ਕਰਜ਼ੇ ’ਚ ਡੁੱਬੀ ਪਾਵਰ ਕੰਪਨੀ ਨੂੰ ਖਰੀਦਣ ਦੀ ਦੌੜ ’ਚ ਅਡਾਨੀ ਅਤੇ ਜਿੰਦਲ ਆਹਮਣੇ-ਸਾਹਮਣੇ

06/26/2022 9:59:33 AM

ਨਵੀਂ ਦਿੱਲੀ (ਇੰਟ.) – ਗੌਤਮ ਅਡਾਨੀ ਦੀ ਕੰਪਨੀ ਅਡਾਨੀ ਪਾਵਰ ਅਤੇ ਨਵੀਨ ਜਿੰਦਲ ਦੀ ਕੰਪਨੀ ਜਿੰਦਲ ਪਾਵਰ (ਜੇ. ਪੀ. ਐੱਲ.) ਦਿਵਾਲੀਆ ਕੰਪਨੀ ਥਰਮਲ ਪਾਵਰ ਪਲਾਂਟ ਇੰਡ-ਬਾਰਾਥ ਥਰਮਲ ਪਾਵਰ ਨੂੰ ਖਰੀਦਣ ਦੀ ਦੌੜ ’ਚ ਆਹਮਣੇ-ਸਾਹਮਣੇ ਹਨ। ਅਡਾਨੀ ਗਰੁੱਪ ਅਤੇ ਜਿੰਦਲ ਗਰੁੱਪ ਇਸ ਕੰਪਨੀ ’ਤੇ ਆਪਣਾ ਦਾਅ ਲਗਾਉਣਾ ਚਾਹ ਰਿਹਾ ਹੈ ਅਤੇ ਇਸ ਨੂੰ ਖਰੀਦਣ ’ਚ ਦਿਲਚਸਪੀ ਦਿਖਾਈ ਹੈ।

ਇਹ ਵੀ ਪੜ੍ਹੋ : RBI ਨੇ ਸਰਕਾਰੀ ਬੈਂਕ IOB 'ਤੇ ਲਗਾਇਆ 57.5 ਲੱਖ ਰੁਪਏ ਦਾ ਜੁਰਮਾਨਾ , ਜਾਣੋ ਵਜ੍ਹਾ

ਬਿਜਲੀ ਕੰਪਨੀਆਂ ’ਚ ਵਧੀ ਹੈ ਰੁਚੀ

ਸੂਤਰਾਂ ਮੁਤਾਬਕ ਜੇ. ਪੀ. ਐੱਲ. ਅਤੇ ਅਡਾਨੀ ਪਾਵਰ ਦੋਹਾਂ ਨੇ ਕੰਪਨੀ ਨੂੰ ਖਰੀਦਣ ਲਈ ਰੁਚੀ ਪ੍ਰਗਟਾਈ ਹੈ ਅਤੇ ਬੋਲੀ ਲਗਾਉਣ ਲਈ ਮੁਲਾਂਕਣ ਕਰ ਰਹੇ ਹਨ। ਬੋਲੀਦਾਤਿਆਂ ਨੂੰ ਭੇਜੇ ਗਏ ਇਕ ਨੋਟ ’ਚ ਕਿਹਾ ਗਿਆ ਹੈ ਕਿ ਸੰਭਾਵਿਤ ਖਰੀਦਦਾਰ ਨੂੰ ਪਲਾਂਟ ਨੂੰ ਮੁੜ ਸ਼ੁਰੂ ਕਰਨ ਲਈ ਲਗਭਗ 75 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਲੋੜ ਹੋ ਸਕਦੀ ਹੈ। ਦੱਸ ਦਈਏ ਕਿ ਦਿੱਗਜ਼ ਉਦਯੋਗਪਤੀਆਂ ’ਚ ਇਲੈਕਟ੍ਰੀਸਿਟੀ ਦੀ ਕਮੀ ਕਾਰਨ ਸੰਕਟ ਪੀੜਤ ਬਿਜਲੀ ਕੰਪਨੀਆਂ ’ਚ ਰੁਚੀ ਵਧੀ ਹੈ। ਸਰਕਾਰ ਨੇ ਵੀ ਮਦਦ ਲਈ ਸੂਬੇ ਦੀ ਮਲਕੀਅਤ ਵਾਲੇ ਬੈਂਕਾਂ ਨੂੰ ਉਨ੍ਹ ਨੂੰ ਫਾਈਨਾਂਸ ਦੇਣ ਲਈ ਕਿਹਾ ਹੈ।

ਇਹ ਵੀ ਪੜ੍ਹੋ : Apple ਅਤੇ Google ਦੀ ਵਧ ਸਕਦੀ ਹੈ ਪਰੇਸ਼ਾਨੀ , US ਸੰਸਦ ਮੈਂਬਰਾਂ FTC ਨੂੰ ਜਾਂਚ ਲਈ ਕਿਹਾ

ਤਾਮਿਲਨਾਡੂ ਦੀ ਹੈ ਇਹ ਕੰਪਨੀ

ਇੰਡ-ਬਾਰਾਥ ਤਾਮਿਲਨਾਡੂ ਦੇ ਤੂਤੀਕੋਰਿਨ ’ਚ ਸਥਿਤ ਹੈ। ਇੱਥੇ 150 ਮੈਗਾਵਾਟ ਦੀਆਂ ਦੋ ਬਿਜਲੀ ਉਤਪਾਦਨ ਯੂਨਿਟ ਹਨ ਪਰ ਵਿੱਤੀ ਸਥਿਤੀ ਖਰਾਬ ਹੋਣ ਕਾਰਨ ਇਹ ਪਲਾਂਟ ਸਾਲ 2016 ਤੋਂ ਬੰਦ ਹਨ। ਦੱਸ ਦਈਏ ਕਿ ਇੰਡ-ਬਾਰਾਥ ਥਰਮਲ ਇਨਸਾਲਵੈਂਟ ਕੰਪਨੀ ਹੈ, ਜਿਸ ’ਤੇ ਭਾਰੀ ਕਰਜ਼ਾ ਹੈ। ਕੰਪਨੀ ’ਤੇ ਲੈਣਦਾਰਾਂ ਦਾ 2,148 ਕਰੋੜ ਰੁਪਏ ਬਕਾਇਆ ਹੈ, ਜਿਸ ’ਚੋਂ 21 ਫੀਸਦੀ ਪੰਜਾਬ ਨੈਸ਼ਨਲ ਬੈਂਕ ਦਾ, ਸਟੇਟ ਬੈਂਕ ਆਫ ਇੰਡੀਆ ਦਾ 18 ਫੀਸਦੀ ਅਤੇ ਬਾਕੀ ਬਚਿਆ ਕਰਜ਼ਾ ਬੈਂਕ ਆਫ ਬੜੌਦਾ, ਐਕਸਿਸ ਬੈਂਕ ਅਤੇ ਕੇਨਰਾ ਬੈਂਕ ਵਲੋਂ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਅਸਾਮ ਦੇ ਹੜ੍ਹ ਪੀੜਤਾਂ ਲਈ 25 ਕਰੋੜ ਦਿੱਤੇ ਦਾਨ, ਮੁੱਖ ਮੰਤਰੀ ਸਰਮਾ ਨੇ ਕੀਤਾ ਧੰਨਵਾਦ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News