ਆਦਿਤਿਅ ਬਿੜਲਾ ਸਮੂਹ ਦੀ ਨਵੇਂ ਬਿਜ਼ਨੈੱਸ ’ਚ ਐਂਟਰੀ, ਟਾਟਾ ਅਤੇ ਅੰਬਾਨੀ ਵਰਗੇ ਦਿੱਗਜਾਂ ਨਾਲ ਹੋਵੇਗਾ ਮੁਕਾਬਲਾ

Sunday, Jul 28, 2024 - 11:46 AM (IST)

ਆਦਿਤਿਅ ਬਿੜਲਾ ਸਮੂਹ ਦੀ ਨਵੇਂ ਬਿਜ਼ਨੈੱਸ ’ਚ ਐਂਟਰੀ, ਟਾਟਾ ਅਤੇ ਅੰਬਾਨੀ ਵਰਗੇ ਦਿੱਗਜਾਂ ਨਾਲ ਹੋਵੇਗਾ ਮੁਕਾਬਲਾ

ਨਵੀਂ ਦਿੱਲੀ (ਇੰਟ.) - ਗਹਿਣਿਆਂ ਦੀ ਪ੍ਰਚੂਨ ਵਿਕਰੀ ਦਾ ਕਾਰੋਬਾਰ ਸਖਤ ਮੁਕਾਬਲੇਬਾਜ਼ੀ ਦਾ ਗਵਾਹ ਬਣਨ ਵਾਲਾ ਹੈ। ਇਸ ਸੈਗਮੈਂਟ ’ਚ ਪਹਿਲਾਂ ਤੋਂ ਟਾਟਾ ਅਤੇ ਅੰਬਾਨੀ ਵਰਗੇ ਦਿੱਗਜ ਮੌਜੂਦ ਹਨ। ਹੁਣ ਦੇਸ਼ ਦੇ ਸਭ ਤੋਂ ਮੁੱਖ ਕਾਰੋਬਾਰੀ ਘਰਾਣਿਆਂ ’ਚ ਇਕ ਆਦਿਤਿਅ ਬਿੜਲਾ ਸਮੂਹ ਨੇ ਵੀ ਬ੍ਰਾਂਡਿਡ ਰਿਟੇਲ ਜਿਊਲਰੀ ਬਿਜ਼ਨੈੱਸ ’ਚ ਐਂਟਰੀ ਲਈ ਹੈ। ਇਸ ਦਾ ਮਤਲੱਬ ਹੋਇਆ ਕਿ ਆਉਣ ਵਾਲੇ ਦਿਨਾਂ ’ਚ ਗਹਿਣਾ ਬਿਜ਼ਨੈੱਸ ’ਚ ਬਿੜਲਾ ਦਾ ਮੁਕਾਬਲਾ ਟਾਟਾ ਅਤੇ ਅੰਬਾਨੀ ਨਾਲ ਹੋਣ ਵਾਲਾ ਹੈ।

ਕੁਮਾਰ ਮੰਗਲਮ ਬਿੜਲਾ ਦੀ ਅਗਵਾਈ ਵਾਲੇ ਆਦਿਤਿਅ ਬਿੜਲਾ ਸਮੂਹ ਨੇ ਇੰਦਰੀਏ ਨਾਂ ਨਾਲ ਜਿਊਲਰੀ ਦੇ ਨਵੇਂ ਰਿਟੇਲ ਬ੍ਰਾਂਡ ਦੀ ਸ਼ੁਰੂਆਤ ਕੀਤੀ। ਇਸ ਤਰ੍ਹਾਂ ਆਦਿਤਿਅ ਬਿੜਲਾ ਸਮੂਹ ਦੇ ਟੈਲੀਕਾਮ ਨਾਲ ਸ਼ਰਟ-ਪੈਂਟ ਤੱਕ ਦੇ ਕਾਰੋਬਾਰ ’ਚ ਹੁਣ ਗਹਿਣਿਆਂ ਦਾ ਨਾਂ ਵੀ ਦਰਜ ਹੋ ਗਿਆ ਹੈ।

ਆਦਿਤਿਅ ਬਿੜਲਾ ਸਮੂਹ ਦੀਆਂ ਮੁੱਖ ਕੰਪਨੀਆਂ ’ਚ ਦੇਸ਼ ਦੀ ਸਭ ਤੋਂ ਵੱਡੀ ਸੀਮੈਂਟ ਕੰਪਨੀ ਅਲਟਰਾਟੈੱਕ ਤੋਂ ਲੈ ਕੇ ਮੁੱਖ ਟੈਲੀਕਾਮ ਆਪ੍ਰੇਟਰ ਵੋਡਾਫੋਨ ਆਈਡੀਆ ਦੇ ਨਾਂ ਸ਼ਾਮਿਲ ਹਨ। ਸਮੂਹ ਦੀ ਫਾਈਨਾਂਸ਼ੀਅਲ ਸਰਵਿਸਿਜ਼ ਅਤੇ ਫੈਸ਼ਨ ਵਰਗੇ ਬਿਜ਼ਨੈੱਸ ’ਚ ਵੀ ਮਜ਼ਬੂਤ ਹਾਜ਼ਰੀ ਹੈ।

ਇਨ੍ਹਾਂ ਵੱਡੇ ਬ੍ਰਾਂਡ ਨਾਲ ਹੋਵੇਗੀ ਟੱਕਰ

ਬਿੜਲਾ ਸਮੂਹ ਨੇ ਬ੍ਰਾਂਡਿਡ ਜਿਊਲਰੀ ਦੇ ਰਿਟੇਲ ਬਿਜ਼ਨੈੱਸ ’ਚ ਅਜਿਹੇ ਸਮੇਂ ਕਦਮ ਰੱਖਿਆ ਹੈ, ਜਦੋਂ ਦੇਸ਼ ’ਚ ਅਨਬ੍ਰਾਂਡਿਡ ਗਹਿਣਿਆਂ ਦੀ ਤੁਲਣਾ ’ਚ ਬ੍ਰਾਂਡਿਡ ਗਹਿਣੇ ਦਾ ਆਕਰਸ਼ਣ ਵਧਿਆ ਹੈ। ਗਾਹਕਾਂ ਦਾ ਇਕ ਵੱਡਾ ਹਿੱਸਾ ਹੁਣ ਪ੍ਰਾਪੰਿਰਕ ਸਰਾਫਾ ਦੁਕਾਨਾਂ ਦੀ ਬਜਾਏ ਬ੍ਰਾਂਡਿਡ ਗਹਿਣਿਆਂ ਨੂੰ ਖਰੀਦਣਾ ਪਸੰਦ ਕਰ ਰਿਹਾ ਹੈ।

ਇਸ ਸੈਗਮੈਂਟ ’ਚ ਪਹਿਲਾਂ ਤੋਂ ਮੌਜੂਦ ਕਈ ਦਿੱਗਜਾਂ ਨਾਲ ਬਿੜਲਾ ਦੀ ਸਿੱਧੀ ਟੱਕਰ ਹੋਣ ਵਾਲੀ ਹੈ। ਤਨਿਸ਼ਕ ਬ੍ਰਾਂਡ ਜ਼ਰੀਏ ਟਾਟਾ ਸਮੂਹ, ਰਿਲਾਇੰਸ ਜਿਊਲਸ ਦੇ ਮਾਧਿਅਮ ਨਾਲ ਰਿਲਾਇੰਸ ਸਮੂਹ ਤੋਂ ਇਲਾਵਾ ਬ੍ਰਾਂਡਿਡ ਜਿਊਲਰੀ ਦੇ ਸੈਗਮੈਂਟ ’ਚ ਕਲਿਆਣ ਜਿਊਲਰਸ, ਜੋਯਾਲੁੱਕਾਸ, ਮਾਲਾਬਾਰ ਆਦਿ ਵਰਗੇ ਬ੍ਰਾਂਡ ਇਸ ਸੈਗਮੈਂਟ ’ਚ ਪਹਿਲਾਂ ਤੋਂ ਹਨ।


author

Harinder Kaur

Content Editor

Related News