ਜਿਊਲਰੀ ਮਾਰਕੀਟ ’ਚ ਉਤਰਿਆ ਆਦਿੱਤਯ ਬਿਰਲਾ ਗਰੁੱਪ, ਟਾਈਟਨ ਤੇ ਕਲਿਆਣ ਜਿਊਲਰਸ ਨੂੰ ਮਿਲੇਗੀ ਟੱਕਰ
Wednesday, Jun 07, 2023 - 01:35 PM (IST)

ਨਵੀਂ ਦਿੱਲੀ (ਭਾਸ਼ਾ) – ਕੱਪੜੇ ਅਤੇ ਜੁੱਤੀਆਂ ਵੇਚਣ ਤੋਂ ਬਾਅਦ ਆਦਿੱਤਯ ਬਿਰਲਾ ਗਰੁੱਪ ਹੁਣ ਗਹਿਣੇ ਵੇਚਣ ਦੀ ਤਿਆਰੀ ਕਰ ਰਿਹਾ ਹੈ, ਜਿਸ ਦੇ ਤਹਿਤ ਗਰੁੱਪ ਨੇ 5000 ਕਰੋੜ ਰੁਪਏ ਦੀ ਸਮਾਰਟ ਪਲਾਨਿੰਗ ਕਰ ਲਈ ਹੈ। ਇਸ ਪਲਾਨਿੰਗ ਦੇ ਨਾਲ ਟਾਟਾ ਗਰੁੱਪ ਦੇ ਟਾਈਟਨ ਅਤੇ ਕਲਿਆਣ ਜਿਊਲਰਸ ਨੂੰ ਸਖ਼ਤ ਟੱਕਰ ਦੇਵੇਗਾ। ਜਾਣਕਾਰੀ ਮੁਤਾਬਕ ਗਰੁੱਪ ਬ੍ਰਾਂਡੇਡ ਜਿਊਲਰੀ ਮਾਰਕੀਟ ’ਚ ਐਂਟਰੀ ਕਰ ਰਿਹਾ ਹੈ। ਗਰੁੱਪ ਵਲੋਂ ਦਿੱਤੇ ਬਿਆਨ ਮੁਤਾਬਕ ਨਵੇਂ ਵੈਂਚਰ ਦਾ ਨਾਂ ‘ਨੋਵਲ ਜਵੈੱਲਸ ਲਿਮਟਿਡ’ ਹੋਵੇਗਾ, ਜੋ ਪੂਰੇ ਭਾਰਤ ’ਚ ਜਿਊਲਰੀ ਸਟੋਰ ਖੋਲ੍ਹੇਗਾ। ਇਸ ’ਚ ਇਨ-ਹਾਊਸ ਬ੍ਰਾਂਡ ਦੀ ਜਿਊਲਰੀ ਹੋਵੇਗੀ।
ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ 'ਚ ਹਵਾਈ ਯਾਤਰੀਆਂ ਨੂੰ ਝਟਕਾ, ਇਸ ਕਾਰਨ ਦੁੱਗਣਾ ਹੋਇਆ ਕਿਰਾਇਆ
ਦੱਸ ਦੇਈਏ ਕਿ ਪੇਂਟਸ ਅਤੇ ਬਿਲਡਿੰਗ ਮਟੀਰੀਅਲ ਲਈ ਬੀ2ਬੀ ਈ-ਕਾਮਰਸ ਤੋਂ ਬਾਅਦ ਪਿਛਲੇ ਦੋ ਸਾਲਾਂ ’ਚ ਗਰੁੱਪ ਦਾ ਇਹ ਤੀਜਾ ਵੱਡਾ ਵੈਂਚਰ ਹੈ। ਇਸ ਤੋਂ ਇਲਾਵਾ ਗਰੁੱਪ ਆਦਿੱਤਯ ਬਿਰਲਾ ਫੈਸ਼ਨ ਐਂਡ ਰਿਟੇਲ ਲਿਮਟਿਡ ਦੇ ਤਹਿਤ ਇਕ ਵੱਡਾ ਫੈਸ਼ਨ ਰਿਟੇਲ ਬਿਜ਼ਨੈੱਸ ਵੀ ਚਲਾ ਰਿਹਾ ਹੈ, ਜਿਸ ’ਚ ਮੇਲ-ਫੀਮੇਲ ਗਾਰਮੈਂਟਸ, ਸਮਾਨ ਅਤੇ ਜੁੱਤੀਆਂ ਵੇਚਦਾ ਹੈ।
ਇਹ ਵੀ ਪੜ੍ਹੋ : ਦਿੱਲੀ-ਸਾਨ ਫ੍ਰਾਂਸਿਸਕੋ ਏਅਰ ਇੰਡੀਆ ਦੀ ਉਡਾਣ ਦੇ ਇੰਜਣ 'ਚ ਆਈ ਖ਼ਰਾਬੀ, ਰੂਸ 'ਚ ਕੀਤੀ ਐਮਰਜੈਂਸੀ ਲੈਂਡਿੰਗ
2025 ਤੱਕ 90 ਅਰਬ ਡਾਲਰ ਦੀ ਹੋਵੇਗੀ ਮਾਰਕੀਟ
ਗਰੁੱਪ ਨੇ ਕਿਹਾ ਕਿ ਬ੍ਰਾਂਡੇਡ ਜਿਊਲਰੀ ਰਿਟੇਲ ਵੈਂਚਰ ਲਈ ਪੂਰਾ ਸਟਾਫ ਨਵਾਂ ਰਿਕਰੂਟ ਕੀਤਾ ਗਿਆ ਹੈ। ਭਾਰਤ ਦੇ ਜੇਮਸ ਐਂਡ ਜਿਊਲਰੀ ਮਾਰਕੀਟ ਦੀ ਦੇਸ਼ ਦੀ ਜੀ. ਡੀ. ਪੀ. ਵਿਚ ਲਗਭਗ 7 ਫ਼ੀਸਦੀ ਹਿੱਸੇਦਾਰੀ ਹੈ। ਭਾਰਤ ਦੀ ਜਿਊਲਰੀ ਮਾਰਕੀਟ 2025 ਤੱਕ 90 ਅਰਬ ਡਾਲਰ ਤੱਕ ਵਧਣ ਦਾ ਅਨੁਮਾਨ ਹੈ। ਭਾਰਤ ਗਲੋਬਲ ਪੱਧਰ ’ਤੇ ਗੋਲਡ ਜਿਊਲਰੀ ਲਈ ਸਭ ਤੋਂ ਵੱਡੇ ਬਾਜ਼ਾਰਾਂ ’ਚੋਂ ਇਕ ਹੈ। ਨਾਲ ਹੀ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਗੋਲਡ ਇੰਪੋਰਟਰ ਹੈ ਅਤੇ ਗੋਲਡ ਦੀ ਬਣੀ ਜਿਊਲਰੀ ਐਕਸਪੋਰਟ ਵੀ ਕਰਦਾ ਹੈ।
ਇਹ ਵੀ ਪੜ੍ਹੋ : ਬੈਕਾਂ 'ਚ ਪਏ 48,263 ਕਰੋੜ ਰੁਪਏ, ਕੀ ਤੁਹਾਡੇ ਤਾਂ ਨਹੀਂ? RBI ਨੇ ਸ਼ੁਰੂ ਕੀਤੀ 100 ਦਿਨ 100 ਭੁਗਤਾਨ' ਮੁਹਿੰਮ
ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ