ਇਸ ਸ਼ੇਅਰ ਨੇ ਨਿਵੇਸ਼ਕਾਂ ਦੀ ਕਰਾਈ ਬੱਲੇ-ਬੱਲੇ! 2 ਦਿਨਾਂ 'ਚ ਵਧੇ 25 ਫੀਸਦੀ ਰੇਟ

Friday, Nov 08, 2024 - 04:01 PM (IST)

ਇਸ ਸ਼ੇਅਰ ਨੇ ਨਿਵੇਸ਼ਕਾਂ ਦੀ ਕਰਾਈ ਬੱਲੇ-ਬੱਲੇ! 2 ਦਿਨਾਂ 'ਚ ਵਧੇ 25 ਫੀਸਦੀ ਰੇਟ

ਬਿਜ਼ਨੈੱਸ ਡੈਸਕ : ਸ਼ੁੱਕਰਵਾਰ ਨੂੰ ITI ਲਿਮਟਿਡ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਕੰਪਨੀ ਦੇ ਸ਼ੇਅਰ ਵਧਣ ਦਾ ਕਾਰਨ ਬੀਐੱਸਐੱਨਐੱਲ ਤੋਂ ਮਿਲੇ ਨਵੇਂ ਵਰਕ ਆਰਡਰ ਹਨ। 7 ਨਵੰਬਰ ਨੂੰ, ITI ਲਿਮਿਟੇਡ ਨੇ ਸਟਾਕ ਐਕਸਚੇਂਜਾਂ ਨੂੰ ਸੂਚਿਤ ਕੀਤਾ ਸੀ ਕਿ ਉਸ ਦੀ ਅਗਵਾਈ ਵਾਲੇ ਕੰਸੋਰਟੀਅਮ ਨੇ BSE ਲਈ 3022 ਕਰੋੜ ਰੁਪਏ ਦੇ ਕੰਮ ਲਈ ਸਭ ਤੋਂ ਘੱਟ ਬੋਲੀ ਲਗਾਈ ਸੀ।

2 ਦਿਨਾਂ 'ਚ ਕੀਮਤ 25 ਫੀਸਦੀ ਵਧੀ
ਪਿਛਲੇ 2 ਕਾਰੋਬਾਰੀ ਦਿਨਾਂ ਦੌਰਾਨ ਕੰਪਨੀ ਦੇ ਸ਼ੇਅਰਾਂ ਦੀਆਂ ਕੀਮਤਾਂ 'ਚ 25 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਅੱਜ BSE 'ਚ ਕੰਪਨੀ ਦੇ ਸ਼ੇਅਰ 272.05 ਰੁਪਏ ਦੇ ਪੱਧਰ 'ਤੇ ਖੁੱਲ੍ਹੇ। ਕੁਝ ਸਮੇਂ ਬਾਅਦ ਬੀਐੱਸਈ ਵਿੱਚ ਕੰਪਨੀ ਦੇ ਸ਼ੇਅਰਾਂ ਦੀ ਕੀਮਤ 291 ਰੁਪਏ ਦੇ ਪੱਧਰ ਤੱਕ ਪਹੁੰਚ ਗਈ।

ਕੀ ਹੈ ਵਰਕ ਡਿਟੇਲ?
BSNL ਨੇ ਭਾਰਤਨੈੱਟ ਪ੍ਰੋਜੈਕਟ ਲਈ ਟੈਂਡਰ ਜਾਰੀ ਕੀਤੇ ਸਨ। ਆਈਟੀਆਈ ਦੀ ਅਗਵਾਈ ਵਾਲੇ ਕਨਸੋਰਟੀਅਮ 11 ਵਿੱਚੋਂ 2 ਪੈਕੇਜਾਂ 'ਚ ਸਫਲ ਰਿਹਾ ਹੈ। ਇਹ ਟੈਂਡਰ ਪੈਕੇਜ 8 ਦੇ ਤਹਿਤ ਹਿਮਾਚਲ ਪ੍ਰਦੇਸ਼, ਪੈਕੇਜ 9 ਦੇ ਤਹਿਤ ਪੱਛਮੀ ਬੰਗਾਲ, ਸਿੱਕਮ ਅਤੇ ਅੰਡੇਮਾਨ ਨਿਕੋਬਾਰ ਲਈ ਹੈ। ਇਸ ਸਾਲ ਦੇ ਸ਼ੁਰੂ ਵਿੱਚ, BSN ਨੇ 65,000 ਕਰੋੜ ਰੁਪਏ ਦੇ ਟੈਂਡਰ ਜਾਰੀ ਕੀਤੇ ਸਨ। ਭਾਰਤਨੈੱਟ ਦੇ ਇਸ ਤੀਜੇ ਪੜਾਅ 'ਚ, 6.4 ਲੱਖ ਪਿੰਡਾਂ ਅਤੇ ਗ੍ਰਾਮ ਪੰਚਾਇਤਾਂ ਨੂੰ ਹਾਈ ਸਪੀਡ ਬ੍ਰਾਡਬੈਂਡ ਇੰਟਰਨੈਟ ਕਨੈਕਟੀਵਿਟੀ ਨਾਲ ਜੋੜਿਆ ਜਾਵੇਗਾ।

ਪਿਛਲੇ ਇਕ ਸਾਲ 'ਚ ਸ਼ੇਅਰ ਬਾਜ਼ਾਰ 'ਚ ਕੰਪਨੀ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਹੈ। ਪਿਛਲੇ ਇੱਕ ਸਾਲ ਵਿੱਚ, ਆਈਟੀਆਈ ਲਿਮਟਿਡ ਦੇ ਸ਼ੇਅਰਾਂ ਵਿੱਚ ਸਿਰਫ 6.33 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਜਦੋਂ ਕਿ ਜੇਕਰ 2024 ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਪੋਜ਼ੀਸ਼ਨਲ ਨਿਵੇਸ਼ਕਾਂ ਨੂੰ 5.86 ਫੀਸਦੀ ਦਾ ਨੁਕਸਾਨ ਹੋਇਆ ਹੈ। ਜਦਕਿ ਇਸ ਦੌਰਾਨ ਸੈਂਸੈਕਸ 'ਚ ਕਰੀਬ 10 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ 2 ਸਾਲਾਂ ਤੋਂ ITI ਲਿਮਟਿਡ ਦੇ ਸ਼ੇਅਰ ਰੱਖਣ ਵਾਲੇ ਨਿਵੇਸ਼ਕਾਂ ਨੂੰ ਹੁਣ ਤੱਕ 161 ਫੀਸਦੀ ਦਾ ਲਾਭ ਹੋਇਆ ਹੈ।


author

Baljit Singh

Content Editor

Related News