ਅਡਾਨੀ ਨੇ 6 ਹਵਾਈ ਅੱਡਿਆਂ ’ਤੇ ਕਬਜ਼ੇ ਲਈ AAI ਨੂੰ ਕੀਤਾ 2440 ਕਰੋੜ ਰੁਪਏ ਦਾ ਭੁਗਤਾਨ

Tuesday, Nov 09, 2021 - 12:05 PM (IST)

ਨਵੀਂ ਦਿੱਲੀ–ਅਡਾਨੀ ਗਰੁੱਪ ਨੇ ਛੇ ਹਵਾਈ ਅੱਡਿਆਂ ਲਈ ਇੰਡੀਅਨ ਏਅਰਪੋਰਟ ਅਥਾਰਿਟੀ (ਏ. ਏ. ਆਈ.) ਨੂੰ ਯਕਮੁਸ਼ਤ 2440 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਏ. ਏ. ਆਈ. ਦੇ ਪ੍ਰਧਾਨ ਸੰਜੀਵ ਕੁਮਾਰ ਨੇ ਕਿਹਾ ਕਿ ਭੁਗਤਾਨ ਪ੍ਰਗਤੀ ’ਤੇ ਚੱਲ ਰਹੇ ਪੂੰਜੀਗਤ ਕਾਰਜ ਅਤੇ ਨਿਯਮਿਤ ਜਾਇਦਾਦਾਂ ’ਚ ਨਿਵੇਸ਼ ਖਿਲਾਫ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਏ. ਏ.ਆਈ. ਨੇ ਇਸ ਯਕਮੁਸ਼ਤ ਭੁਗਤਾਨ ਨਾਲ ਤਨਖਾਹ ਦਾ ਭੁਗਤਾਨ ਕਰਨ ਲਈ ਪਿਛਲੇ ਸਾਲ ਲਏ ਗਏ ਕੁੱਝ ਕਾਰਜਸ਼ੀਲ ਪੂੰਜੀ ਕਰਜ਼ਿਆਂ ਨੂੰ ਅਦਾ ਕਰ ਦਿੱਤਾ ਹੈ। ਸੂਬੇ ਦੀ ਮਲਕੀਅਤ ਵਾਲੇ ਹਵਾਈ ਅੱਡੇ ਦੇ ਸੰਚਾਲਨ ਨੂੰ ਕਰਮਚਾਰੀਆਂ ਦੀ ਤਨਖਾਹ ਦਾ ਭੁਗਤਾਨ ਕਰਨ ਲਈ ਉਧਾਰ ਲੈਣਾ ਪੈਂਦਾ ਸੀ। 2020-21 ਵਿਚ ਆਪਣੀ ਕਾਰਜਸ਼ੀਲ ਪੂੰਜੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਐੱਸ. ਬੀ. ਆਈ. ਤੋਂ ਵੱਖ-ਵੱਖ ਕਿਸ਼ਤਾਂ ’ਚ ਲਗਭਗ 1500 ਕਰੋੜ ਦਾ ਕਰਜ਼ਾ ਲਿਆ ਕਿਉਂਕਿ ਇਸ ਦੀ ਕਮਾਈ ਕੋਵਿਡ ਤੋਂ ਪ੍ਰਭਾਵਿਤ ਹੋਈ ਸੀ।
2020-21 ’ਚ 1962 ਕਰੋੜ ਰੁਪਏ ਦਾ ਨੁਕਸਾਨ
ਏ. ਏ. ਆਈ. ਨੇ 2020-21 ’ਚ 1962 ਕਰੋੜ ਰੁਪਏ ਦਾ ਰਿਕਾਰਡ ਨੁਕਸਾਨ ਦਰਜ ਕੀਤਾ ਸੀ। ਏ. ਏ. ਆਈ. ਪਹਿਲਾਂ ਹੀ ਇਨ੍ਹਾਂ ਕਾਰਜਸ਼ੀਲ ਪੂੰਜੀ ਕਰਜ਼ਿਆਂ ’ਚੋਂ ਲਗਭਗ 600 ਕਰੋੜ ਰੁਪਏ ਅਦਾ ਹੋ ਚੁੱਕੇ ਹਨ। ਜਿਸ ’ਚ ਅਪ੍ਰੈਲ-ਮਈ ’ਚ 500 ਕਰੋੜ ਰੁਪਏ ਅਤੇ ਜੁਲਾਈ 2021 ’ਚ 100 ਕਰੋੜ ਰੁਪਏ ਦਾ ਭੁਗਤਾਨ ਸ਼ਾਮਲ ਹੈ। ਅੱਜ ਇਕ ਏ. ਏ. ਆਈ. ਨੇ 850 ਕਰੋੜ ਰੁਪਏ ਦਾ ਲਾਭ ਉਠਾਇਆ ਹੈ ਅਤ ਏ. ਏ. ਆਈ. ਕੋਲ ਮੁਹੱਈਆ ਲਿਮਿਟ 650 ਕਰੋੜ ਰੁਪਏ ਹੈ। ਕੁਮਾਰ ਨੇ ਕਿਹਾ ਕਿ ਅਡਾਨੀ ਗਰੁੱਪ ਤੋਂ ਪ੍ਰਾਪਤ ਏ. ਏ. ਆਈ. ਨੂੰ ਯਕਮੁਸ਼ਤ ਭੁਗਤਾਨ ਤੋਂ ਵੀ ਅੱਗੇ ਭੁਗਤਾਨ ਕਰਨਾ ਪੈਂਦਾ ਹੈ। ਅਡਾਨੀ ਗਰੁੱਪ ਨੇ 2019 ’ਚ ਐਲਾਨੀ ਮੁਕਾਬਲੇਬਾਜ਼ੀ ਬੋਲੀ ਦੇ ਮਾਧਿਅਮ ਰਾਹੀਂ ਅਹਿਮਦਾਬਾਦ, ਲਖਨਊ, ਮੰਗਲੁਰੂ, ਜੈਪੁਰ, ਗੁਹਾਟੀ ਅਤੇ ਤਿਰੂਵਨੰਤਪੁਰਮ ’ਚ ਹਵਾਈ ਅੱਡੇ ਹਾਸਲ ਕੀਤੇ ਸਨ।
ਏਅਰਪੋਰਟ ਕੰਪਨੀ ਦੀ 74 ਫੀਸਦੀ ਹਿੱਸੇਦਾਰੀ
ਇਹ ਅਡਾਨੀ ਏਅਰਪੋਰਟਸ ਹੋਲਡਿੰਗ ਲਿਮਟਿਡ (ਏ.ਏ. ਐੱਚ. ਐੱਲ.) ਦੇ ਤਹਿਤ ਆਪਣੇ ਹਵਾਈ ਅੱਡਿਆਂ ਦਾ ਕਾਰੋਬਾਰ ਸੰਚਾਲਿਤ ਕਰਦਾ ਹੈ ਅਤੇ ਮੁੰਬਈ ਹਵਾਈ ਅੱਡੇ ਦਾ ਸੰਚਾਲਨ ਵੀ ਕਰਦਾ ਹੈ, ਜਿਸ ਨੂੰ ਉਸ ਨੇ ਜੀ. ਵੀ. ਕੇ. ਸਮੂਹ ਤੋਂ ਖਰੀਦਿਆ ਸੀ। ਹੁਣ ਏਅਰਪੋਰਟ ਕੰਪਨੀ ’ਚ ਇਸ ਦੀ 74 ਫੀਸਦੀ ਹਿੱਸੇਦਾਰੀ ਹੈ ਅਤੇ ਬਾਕੀ 26 ਫੀਸਦੀ ਏ. ਏ. ਆਈ. ਕੋਲ ਹੈ। ਇਕ ਉਦਯੋਗ ਮਾਹਰ ਨੇ ਕਿਹਾ ਕਿ ਅਡਾਨੀ ਗਰੁੱਪ ਦਾ ਧਿਆਨ ਇਨ੍ਹਾਂ ਹਵਾਈ ਅੱਡਾ ਜਾਇਦਾਦਾਂ ਦੇ ਨੇੜੇ-ਤੇੜੇ ਇਕ ਅਜਿਹਾ ਕਾਰੋਬਾਰ ਬਣਾਉਣਾ ਹੈ ਜੋ ਹਵਾਈ ਮੁਸਾਫਰਾਂ ਤੋਂ ਵਪਾਰ ਨੂੰ ਪੂਰਾ ਕਰਨ ਲਈ ਹਵਾਬਾਜ਼ੀ ਤੋਂ ਪਰ੍ਹੇ ਹੋਵੇ। ਦੁਨੀਆ ਭਰ ’ਚ ਥਾਂ ਅਤੇ ਯਾਤਰਾ ਪਾਬੰਦੀਆਂ ਦੀ ਮੌਜੂਦਾ ਰਣਨੀਤੀ ਨਾਲ ਕੰਪਨੀ ਇਕ ਨਿਊਕਲੀਅਰ ਦੇ ਰੂਪ ’ਚ ਕੰਮ ਕਰਨ ਵਾਲੇ ਹਵਾਈ ਅੱਡਿਆਂ ਦੇ ਪੂੰਜੀਕਰਨ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਜਿਸ ਦੇ ਮਾਧਿਅਮ ਰਾਹੀਂ ਕੰਪਨੀ ਹਵਾਬਾਜ਼ੀ ਨਾਲ ਜੁੜੇ ਕਾਰੋਬਾਰ ਨੂੰ ਪ੍ਰੇਰਿਤ ਕਰ ਸਕਦੀ ਹੈ। ਕੰਪਨੀ ਦਾ ਮਕਸਦ ਹਵਾਈ ਅੱਡਿਆਂ ’ਤੇ ਮਨੋਰੰਜਨ ਸਹੂਲਤਾਂ, ਈ-ਕਾਮਰਸ ਅਤੇ ਹਵਾਬਾਜ਼ੀ ’ਤੇ ਨਿਰਭਰ ਉਦੋਯਗਾਂ ਨੂੰ ਸਥਾਪਿਤ ਕਰਨਾ ਵੀ ਹੈ।


Aarti dhillon

Content Editor

Related News