀਮਤ

05/20/2024 6:40:46 PM

ਬਿਜ਼ਨੈੱਸ ਡੈਸਕ : ਸੋਨੇ 'ਚ ਰਿਕਾਰਡ ਤੋੜ ਵਾਧੇ ਤੋਂ ਬਾਅਦ ਹੁਣ ਚਾਂਦੀ ਦੀਆਂ ਕੀਮਤਾਂ ਲਗਾਤਾਰ ਆਸਮਾਨ ਨੂੰ ਛੂਹ ਰਹੀਆਂ ਹਨ। ਦੇਸ਼ 'ਚ ਚਾਂਦੀ 91 ਹਜ਼ਾਰ ਰੁਪਏ ਦੇ ਪੱਧਰ ਨੂੰ ਪਾਰ ਕਰ ਗਈ ਹੈ। ਇਲੈਕਟ੍ਰੀਕਲ ਵਹੀਕਲ ਅਤੇ ਸੋਲਰ ਪੈਨਲ ਉਦਯੋਗਾਂ ਦੀ ਮੰਗ ਵਧਣ ਕਾਰਨ ਚਾਂਦੀ 'ਚ ਤੂਫ਼ਾਨੀ ਵਾਧਾ ਹੋਇਆ ਹੈ। ਆਉਣ ਵਾਲੇ ਮਹੀਨਿਆਂ ਵਿੱਚ ਚਾਂਦੀ ਦੀ ਰਫ਼ਤਾਰ ਕੁਝ ਇਸੇ ਤਰ੍ਹਾਂ ਵੇਖਣ ਨੂੰ ਮਿਲ ਸਕਦੀ ਹੈ, ਜਿਸ ਕਾਰਨ ਚਾਂਦੀ ਵਰਗੀਆਂ ਉਦਯੋਗਿਕ ਧਾਤਾਂ ਦੀ ਕੀਮਤ ਅਗਲੇ ਇੱਕ ਸਾਲ ਵਿੱਚ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਸਕਦੀ ਹੈ। ਮੌਜੂਦਾ ਸਾਲ 'ਚ ਚਾਂਦੀ ਦੀਆਂ ਘਰੇਲੂ ਕੀਮਤਾਂ 'ਚ 22 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲ ਚੁੱਕਿਆ ਹੈ, ਜੋਕਿ ਸੋਨੇ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ। ਪਿਛਲੇ ਇਕ ਹਫ਼ਤੇ 'ਚ ਚਾਂਦੀ ਦੀਆਂ ਕੀਮਤਾਂ 'ਚ 7 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਮਈ ਮਹੀਨੇ ਵਿੱਚ ਇਹ ਅੰਕੜਾ 12 ਫ਼ੀਸਦੀ ਤੋਂ ਉਪਰ ਪਹੁੰਚ ਚੁੱਕਾ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਖ਼ਤਮ ਹੋਇਆ Twitter ਦਾ ਵਜੂਦ! Elon Musk ਨੇ X ਵੈੱਬਸਾਈਟ 'ਤੇ ਕੀਤਾ ਇਹ ਵੱਡਾ ਬਦਲਾਅ

1 ਲੱਖ ਰੁਪਏ ਤੱਕ ਜਾ ਸਕਦੀਆਂ ਨੇ ਕੀਮਤਾਂ
ਕੋਟਕ ਸਕਿਓਰਿਟੀਜ਼ 'ਚ ਕਮੋਡਿਟੀ ਰਿਸਰਚ ਦੇ ਸੀਨੀਅਰ ਮੈਨੇਜਰ ਕਾਇਨਾਤ ਚੈਨਵਾਲਾ ਨੇ ਮੀਡੀਆ ਰਿਪੋਰਟ 'ਚ ਕਿਹਾ ਕਿ ਚਾਂਦੀ ਇਕ ਉਦਯੋਗਿਕ ਧਾਤ ਹੈ। ਇਸ ਬੇਸ ਧਾਤੂ 'ਚ ਤੇਜ਼ੀ ਆਉਣ ਦਾ ਫ਼ਾਇਦਾ ਮਿਲ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਚਾਂਦੀ ਦਾ ਉਦਯੋਗਿਕ ਵਰਤੋਂ ਵਧਣ ਕਾਰਨ ਕੀਮਤਾਂ 'ਚ ਹੋਰ ਵਾਧਾ ਦੇਖਣ ਨੂੰ ਮਿਲੇਗਾ। ਅਜਿਹੇ 'ਚ ਅਗਲੇ ਤਿੰਨ ਮਹੀਨਿਆਂ 'ਚ ਚਾਂਦੀ ਦੀ ਕੀਮਤ 75 ਹਜ਼ਾਰ ਰੁਪਏ ਤੋਂ ਲੈ ਕੇ 92 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਵਿਚਕਾਰ ਹੋ ਸਕਦੀ ਹੈ। ਦੂਜੇ ਪਾਸੇ ਮੋਤੀਲਾਲ ਓਸਵਾਲ ਵਰਗੇ ਦਲਾਲਾਂ ਦਾ ਮੰਨਣਾ ਹੈ ਕਿ ਚਾਂਦੀ ਦੀਆਂ ਕੀਮਤਾਂ 1 ਲੱਖ ਰੁਪਏ ਦੇ ਨਵੇਂ ਉੱਚੇ ਪੱਧਰ 'ਤੇ ਪਹੁੰਚ ਸਕਦੀਆਂ ਹਨ। ਪਿਛਲੇ 15 ਦਿਨਾਂ 'ਚ ਹੀ MCX 'ਤੇ ਚਾਂਦੀ ਦੀਆਂ ਕੀਮਤਾਂ 'ਚ 7,000 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ ਹੈ। 

ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'

ਸੋਲਰ ਪੈਨਲਾਂ 'ਚ ਵੱਧ ਰਿਹਾ ਨਿਵੇਸ਼
ਅਮਰੀਕਾ ਵਿੱਚ ਸਾਫਟ ਲੈਂਡਿੰਗ ਦੀਆਂ ਸੰਭਾਵਨਾਵਾਂ ਅਤੇ ਸਵੱਛ ਊਰਜਾ ਖੇਤਰ ਦੇ ਅੱਗੇ ਵਧਣ ਦਾ ਮਤਲਬ ਆਉਣ ਵਾਲੇ ਮਹੀਨਿਆਂ ਵਿੱਚ ਸੋਨੇ ਦੇ ਮੁਕਾਬਲੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਇੰਟਰਨੈਸ਼ਨਲ ਐਨਰਜੀ ਏਜੰਸੀ (IEA) ਦੀ ਇਕ ਰਿਪੋਰਟ ਅਨੁਸਾਰ ਸੋਲਰ ਪੀਵੀ ਨਿਰਮਾਣ ਵਿਚ ਵਿਸ਼ਵਵਿਆਪੀ ਨਿਵੇਸ਼, ਜੋ ਚਾਂਦੀ ਦੀ ਮੰਗ ਦਾ ਮੁੱਖ ਚਾਲਕ ਹੈ, ਪਿਛਲੇ ਸਾਲ ਦੁੱਗਣੋ ਤੋਂ ਵੱਧ ਕੇ ਕਰੀਬ 80 ਬਿਲੀਅਨ ਡਾਲਰ ਹੋ ਗਿਆ, ਜੋ ਕਲੀਨ ਟੈਕ ਨਿਰਮਾਣ ਵਿੱਚ ਵਿਸ਼ਵਵਿਆਪੀ ਨਿਵੇਸ਼ ਦਾ ਲਗਭਗ 40 ਫ਼ੀਸਦੀ ਹੈ। ਇਸ ਹਫ਼ਤੇ ਹੁਣ ਤੱਕ ਕਾਮੈਕਸ ਅਤੇ ਐੱਮਸੀਐਕਸ ਚਾਂਦੀ ਵਿੱਚ ਕ੍ਰਮਵਾਰ : 10 ਫ਼ੀਸਦੀ ਅਤੇ 7.2 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। 2013 ਤੋਂ ਬਾਅਦ ਪਹਿਲੀ ਵਾਰ ਕਾਮੈਕਸ 'ਤੇ ਚਾਂਦੀ ਦੀਆਂ ਕੀਮਤਾਂ 30 ਡਾਲਰ ਪ੍ਰਤੀ ਔਂਸ ਦੇ ਪੱਧਰ ਨੂੰ ਪਾਰ ਕਰ ਗਈਆਂ ਅਤੇ MCX ਦੀਆਂ ਕੀਮਤਾਂ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈਆਂ।

ਇਹ ਵੀ ਪੜ੍ਹੋ - ਹੈਰਾਨੀਜਨਕ : 5 ਸਾਲਾਂ 'ਚ ਦੁੱਗਣਾ ਮਹਿੰਗਾ ਹੋਇਆ ਸੋਨਾ, ਦਿੱਤਾ ਬੰਪਰ ਰਿਟਰਨ

ਕੀ ਕਹਿ ਰਹੇ ਹਨ ਮਾਹਿਰ?
ਮਹਿਤਾ ਇਕਵਿਟੀਜ਼ 'ਤੇ ਕਮੋਡਿਟੀਜ਼ ਦੇ ਉਪ ਪ੍ਰਧਾਨ ਰਾਹੁਲ ਕਲੰਤਰੀ ਨੇ ਮੀਡੀਆ ਰਿਪੋਰਟ 'ਚ ਕਿਹਾ ਕਿ ਵਪਾਰੀਆਂ ਨੂੰ ਚਾਂਦੀ ਦੀਆਂ ਕੀਮਤਾਂ 'ਚ ਸੰਭਾਵਿਤ ਉਛਾਲ ਲਈ ਤਿਆਰ ਰਹਿਣਾ ਚਾਹੀਦਾ ਹੈ। ਖ਼ਾਸ ਤੌਰ 'ਤੇ ਅੰਤਰਰਾਸ਼ਟਰੀ ਬਾਜ਼ਾਰ 'ਚ 30 ਡਾਲਰ ਦੀ ਮਹੱਤਵਪੂਰਨ ਸੀਮਾ ਨੂੰ ਪਾਰ ਕਰਨ ਤੋਂ ਬਾਅਦ। ਉਹਨਾਂ ਨੇ ਕਿਹਾ ਕਿ ਜੇਕਰ ਚਾਂਦੀ 30 ਡਾਲਰ ਦੇ ਬੈਂਚਮਾਰਕ ਤੋਂ ਉੱਪਰ ਆਪਣੀ ਸਥਿਤੀ ਬਰਕਰਾਰ ਰੱਖਣ 'ਚ ਸਫ਼ਲ ਰਹਿੰਦੀ ਹੈ ਤਾਂ ਇਸ 'ਚ 7-10 ਫ਼ੀਸਦੀ ਦਾ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇਸ ਦੇ ਉਲਟ ਜੇਕਰ ਚਾਂਦੀ 30 ਡਾਲਰ ਤੋਂ ਉੱਪਰ ਰਹਿਣ 'ਚ ਸਫਲ ਨਹੀਂ ਹੁੰਦੀ ਹੈ ਤਾਂ ਦਬਾਅ ਦੇਖਣ ਨੂੰ ਮਿਲ ਸਕਦਾ ਹੈ, ਜਿਸ ਤੋਂ ਬਾਅਦ ਕੀਮਤਾਂ 28.50 ਡਾਲਰ ਅਤੇ 27.90 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਆ ਸਕਦੀਆਂ ਹਨ। ਮਹਿਤਾ ਨੇ ਕਿਹਾ ਕਿ MCX 'ਤੇ ਚਾਂਦੀ ਦਾ ਪੱਧਰ 88,550 ਦਾ ਪੱਧਰ ਕਾਫੀ ਫ਼ੈਸਲਾਕੁੰਨ ਹੋ ਸਕਦਾ ਹੈ।

ਇਹ ਵੀ ਪੜ੍ਹੋ - ਸਾਡੇ ਤੋਂ ਵੱਧ ਮੁਨਾਫ਼ਾ ਕਮਾ ਰਹੀ ਸਰਕਾਰ, ਬ੍ਰੋਕਰ ਦੇ ਸਵਾਲ 'ਤੇ ਸੀਤਾਰਮਨ ਦਾ ਮਜ਼ੇਦਾਰ ਜਵਾਬ, ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News