ਨੋਟਬੰਦੀ ਦੇ 15 ਮਹੀਨੇ ਬਾਅਦ ਵੀ RBI ਦੀ ਗਿਣਤੀ ਦਾ ਕੰਮ ਜਾਰੀ

Sunday, Feb 11, 2018 - 05:19 PM (IST)

ਨੋਟਬੰਦੀ ਦੇ 15 ਮਹੀਨੇ ਬਾਅਦ ਵੀ RBI ਦੀ ਗਿਣਤੀ ਦਾ ਕੰਮ ਜਾਰੀ

ਨਵੀਂ ਦਿੱਲੀ—ਨੋਟਬੰਦੀ ਦੇ ਬਾਅਦ ਵਾਪਸ ਆਏ 500 ਅਤੇ 1000 ਦੇ ਨੋਟਾਂ ਦੀ ਗਿਣਤੀ ਹਜੇ ਵੀ ਜਾਰੀ ਹੈ। ਆਰ.ਬੀ.ਆਈ 15 ਮਹੀਨੇ ਪਹਿਲਾਂ ਬੰਦ ਹੋਏ ਨੋਟਾਂ ਦੀ ਸੰਖਿਆ ਦੇ ਸਟੀਕ ਆਕਲਨ ਅਤੇ ਪ੍ਰਮਾਣਿਕਤਾ 'ਤੇ ਹਜੇ ਵੀ ਕੰਮ ਕਰ ਰਿਹਾ ਹੈ। ਰਿਜ਼ਰਵ ਬੈਂਕ ਨੇ ਦੱਸਿਆ ਕਿ ਇਹ ਕੰਮ ਬਹੁਤ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।
ਕੇਂਦਰੀ ਬੈਂਕ ਨੇ ਦੱਸਿਆ ਕਿ 500 ਅਤੇ 1000 ਰੁਪਏ ਦੇ ਨੋਟਾਂ ਦੀ ਸਟੀਕ ਸੰਖਿਆ ਅਤੇ ਪ੍ਰਮਾਣਿਕਤਾ ਜਾਂਚਣ ਦੀ ਪ੍ਰਕਿਰਿਆ ਜਾਰੀ ਹੈ ਅਤੇ ਇਸਨੂੰ ਜਲਦ ਪੂਰਾ ਕਰ ਲਿਆ ਜਾਵੇਗਾ। ਇਸ ਜਲਦ ਪੂਰਾ ਕਰ ਲਿਆ ਜਾਵੇਗਾ। ਇਸ ਪ੍ਰਕਿਰਿਆ ਦੇ ਪੂਰੇ ਹੋਣ ਦੇ ਬਾਅਦ ਹੀ ਪੂਰੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।

ਬੰਦ ਹੋਏ ਨੋਟਾਂ ਦੇ ਬਾਰੇ 'ਚ ਪੁੱਛੇ ਗਏ ਸਵਾਲ ਦੇ ਜਵਾਬ 'ਚ ਆਰ.ਬੀ.ਆਈ. ਨੇ ਕਿਹਾ, ' ਤਸਦੀਕ ਦੀ ਪ੍ਰਕਿਰਿਆ ਪੂਰੀ ਹੋਣ ਤੱਕ ਅਨੁਮਾਨਿਤ ਕੀਤਮ 'ਚ ਅੰਤਰ ਹੋ ਸਕਦਾ ਹੈ। 30 ਜੂਨ,2017 ਤੱਕ ਜਮ੍ਹਾਂ ਕੀਤੇ ਗਏ ਨੋਟਾਂ ਦੀ ਸੰਖਿਆ 15.28 ਲੱਖ ਕਰੋੜ ਰੁਪਏ ਸੀ। ਬੰਦ ਹੋਏ ਨੋਟਾਂ ਦੀ ਗਿਣਤੀ ਖਤਮ ਕਰਨ ਦੀ ਡੈੱਡਲਾਈਨ ਦੇ ਬਾਰੇ 'ਚ ਜਦੋਂ ਪੁੱਛਿਆ ਗਿਆ ਤਾਂ ਆਰ.ਬੀ.ਆਈ. ਨੇ ਕਿਹਾ ਕਿ ' ਗਿਣਤੀ ਦੀ ਪ੍ਰਕਿਰਿਆ ਤੇਜ਼ੀ ਨਾਲ ਪੂਰੀ ਕੀਤੀ ਜਾ ਰਹੀ ਹੈ।'

ਇਸ ਸਮੇਂ ਆਰ.ਬੀ.ਆਈ. ਨੇ ਨੋਟਾਂ ਦੀ ਗਿਣਤੀ ਦੇ ਲਈ 59 ਕਰੰਸੀ ਵੈਰੀਫਿਕੇਸ਼ਨ ਅਤੇ ਪ੍ਰੋਸੇਸਿੰਗ ਮਸ਼ੀਨ ਲਗਾਈ ਹੋਈ ਹੈ। ਜਵਾਬ 'ਚ ਇਨ੍ਹਾਂ ਮਸ਼ੀਨਾਂ ਦੀ ਲੋਕੇਸ਼ਨ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ' ਇਸਦੇ ਇਲਾਵਾ ਕਮਰਸ਼ਲ ਬੈਂਕਾਂ ਦੀ 8 xvps ਮਸ਼ੀਨਾਂ ਨੂੰ ਵੀ ਗਿਣਤੀ ਦੇ ਕੰਮ 'ਚ ਲਗਾਇਆ ਗਿਆ ਹੈ। ਇਸਦੇ ਇਲਾਵਾ 7cvps ਮਸ਼ੀਨ ਲੀਜ਼ 'ਤੇ ਲੈ ਕੇ ਇਸ ਕੰਮ 'ਚ ਲਗਾਈ ਗਈ ਹੈ।'

ਪਿਛਲੇ ਸਾਲ 30 ਅਗਸਤ ਨੂੰ ਆਪਣੀ ਸਾਲਾਨਾ ਰਿਪੋਰਟ ਜਾਰੀ ਕਰਦੇ ਹੋਏ ਆਰ.ਬੀ.ਆਈ. ਨੇ ਦੱਸਿਆ ਸੀ ਕਿ 15.28 ਲੱਖ ਕਰੋੜ ਰੁਪਏ ਬੈਂਕਿੰਗ ਸਿਸਟਮ 'ਚ ਵਾਪਸ ਲੌਟੇ ਹਨ। ਰਿਪੋਰਟ 'ਚ ਦੱਸਿਆ ਗਿਆ ਸੀ ਕਿ ਇਹ ਡੀਮਾਨੇਟਾਈਜ਼ ਹੋਏ ਕੁਲ ਕਰੰਸੀ ਦਾ 99 ਫੀਸਦੀ ਸੀ, ਯਾਨੀ 16 ਹਜ਼ਾਰ ਕਰੋੜ ਰੁਪਏ ਵਾਪਸ ਨਹੀਂ ਆਏ ਹਨ।


Related News