ਅਡਾਣੀ ਵਿਲਮਰ ਦਾ ਨਾਂ ਬਦਲਿਆ
Wednesday, Feb 26, 2025 - 05:10 AM (IST)

ਨਵੀਂ ਦਿੱਲੀ – ਅਡਾਣੀ ਗਰੁੱਪ ਨੇ ਆਪਣੇ ਫਾਸਟ ਮੂਵਿੰਗ ਕੰਜ਼ਿਊਮਰ ਗਰੁੱਪ (ਐੱਫ. ਐੱਮ. ਸੀ. ਜੀ.) ਦੀ ਕੰਪਨੀ ਅਡਾਣੀ ਵਿਲਮਰ ਦਾ ਨਾਂ ਬਦਲ ਦਿੱਤਾ ਹੈ। ਇਸ ਬਾਰੇ ਅਡਾਣੀ ਗਰੁੱਪ ਵੱਲੋਂ ਦੱਸਿਆ ਗਿਆ ਕਿ ਕੰਪਨੀ ਦੇ ਨਾਂ ਨੂੰ ਬਦਲਣ ਨੂੰ ਲੈ ਕੇ ਸ਼ੇਅਰਧਾਰਕਾਂ ਤੋਂ ਮਨਜ਼ੂਰੀ ਲਈ ਗਈ ਹੈ, ਜਿਸ ਤੋਂ ਬਾਅਦ ਇਸ ਕੰਪਨੀ ਦਾ ਨਾਂ ਬਦਲ ਕੇ ਐਗਰੀ ਬਿਜ਼ਨੈੱਸ ਲਿਮਟਿਡ ਕਰ ਦਿੱਤਾ ਹੈ।
ਇਸ ਰੀਬ੍ਰਾਂਡਿਗ ਦਾ ਮਕਸਦ ਕੰਪਨੀ ਦੀ ਪਛਾਣ ਨੂੰ ਇਸੇ ਮੁੱਖ ਕਮਰਸ਼ੀਅਲ ਗਤੀਵਿਧੀਆਂ ਅਤੇ ਖੇਤੀ ਕਾਰੋਬਾਰ ਉਦਯੋਗ ’ਚ ਭਵਿੱਖ ਦੀਆਂ ਵਿਕਾਸ ਸੰਭਾਵਨਾਵਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਉੱਧਰ, ਅਡਾਣੀ ਗਰੁੱਪ ਵੱਲੋਂ ਦੱਸਿਆ ਗਿਆ ਹੈ ਕਿ ਕੰਪਨੀ ਦਾ ਨਾਂ ਐਗਰੀ ਬਿਜ਼ਨੈੱਸ ਲਿਮਟਿਡ ਕਰਨ ਨਾਲ ਸਾਫ ਹੋਵੇਗਾ ਕਿ ਕੰਪਨੀ ਖੇਤੀ ਅਤੇ ਖੁਰਾਕ ਦੇ ਖੇਤਰ ’ਚ ਕੰਮ ਕਰਦੀ ਹੈ।